ਕਿਆਰਾ ਅਡਵਾਨੀ ਨੇ ਮਨਾਇਆ ਆਪਣਾ ਪਹਿਲਾ ''ਮਦਰਸ ਡੇਅ''

Monday, May 11, 2026 - 12:59 PM (IST)

ਕਿਆਰਾ ਅਡਵਾਨੀ ਨੇ ਮਨਾਇਆ ਆਪਣਾ ਪਹਿਲਾ ''ਮਦਰਸ ਡੇਅ''

ਮੁੰਬਈ (ਏਜੰਸੀ) : ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਲਈ ਇਸ ਵਾਰ ਦਾ ਮਾਂ ਦਿਵਸ (Mother's Day) ਬਹੁਤ ਹੀ ਯਾਦਗਾਰ ਰਿਹਾ, ਕਿਉਂਕਿ ਇਹ ਕਿਆਰਾ ਦਾ ਮਾਂ ਬਣਨ ਤੋਂ ਬਾਅਦ ਪਹਿਲਾ ਮਦਰਸ ਡੇਅ ਸੀ। ਅਦਾਕਾਰਾ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਇਸ ਖਾਸ ਦਿਨ ਦੇ ਜਸ਼ਨਾਂ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ। 

PunjabKesari

ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚੋਂ ਇੱਕ ਵਿੱਚ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਸਿਧਾਰਥ ਮਲਹੋਤਰਾ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਆਪਣੀ ਪਤਨੀ ਲਈ ਖਾਸ ਤੌਰ 'ਤੇ ਚਾਕਲੇਟ ਪੈਨਕੇਕਸ ਤਿਆਰ ਕੀਤੇ ਸਨ। ਇੱਕ ਹੋਰ ਤਸਵੀਰ ਉਨ੍ਹਾਂ ਦੀ ਬੇਟੀ ਦੀ ਟੀ-ਸ਼ਰਟ ਨਜ਼ਰ ਆ ਰਹੀ ਸੀ, ਜਿਸ 'ਤੇ ਲਿਖਿਆ ਸੀ, "ਇਹ ਮੇਰੀ ਮੰਮੀ ਦਾ ਪਹਿਲਾ ਮਦਰਸ ਡੇਅ ਹੈ। ਮੈਂ ਉਨ੍ਹਾਂ ਦਾ ਤੋਹਫ਼ਾ ਹਾਂ।" 

ਦੱਸ ਦੇਈਏ ਕਿ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਨੇ 7 ਫਰਵਰੀ, 2023 ਨੂੰ ਜੈਸਲਮੇਰ ਦੇ ਸੂਰਿਆਗੜ੍ਹ ਵਿੱਚ ਵਿਆਹ ਕੀਤਾ ਸੀ। ਰਿਪੋਰਟਾਂ ਅਨੁਸਾਰ, ਉਨ੍ਹਾਂ ਨੇ 2021 ਦੀ ਫ਼ਿਲਮ 'ਸ਼ੇਰਸ਼ਾਹ' ਵਿੱਚ ਇਕੱਠੇ ਕੰਮ ਕਰਨ ਤੋਂ ਬਾਅਦ ਡੇਟਿੰਗ ਸ਼ੁਰੂ ਕੀਤੀ ਸੀ, ਪਰ ਉਨ੍ਹਾਂ ਨੇ ਲੰਬੇ ਸਮੇਂ ਤੱਕ ਆਪਣੇ ਰਿਸ਼ਤੇ ਨੂੰ ਨਿੱਜੀ ਰੱਖਿਆ ਸੀ। 15 ਜੁਲਾਈ 2025 ਨੂੰ ਉਨ੍ਹਾਂ ਦੇ ਘਰ ਧੀ ਦਾ ਜਨਮ ਹੋਇਆ, ਜਿਸ ਦਾ ਨਾਂ ਜੋੜੇ ਨੇ 'ਸਾਰਾਯਾ ਮਲਹੋਤਰਾ' ਰੱਖਿਆ ਹੈ।


author

cherry

Content Editor

Related News