‘ਜੁਗ ਜੁਗ ਜੀਓ’ ਫ਼ਿਲਮ ਦੇ ਪਹਿਲੇ ਗੀਤ ਦਾ ਪ੍ਰਮੋਸ਼ਨ ਕਰਨ ਚੰਡੀਗੜ੍ਹ ਪਹੁੰਚੇ ਕਿਆਰਾ ਅਤੇ ਵਰੁਣ ਧਵਨ

Saturday, May 28, 2022 - 12:47 PM (IST)

‘ਜੁਗ ਜੁਗ ਜੀਓ’ ਫ਼ਿਲਮ ਦੇ ਪਹਿਲੇ ਗੀਤ ਦਾ ਪ੍ਰਮੋਸ਼ਨ ਕਰਨ ਚੰਡੀਗੜ੍ਹ ਪਹੁੰਚੇ ਕਿਆਰਾ ਅਤੇ ਵਰੁਣ ਧਵਨ

ਮੁੰਬਈ: ਫ਼ਿਲਮ ‘ਜੁਗ ਜੁਗ ਜੀਓ’ ਲੰਬੇ ਸਮੇਂ ਤੋਂ ਚਰਚਾ ’ਚ ਹੈ। ‘ਜੁਗ ਜੁਗ ਜੀਓ’ ਦਾ ਰਿਲੀਜ਼ ਹੋਣ ’ਚ ਹੁਣ ਘੱਟ ਹੀ ਸਮਾਂ ਰਹਿ ਗਿਆ ਹੈ। ਫ਼ਿਲਮ 24 ਜੂਨ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਵੇਗੀ। ਅਜਿਹੇ ’ਚ ਫ਼ਿਲਮ ਦੀ ਪ੍ਰਮੋਸ਼ਨ ਨੇ ਵੀ ਰਫ਼ਤਾਰ ਫ਼ੜ੍ਹ ਲਈ ਹੈ। ਫ਼ਿਲਮ ’ਚ ਮੁੱਖ ਭੂਮਿਕਾਵਾਂ ਨਿਭਾਅ ਰਹੇ ਵਰੁਣ ਧਵਨ ਅਤੇ ਕਿਆਰਾ ਅਡਵਾਨੀ ‘ਜੁਗ ਜੁਗ ਜੀਓ’ ਦੇ ਪਹਿਲੇ ਗੀਤ ਦਾ ਪ੍ਰਮੋਸ਼ਨ ਕਰਨ ਲਈ ਦਿੱਲੀ ਅਤੇ ਚੰਡੀਗੜ੍ਹ ਪਹੁੰਚੇ ਹਨ। 

PunjabKesari

ਇਸਦਾ ਟਾਈਟਲ ‘ਦਿ ਪੰਜਾਬਣ’ ਹੈ। ਫ਼ਿਲਮ ਦਾ ਟ੍ਰੇਲਰ ਲੌਚ ਦੇ ਸਮੇਂ ਤੋਂ ਹੀ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਅਜਿਹੇ ’ਚ ਚੰਡੀਗੜ੍ਹ ਦੇ ਪ੍ਰਸ਼ੰਸਕ ਦੀ ਖੁਸ਼ੀਆਂ ਨੂੰ ਦੋਗੁਣਾ ਕਰਦੇ ਹੋਏ ਬਾਲੀਵੁੱਡ ਦੇ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਨੇ ਉਨ੍ਹਾਂ ’ਚ ਉਤਸ਼ਾਹ ਦੀ ਲਹਿਰ ਦੌੜਾ ਦਿੱਤੀ ਹੈ।

ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਦੀ ਫ਼ਿਲਮ ‘ਪ੍ਰਿਥਵੀਰਾਜ’ ਦਾ ਨਾਂ ਬਦਲ ਕੇ ਹੋਇਆ ‘ਸਮਰਾਟ ਪ੍ਰਿਥਵੀਰਾਜ’

