ਕਰੋੜਾਂ ਰੁਪਏ ਦਾ ਹੈ ਕਿਆਰਾ ਅਡਵਾਨੀ ਦਾ ਮੰਗਲਸੂਤਰ, ਕੀਮਤ ਜਾਣ ਉੱਡ ਜਾਣਗੇ ਹੋਸ਼

02/12/2023 4:06:49 AM

ਬਾਲੀਵੁੱਡ ਡੈਸਕ: ਬਾਲੀਵੁੱਡ ਦੇ ਸਿਤਾਰੇ ਸਿਧਾਰਥ ਮਲਹੋਤਾ ਅਤੇ ਕਿਆਰਾ ਅਡਵਾਨੀ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਦੋਹਾਂ ਨੇ 7 ਫਰਵਰੀ ਨੂੰ ਰਾਜਸਥਾਨ ਦੇ ਜੈਸਲਮੇਰ ਦੇ ਸੂਰਜਗੜ੍ਹ ਕਿਲ੍ਹੇ 'ਚ ਸੱਤ ਫੇਰੇ ਲਏ। ਵਿਆਹ ਤੋਂ ਬਾਅਦ ਜੋੜੇ ਵੱਲੋਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਬਾਲੀਵੁੱਡ ਦੇ ਇਸ ਮਸ਼ਹੂਰ ਜੋੜੇ ਵੱਲੋਂ ਵਿਆਹ ਵਿਚ ਕਰੋੜਾਂ ਰੁਪਏ ਖ਼ਰਚੇ ਗਏ। ਦੋਵੇਂ ਸਿਤਾਰੇ ਵਿਆਹ ਸਮਾਗਮ ਦੌਰਾਨ ਸ਼ਾਹੀ ਅੰਦਾਜ਼ ਵਿਚ ਨਜ਼ਰ ਆਏ ਤੇ ਲੋਕਾਂ ਵੱਲੋਂ ਦੋਹਾਂ ਦੇ ਪਹਿਰਾਵੇ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਪਰ ਕਿਆਰਾ ਅਡਵਾਨੀ ਦੇ ਮੰਗਲਸੂਤਰ ਨੇ ਖਾਸ ਤੌਰ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਮੀਡੀਆ ਰਿਪੋਰਟਾਂ ਮੁਤਾਬਕ ਸਿਧਾਰਥ ਮਲਹੋਤਰਾ ਨੇ ਇਸ ਮੰਗਲਸੂਤਰ 'ਤੇ ਕਰੋੜਾਂ ਰੁਪਏ ਖ਼ਰਚੇ ਹਨ। 

ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਏਜੰਸੀਆਂ ਹੱਥ ਲੱਗੀ ਵੱਡੀ ਸਫ਼ਲਤਾ, ISIS ਦਾ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ

ਸੱਭਿਆਸਾਚੀ ਮੁਖਰਜੀ ਨੇ ਕੀਤਾ ਹੈ ਡਿਜ਼ਾਈਨ

PunjabKesari

ਕਿਆਰਾ ਅਡਵਾਨੀ ਦਾ ਮੰਗਲਸੂਤਰ ਜੋ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ, ਇਸ ਨੂੰ ਮਸ਼ਹੂਰ ਡਿਜ਼ਾਈਨਰ ਸਭਿੱਸਾਚੀ ਮੁਖਰਜੀ ਨੇ ਡਿਜ਼ਾਈਨ ਕੀਤਾ ਹੈ। ਇਸ ਮੰਗਲਸੂਤਰ ਵਿਚ ਇਕ ਵੱਡਾ ਜਿਹਾ ਹੀਰਾ ਜੜਿਆ ਹੋਇਆ ਹੈ, ਜਿਸ ਨੂੰ ਸੋਨੇ ਦੀ ਚੇਨ ਅਤੇ ਕਾਲੇ ਮੋਤੀਆਂ ਵਿਚ ਪਰੋਇਆ ਗਿਆ ਹੈ। ਦੱਸ ਦੇਈਏ ਕਿ ਕਿਆਰਾ ਦੇ ਬਰਾਈਡਲ ਲੁੱਕ ਨੂੰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਹੈ, ਜਿਸ ਵਿਚ ਉਹ ਬਹੁਤ ਪਿਆਰੀ ਲੱਗ ਰਹੀ ਹੈ।

ਕੀਮਤ ਜਾਣ ਰਹਿ ਜਾਵੋਗੇ ਹੈਰਾਨ

PunjabKesari

ਡਾਇਮੰਡ ਅਤੇ ਸੋਨੇ ਵਾਲਾ ਇਹ ਮੰਗਲਸੂਤਰ ਖੂਬਸੂਰਤ ਹੋਣ ਦੇ ਨਾਲ-ਨਾਲ ਕੀਮਤ ਪੱਖੋਂ ਵੀ ਖ਼ਾਸ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਿਧਾਰਥ ਮਲਹੋਤਰਾ ਨੇ ਕਿਆਰਾ ਦੇ ਇਸ ਮੰਗਲਸੂਤਰ ਨੂੰ 2 ਕਰੋੜ ਰੁਪਏ ਵਿਚ ਖਰੀਦਿਆ ਹੈ। ਇਹ ਮੰਗਲਸੂਤਰ ਕਿਆਰਾ ਦੀ ਬਰਾਈਡਲ ਲੁੱਕ ਨੂੰ ਚਾਰ ਚੰਨ ਲਗਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜੋੜੇ ਦੀਆਂ ਤਸਵੀਰਾਂ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਦੋਵਾਂ ਦੀਆਂ ਵਿਆਹ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸੱਭ ਤੋਂ ਵੱਧ ਪਸੰਦ ਕੀਤੀਆਂ ਗਈਆਂ ਭਾਰਤੀ ਤਸਵੀਰਾਂ ਬਣ ਗਈਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News