ਕਰੀਨਾ ਦੀਆਂ ਇਹ ਖੂਬੀਆਂ ਬੱਚਿਆਂ 'ਚ ਚਾਹੁੰਦੀ ਕਿਆਰਾ ਅਡਵਾਨੀ, Twins ਬਾਰੇ ਆਖੀ ਇਹ ਗੱਲ

Sunday, Mar 02, 2025 - 03:04 PM (IST)

ਕਰੀਨਾ ਦੀਆਂ ਇਹ ਖੂਬੀਆਂ ਬੱਚਿਆਂ 'ਚ ਚਾਹੁੰਦੀ ਕਿਆਰਾ ਅਡਵਾਨੀ, Twins ਬਾਰੇ ਆਖੀ ਇਹ ਗੱਲ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਤੇ ਅਦਾਕਾਰ ਸਿਧਾਰਥ ਮਲਹੋਤਰਾ ਹੁਣ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਜੋੜੇ ਨੇ 28 ਫਰਵਰੀ ਨੂੰ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ। ਜੋੜੇ ਦੇ ਐਲਾਨ ਤੋਂ ਬਾਅਦ ਕਈ ਬਾਲੀਵੁੱਡ ਹਸਤੀਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਇਸ ਤੋਂ ਬਾਅਦ ਅਦਾਕਾਰਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ, ਜਿਸ ਵਿੱਚ ਪਾਪਰਾਜ਼ੀ ਉਸ ਨੂੰ ਪ੍ਰੈਗਨੈਂਸੀ ਅਨਾਉਂਸਮੈਂਟ ਲਈ ਵਧਾਈ ਦੇ ਰਹੇ ਸਨ।

ਇਸ ਵਿਚਕਾਰ ਸੋਸ਼ਲ ਮੀਡੀਆ 'ਤੇ ਕਿਆਰਾ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੂੰ ਪੁੱਛਿਆ ਗਿਆ ਹੈ ਕਿ ਉਹ ਕਿਸ ਤਰ੍ਹਾਂ ਦੇ ਬੱਚੇ ਚਾਹੁੰਦੀ ਹੈ, ਜਿਸ 'ਤੇ ਉਹ ਕਹਿੰਦੀ ਹੈ ਕਿ ਉਹ ਹੈਲਦੀ ਬੱਚੇ ਚਾਹੁੰਦੀ ਹੈ। ਹੁਣ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਫੈਨਜ਼ ਕਈ ਤਰ੍ਹਾਂ ਦੇ ਦਾਅਵੇ ਕਰ ਰਹੇ ਹਨ।

