ਸ਼੍ਰੀਦੇਵੀ ਦੀ ਧੀ ਖੁਸ਼ੀ ਕਪੂਰ ਕੋਰੋਨਾ ਪਾਜ਼ੇਟਿਵ, ਪਿਤਾ ਬੋਨੀ ਕਪੂਰ ਤੇ ਭੈਣ ਜਾਨ੍ਹਵੀ ਘਰ ''ਚ ਹੋਏ ਇਕਾਂਤਵਾਸ

Tuesday, Jan 11, 2022 - 12:14 PM (IST)

ਸ਼੍ਰੀਦੇਵੀ ਦੀ ਧੀ ਖੁਸ਼ੀ ਕਪੂਰ ਕੋਰੋਨਾ ਪਾਜ਼ੇਟਿਵ, ਪਿਤਾ ਬੋਨੀ ਕਪੂਰ ਤੇ ਭੈਣ ਜਾਨ੍ਹਵੀ ਘਰ ''ਚ ਹੋਏ ਇਕਾਂਤਵਾਸ

ਮੁੰਬਈ (ਬਿਊਰੋ) - ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਕੁਝ ਦਿਨਾਂ 'ਚ ਕਈ ਮਸ਼ਹੂਰ ਹਸਤੀਆਂ ਵੀ ਇਸ ਦਾ ਸ਼ਿਕਾਰ ਹੋ ਚੁੱਕੀਆਂ ਹਨ। ਇਸ ਸੂਚੀ 'ਚ ਸੁਮੋਨਾ ਚੱਕਰਵਰਤੀ, ਏਕਤਾ ਕਪੂਰ, ਮ੍ਰਿਣਾਲ ਠਾਕੁਰ, ਪ੍ਰੇਮ ਚੋਪੜਾ ਸਮੇਤ ਕਈ ਨਾਂ ਸ਼ਾਮਲ ਹਨ। ਹੁਣ ਖ਼ਬਰ ਆ ਰਹੀ ਹੈ ਕਿ ਅਰਜੁਨ ਕਪੂਰ ਅਤੇ ਅੰਸ਼ੁਲਾ ਕਪੂਰ ਦੀ ਭੈਣ ਖੁਸ਼ੀ ਕਪੂਰ ਵੀ ਕੋਰੋਨਾ ਪਾਜ਼ੇਟਿਵ ਹੋ ਗਈ ਹੈ। ਸਪਾਟਬੁਆਏ ਦੀ ਰਿਪੋਰਟ ਮੁਤਾਬਕ, ਜਾਨ੍ਹਵੀ ਕਪੂਰ ਅਤੇ ਬੋਨੀ ਕਪੂਰ ਨੇ ਆਪਣੇ ਆਪ ਨੂੰ ਘਰ 'ਚ ਇਕਾਂਤਵਾਸ ਕਰ ਲਿਆ ਹੈ।
ਹਾਲ ਹੀ 'ਚ ਜਾਨ੍ਹਵੀ ਨੇ ਮੂੰਹ 'ਚ ਥਰਮਾਮੀਟਰ ਲਗਾ ਕੇ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਥੋੜੇ ਪਰੇਸ਼ਾਨ ਹੋ ਗਏ। ਅਦਾਕਾਰਾ ਤੋਂ ਲਗਾਤਾਰ ਉਸ ਦੇ ਪ੍ਰਸ਼ੰਸਕ ਕੁਮੈਂਟ ਰਾਹੀਂ ਪੁੱਛ ਰਹੇ ਸਨ ਕਿ ਉਸ ਨੂੰ ਹੋਇਆ ਕੀ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਮਿਲਿੰਦ ਗਾਬਾ ’ਚ ਦਿਸੇ ਕੋਰੋਨਾ ਦੇ ਲੱਛਣ, ਕਿਹਾ- ‘2 ਦਿਨਾਂ ਤੋਂ ਬੈੱਡ ’ਤੇ ਹਾਂ...’

ਕੋਰੋਨਾ ਪਾਜ਼ੇਟਿਵ ਖੁਸ਼ੀ ਕਪੂਰ 
ਜਾਨ੍ਹਵੀ ਕਪੂਰ ਨੇ ਆਪਣੀ ਪੋਸਟ 'ਚ ਕਈ ਵੱਖ-ਵੱਖ ਗਤੀਵਿਧੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ 'ਚ ਜਾਨ੍ਹਵੀ ਥਰਮਾਮੀਟਰ ਨਾਲ ਬਿਨਾਂ ਮੇਕਅੱਪ ਦੇ ਲੁੱਕ 'ਚ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਉਹ ਆਪਣੀ ਭੈਣ ਖੁਸ਼ੀ ਕਪੂਰ ਨਾਲ ਆਰਾਮ ਕਰਦੀ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਜਾਨ੍ਹਵੀ ਨੇ ਪੇਂਟਿੰਗ ਅਤੇ ਕਲਰਸ ਦੀ ਤਸਵੀਰ ਸ਼ੇਅਰ ਕੀਤੀ ਹੈ, ਜਦੋਂਕਿ ਇਕ ਹੋਰ ