ਕਿਆਰਾ ਅਡਵਾਨੀ ਨੇ ਖਰੀਦੀ ਨਵੀਂ ਲਗਜ਼ਰੀ ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼ (ਤਸਵੀਰਾਂ)

Thursday, Dec 16, 2021 - 05:54 PM (IST)

ਕਿਆਰਾ ਅਡਵਾਨੀ ਨੇ ਖਰੀਦੀ ਨਵੀਂ ਲਗਜ਼ਰੀ ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼ (ਤਸਵੀਰਾਂ)

ਮੁੰਬਈ- ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਜਿਨ੍ਹਾਂ ਨੇ ਫ਼ਿਲਮ ‘ਸ਼ੇਰਸ਼ਾਹ’ ਦੇ ਨਾਲ ਖੂਬ ਵਾਹ ਵਾਹੀ ਖੱਟੀ ਹੈ। ਕਿਆਰਾ ਅਡਵਾਨੀ ਹੌਲੀ-ਹੌਲੀ ਇੰਡਸਟਰੀ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਹੋ ਗਈ ਹੈ। ਆਪਣੀਆਂ ਫਿਲਮਾਂ ਅਤੇ ਸਿਧਾਰਥ ਮਲਹੋਤਰਾ ਨਾਲ ਅਫੇਅਰ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿਣ ਵਾਲੀ ਕਿਆਰਾ ਅੱਜਕਲ ਆਪਣੀ ਨਵੀਂ ਕਾਰ ਨੂੰ ਲੈ ਕੇ ਚਰਚਾ 'ਚ ਹੈ। ਹਾਂ ਕਿਆਰਾ ਨੇ ਔਡੀ ਏ8ਐੱਲ ਲਗਜ਼ਰੀ ਸੇਡਾਨ ਖਰੀਦੀ ਹੈ।

PunjabKesari
ਔਡੀ ਇੰਡੀਆ ਨੇ ਆਪਣੇ ਅਧਿਕਾਰਤ ਸੋਸ਼ਲ ਅਕਾਊਂਟ ਤੋਂ ਕਿਆਰਾ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਅਦਾਕਾਰਾ ਆਪਣੀ ਲਗਜ਼ਰੀ ਕਾਰ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਕਿਆਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਔਡੀ ਇੰਡੀਆ ਨੇ ਲਿਖਿਆ- ‘ਤਰੱਕੀ ਅਤੇ ਰਚਨਾਤਮਕਤਾ ਨਾਲ-ਨਾਲ ਚਲਦੇ ਹਨ.. ਅਸੀਂ ਕਿਆਰਾ ਅਡਵਾਨੀ ਦਾ ਸਵਾਗਤ ਕਰਦੇ ਹੋਏ ਖੁਸ਼ ਹਾਂ।

PunjabKesari
ਤੁਹਾਨੂੰ ਦੱਸ ਦੇਈਏ ਕਿ 'ਏ8ਐੱਲ ਲਗਜ਼ਰੀ ਸੇਡਾਨ' ਔਡੀ ਦਾ ਨਵਾਂ ਐਡੀਸ਼ਨ ਹੈ ਜੋ ਪਿਛਲੇ ਸਾਲ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤੀ ਕੀਮਤ 1.56 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਿਆਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਕਿਆਰਾ ਨੂੰ ਨਵੀਂ ਲਗਜ਼ਰੀ ਕਾਰ ਦੀਆਂ ਵਧਾਈਆਂ ਦੇ ਰਹੇ ਹਨ।

PunjabKesari
ਕਿਆਰਾ ਅਡਵਾਨੀ ਨੇ ਬਾਲੀਵੁੱਡ ਫ਼ਿਲਮ 'ਐੱਮ.ਐੱਸ.ਧੋਨੀ', 'ਕਬੀਰ ਸਿੰਘ', 'ਗੁੱਡ ਨਿਊਜ਼', 'ਸ਼ੇਰ ਸ਼ਾਹ' ਵਰਗੀਆਂ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਬਾਲੀਵੁੱਡ 'ਚ ਖਾਸ ਪਛਾਣ ਬਣਾਈ ਹੈ। ਆਉਣ ਵਾਲੇ ਸਮੇਂ 'ਚ ਕਿਆਰਾ ਕਾਰਤਿਕ ਆਰੀਅਨ ਨਾਲ 'ਭੂਲ ਭੁਲਈਆ 2' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਆਉਣ ਵਾਲੀ ਫਿਲਮ 'ਜੁਗ ਜੁਗ ਜੀਓ' 'ਚ ਵੀ ਨਜ਼ਰ ਆਵੇਗੀ, ਜਿਸ 'ਚ ਵਰੁਣ ਧਵਨ, ਅਨਿਲ ਕਪੂਰ ਅਤੇ ਨੀਤੂ ਕਪੂਰ ਵੀ ਮੁੱਖ ਭੂਮਿਕਾਵਾਂ 'ਚ ਹਨ।


author

Aarti dhillon

Content Editor

Related News