ਇਹ ਵੀ ਪੜ੍ਹੋ- ਕੁਆਰੀ ਜਵਾਨ ਕੁੜੀ ਦਾ ਹੈਵਾਨਾਂ ਨੇ ਕੀਤਾ ਮੂੰਹ ਕਾਲਾ

ਜੁੜਵਾਂ ਬੱਚੇ ਚਾਹੁੰਦੀ ਹੈ ਕਿਆਰਾ ਅਡਵਾਨੀ
Reddit ਤੋਂ ਇਸ ਵਾਇਰਲ ਵੀਡੀਓ ਵਿੱਚ ਕਿਆਰਾ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਜੁੜਵਾਂ ਬੱਚੇ ਦੋ ਕੁੜੀਆਂ, ਦੋ ਮੁੰਡੇ, ਜਾਂ ਇੱਕ ਮੁੰਡਾ ਤੇ ਇੱਕ ਕੁੜੀ ਵਿੱਚੋਂ ਕਿਸ ਤਰ੍ਹਾਂ ਦੀ ਜੋੜੀ ਨੂੰ ਪਸੰਦ ਕਰੇਗੀ। ਇਸ ਸਵਾਲ ਦੇ ਜਵਾਬ ਵਿੱਚ ਕਿਆਰਾ ਨੇ ਜਵਾਬ ਦਿੱਤਾ, 'ਮੈਨੂੰ ਸਿਰਫ਼ ਦੋ ਸਿਹਤਮੰਦ ਬੱਚੇ ਚਾਹੀਦੇ ਹਨ, ਜੋ ਰੱਬ ਮੈਨੂੰ ਦਾਤ ਦੇ ਸਕੇ।' ਕਰੀਨਾ ਕਪੂਰ ਨੇ ਅਦਾਕਾਰਾ ਦੇ ਜਵਾਬ ਦਾ ਮਜ਼ਾਕ ਉਡਾਇਆ ਤੇ ਕਿਹਾ ਕਿ ਇਹ ਮਿਸ ਯੂਨੀਵਰਸ ਦੇ ਜਵਾਬ ਵਰਗਾ ਲੱਗਿਆ। ਕਿਆਰਾ ਫਿਰ ਕਹਿੰਦੀ ਹੈ ਕਿ ਉਹ ਇੱਕ ਕੁੜੀ ਤੇ ਇੱਕ ਮੁੰਡਾ ਚਾਹੁੰਦੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਮਸ਼ਹੂਰ ਗਾਇਕ ਦੇ ਚੱਲਦੇ ਸ਼ੋਅ 'ਚ ਪਿਆ ਰੌਲਾ, 20 ਮਿੰਟਾਂ 'ਚ ਕਰ ਗਿਆ Bye Bye

ਕਰੀਨਾ ਕਪੂਰ ਵਾਂਗ ਚਾਹੁੰਦੀ ਹੈ Confidence
ਇੰਟਰਵਿਊ ਵਿੱਚ ਅੱਗੇ ਉਸ ਨੂੰ ਪੁੱਛਿਆ ਗਿਆ ਕਿ ਉਹ ਆਪਣੀ ਧੀ ਵਿੱਚ ਕਰੀਨਾ ਦੇ ਕਿਹੜੇ ਗੁਣ ਚਾਹੁੰਦੀ ਹੈ, ਜਿਸ ਦੇ ਜਵਾਬ ਵਿੱਚ ਕਿਆਰਾ ਕਹਿੰਦੀ ਹੈ ਕਿ, “ਉਸ ਦਾ Confidence, ਉਸ ਦੇ ਅਕਸਪ੍ਰੇਸ਼ਨ ਤੇ ਉਸ ਦੀਆ ਸਾਰੀਆਂ ਖੂਬੀਆਂ। ਉਸ ਦੇ ਸਾਰੇ 10 ਵਿੱਚੋਂ 10 ਗੁਣ ਹੋਣ। ਪ੍ਰੈਗਨੈਂਸੀ ਅਨਾਊਂਸਮੈਂਟ ਵਿਚਕਾਰ ਇਹ ਵੀਡੀਓ ਫ਼ਿਲਮ 'ਗੁੱਡ ਨਿਊਜ਼' ਦੀ ਹੈ, ਜਿਸ ਵਿੱਚ ਉਸ ਨੇ ਅਕਸ਼ੈ ਕੁਮਾਰ, ਕਰੀਨਾ ਕਪੂਰ ਤੇ ਦਿਲਜੀਤ ਦੋਸਾਂਝ ਨਾਲ ਕੰਮ ਕੀਤਾ ਸੀ। ਇਸ ਦੌਰਾਨ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਅਨਾਉਂਸਮੈਂਟ ਕਰਨ ਦੇ ਇੱਕ ਦਿਨ ਬਾਅਦ ਕਿਆਰਾ ਨੂੰ ਮੁੰਬਈ ਵਿੱਚ ਦੇਖਿਆ ਗਿਆ।

ਇਹ ਵੀ ਪੜ੍ਹੋ- ਸੰਗੀਤ ਜਗਤ ਨੂੰ ਵੱਡਾ ਘਾਟਾ, ਨਾਮੀ ਗਾਇਕ ਦੀ ਹੋਈ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

sunita

Content Editor

Related News