ਕਿਆਰਾ-ਸਿਧਾਰਥ ਇਸ ਸਾਲ ਲੈਣਗੇ ਸੱਤ ਫ਼ੇਰੇ! ਮਸ਼ਹੂਰ ਹਸਤੀਆਂ ਹੋਣਗੀਆਂ ਵਿਆਹ ’ਚ ਸ਼ਾਮਲ

10/30/2022 10:53:42 AM

ਨਵੀਂ ਦਿੱਲੀ- ਬਾਲੀਵੁੱਡ ਸਿਤਾਰੇ ਇਕ ਤੋਂ ਬਾਅਦ ਇਕ ਵਿਆਹ ਦੇ ਬੰਧਨ ’ਚ ਬੱਝਦੇ ਨਜ਼ਰ ਆ ਰਹੇ ਹਨ। ਇਸ ਸਾਲ ਜਿੱਥੇ ਆਲੀਆ ਭੱਟ-ਰਣਬੀਰ ਕਪੂਰ ਤੋਂ ਲੈ ਕੇ ਰਿਚਾ ਚੱਢਾ ਅਤੇ ਅਲੀ ਫਜ਼ਲ ਸਮੇਤ ਕਈ ਸਿਤਾਰਿਆਂ ਨੇ ਵਿਆਹ ਕਰਵਾਇਆ। ਇਸ ਦੇ ਨਾਲ ਹੀ ਇਸ ਸੂਚੀ ’ਚ ਇਕ ਹੋਰ ਨਾਂ ਸਾਹਮਣੇ ਆ ਰਿਹਾ ਹੈ। ਉਹ ਹੈ ਬਾਲੀਵੁੱਡ ਦੀ ਮਸ਼ਹੂਰ ਜੋੜੀ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ।

PunjabKesari

ਇਹ ਵੀ ਪੜ੍ਹੋ : ਅੰਮ੍ਰਿਤਸਰ ਅਟਾਰੀ ਬਾਰਡਰ ਪਹੁੰਚੇ ਸੁਨੀਲ ਸ਼ੈੱਟੀ ਨੇ BSF ਹੀਰੋ ਮੈਰਾਥਨ ਜੇਤੂਆਂ ਨੂੰ ਕੀਤਾ ਸਨਮਾਨਿਤ

ਦੱਸ ਦੇਈਏ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਪਿਛਲੇ ਕਈ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਨੂੰ ਕਈ ਵਾਰ ਇਕੱਠੇ ਛੁੱਟੀਆਂ ਮਨਾਉਂਦੇ ਦੇਖਿਆ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਦੋਹਾਂ ਦੇ ਵਿਆਹ ਨੂੰ ਲੈ ਕੇ ਵੀ ਕਾਫ਼ੀ ਖ਼ਬਰਾਂ ਆ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਇਹ ਜੋੜਾ ਸਾਲ ਦੇ ਅੰਤ ਤੱਕ ਵਿਆਹ ਦੇ ਬੰਧਨ 'ਚ ਬੱਝ ਸਕਦਾ ਹੈ। 

PunjabKesari

ਖਬਰਾਂ ਦੀ ਮੰਨੀਏ ਤਾਂ ਸਿਧਾਰਥ ਅਤੇ ਕਿਆਰਾ ਅਡਵਾਨੀ ਦਸੰਬਰ ਦੇ ਮਹੀਨੇ ਵਿਆਹ ਕਰਨ ਜਾ ਰਹੇ ਹਨ। ਇਹ ਜੋੜਾ ਮੁੰਬਈ ’ਚ ਆਪਣੇ ਵਿਆਹ ਦੀ ਰਿਸੈਪਸ਼ਨ ਰੱਖੇਗਾ। ਕਰਨ ਜੌਹਰ ਇਸ ਪਾਰਟੀ ’ਚ ਸ਼ਿਰਕਤ ਕਰਨਗੇ। ਇਨ੍ਹੀਂ ਦਿਨੀਂ ਦੋਵੇਂ ਇਕੱਠੇ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ। ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋੜਾ ਆਪਣੇ ਵਿਆਹ ਦੀਆਂ ਤਿਆਰੀਆਂ ਨੂੰ ਗੁਪਤ ਰੱਖਣਾ ਚਾਹੁੰਦਾ ਹੈ। 

PunjabKesari

ਜੋੜੇ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸਿਧਾਰਥ ਦੀ ਫ਼ਿਲਮ ‘ਥੈਂਕ ਗੌਡ’ ਦੀਵਾਲੀ ਦੇ ਮੌਕੇ ’ਤੇ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ’ਚ ਉਨ੍ਹਾਂ ਨਾਲ ਅਜੇ ਦੇਵਗਨ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਅਦਾਕਾਰ ਯੋਧਾ ਅਤੇ ਮਿਸ਼ਨ ਮੰਜਾਨੂ 'ਚ ਨਜ਼ਰ ਆਉਣਗੇ। 

PunjabKesari

ਇਹ ਵੀ ਪੜ੍ਹੋ : ਪਤਨੀ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੁਨੀਲ ਸ਼ੈੱਟੀ, ਕਿਹਾ- ਇੱਥੇ ਵੱਖਰੀ ਕਿਸਮ ਦੀ ਸੰਤੁਸ਼ਟੀ ਅਤੇ ਖੁਸ਼ੀ ਹੈ

ਇਸ ਦੇ ਨਾਲ ਹੀ ਕਿਆਰਾ ਅਡਵਾਨੀ ‘ਗੋਵਿੰਦਾ ਨਾਮ ਮੇਰਾ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਵਿੱਕੀ ਕੌਸ਼ਲ ਅਤੇ ਭੂਮੀ ਪੇਡਨੇਕਰ ਮੁੱਖ ਭੂਮਿਕਾਵਾਂ 'ਚ ਹਨ। ਇਸ ਤੋਂ ਇਲਾਵਾ ਅਦਾਕਾਰਾ ਕਾਰਤਿਕ ਆਰਿਅਨ ਨਾਲ ‘ਸੱਤਿਆਪ੍ਰੇਮ ਦੀ ਕਹਾਣੀ’ ’ਚ ਨਜ਼ਰ ਆਵੇਗੀ।


Shivani Bassan

Content Editor

Related News