ਚੰਡੀਗੜ੍ਹ  ਦੀ ਜਨਤਾ ਨੂੰ ਵਰੁਣ ਧਵਨ ਨੇ ਕਿਹਾ,‘ਜਿਵੇਂ ਕਿ ਗੀਤ ਦਾ ਟਾਈਟਲ ‘ਦਿ ਪੰਜਾਬਣ’ ਹੈ। ਸਾਡਾ ਸਾਰਿਆਂ ਦਾ ਪੰਜਾਬ ਨਾਲ ਕੋਈ ਨਾ ਕੋਈ ਸਬੰਧ ਹੈ। ਜਿਵੇਂ ਨੀਤੂ ਜੀ ਪੰਜਾਬੀ ਹਨ, ਮੈਂ ਪੰਜਾਬੀ ਹਾਂ ਅਤੇ ਖ਼ਾਸ ਗੱਲ ਇਹ ਹੈ ਕਿ ਇਸ ਦਾ ਪ੍ਰਚਾਰ ਪੰਜਾਬ ’ਚ ਕੀਤਾ ਜਾ ਰਿਹਾ ਹੈ।’

PunjabKesari

ਉੱਥੇ ਹੀ ਕਿਆਰਾ ਨੇ ਕਿਹਾ, ‘ਪੰਜਾਬ ਨਾਲ ਮੇਰਾ ਰਿਸ਼ਤਾ ਬੇਹੱਦ ਖ਼ਾਸ ਹੈ ਕਿਉਂਕਿ ਜਦ ਵੀ ਮੈਂ ਇੱਥੇ ਆਉਂਦੀ ਹਾਂ। ਇੱਥੋਂ ਮੈਨੂੰ ਬਹੁਤ ਪਿਆਰ ਮਿਲਦਾ ਹੈ।’ਪਰਿਵਾਰਕ ਮਨੋਰੰਜਨ ਫ਼ਿਲਮ ‘ਜੁਗ ਜੁਗ ਜੀਓ’ ਦੀ ਸਟਾਰ ਕਾਸਟ ’ਚ ਬਾਲੀਵੁੱਡ ਸਟਾਰ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਤੋਂ ਇਲਾਵਾ,ਅਨਿਲ ਕਪੂਰ, ਨੀਤੂ ਕਪੂਰ, ਪ੍ਰਜਾਕਤਾ ਕੋਲੀ ਅਤੇ ਮਨੀਸ਼ ਪਾਲ ਵੀ ਮੁੱਖ ਭੂਮਿਕਾਵਾਂ ’ਚ ਸ਼ਾਮਲ ਹਨ।

ਇਹ ਵੀ ਪੜ੍ਹੋ: ਬੱਚੇ ਨਾਲ ਖੇਡਦੇ ਨਜ਼ਰ ਆਏ ਰਣਬੀਰ, ਪਤਨੀ ਆਲੀਆ ਨੇ ਵੀ ਪਸੰਦ ਕੀਤੀਆਂ ਤਸਵੀਰਾਂ

PunjabKesari

ਫ਼ਿਲਮ ਦਾ ਨਿਰਦੇਸ਼ਨ ਰਾਜ ਮਹਿਤਾ ਦੁਆਰਾ ਕੀਤਾ ਗਿਆ ਹੈ ਅਤੇ ਧਰਮਾ ਪ੍ਰੋਡਕਸ਼ਨ ਦੇ ਅਧੀਨ ਵੀਆਕਾਮ 18 ਸਟੂਡੀਓਜ਼ ਅਤੇ ਹੀਰੂ ਯਸ਼ ਜੌਹਰ, ਕਰਨ ਜੌਹਰ, ਅਪੂਰਵਾ ਮਹਿਤਾ ਦੁਆਰਾ ਨਿਰਮਿਤ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਦੀ ਇਹ ਪਹਿਲੀ ਫ਼ਿਲਮ ਹੈ। ਜੋ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਰਿਲੀਜ਼ ਹੋਣ ’ਚ ਇਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਜਿਸ ਕਾਰਨ ਦਰਸ਼ਕ ਅਤੇ ਪ੍ਰਸ਼ੰਸਕ ਫ਼ਿਲਮ ਦੇ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


author

Anuradha

Content Editor

Related News