ਕਿਆਰਾ ਅਡਵਾਨੀ ਨੇ ਹੌਟ ਡਰੈੱਸ ਨਾਲ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ, ਦੇਖੋ ਵੀਡੀਓ

03/05/2022 7:03:52 PM

ਮੁੰਬਈ (ਬਿਊਰੋ)– ਬਾਲੀਵੁੱਡ ਦੀ ਪ੍ਰੀਤੀ ਯਾਨੀ ਕਿਆਰਾ ਅਡਵਾਨੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਨਾਲ ਹੀ ਆਣਪੀਆਂ ਫ਼ਿਲਮਾਂ ਤੇ ਨਿੱਜੀ ਜ਼ਿੰਦਗੀ ਦੀਆਂ ਸਰਗਰਮੀਆਂ ਨੂੰ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੀ ਰਹਿੰਦੀ ਹੈ।

ਇਸੇ ਲਿਸਟ ’ਚ ਕਿਆਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਨਵੀਂ ਰੀਲ ਸਾਂਝੀ ਕੀਤੀ ਹੈ, ਜੋ ਦੇਖਦਿਆਂ ਹੀ ਇੰਟਰਨੈੱਟ ’ਤੇ ਵਾਇਰਲ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨੇ ਕਰਵਾ ਲਿਆ ਵਿਆਹ! ਵੀਡੀਓ ਸਾਂਝੀ ਕਰਕੇ ਖ਼ੁਦ ਕੀਤਾ ਖ਼ੁਲਾਸਾ

ਇਸ ਰੀਲ ’ਚ ਕਿਆਰਾ ਅਡਵਾਨੀ ਪਿੰਕ ਕਲਰ ਦੀ ਥਾਈ ਸਲਿੱਟ, ਵਨ ਸ਼ੋਲਡਰ ਡਰੈੱਸ ’ਚ ਕਾਫੀ ਖ਼ੂਬਸੂਰਤ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਨਿਊਡ ਹੀਲ ਪਹਿਨ ਰੱਖੀ ਹੈ ਤੇ ਖੁੱਲ੍ਹੇ ਵਾਲਾਂ ’ਚ ਆਪਣੇ ਲੁੱਕ ਨਾਲ ਲੋਕਾਂ ਦੇ ਹੋਸ਼ ਉਡਾ ਰਹੀ ਹੈ।

ਕਿਆਰਾ ਕਦੇ ਬੋਲਡ ਪੋਜ਼ ਦੇ ਕੇ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਕਹਿਰ ਢਾਹ ਰਹੀ ਹੈ ਤਾਂ ਕਦੇ ਆਪਣੀ ਪਿਆਰੀ ਜਿਹੀ ਮੁਸਕਾਨ ਨਾਲ ਲੱਖਾਂ ਦਿਲਾਂ ’ਤੇ ਵਾਰ ਕਰ ਰਹੀ ਹੈ।

 
 
 
 
 
 
 
 
 
 
 
 
 
 
 

A post shared by KIARA (@kiaraaliaadvani)

ਗਲੈਮਰੈੱਸ ਵੀਡੀਓ ਨੂੰ ਸਾਂਝਾ ਕਰਦਿਆਂ ਕਿਆਰਾ ਨੇ ਕੈਪਸ਼ਨ ’ਚ ਲਿਖਿਆ, ‘ਜਦੋਂ ਤੁਸੀਂ ਰੀਲ ਬਣਾਉਣ ਲਈ ਸਮੇਂ ’ਤੇ ਤਿਆਰ ਹੋਵੋ।’ ਅਦਾਕਾਰਾ ਦੀ ਵੀਡੀਓ ਹੁਣ ਤਕ 5.7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News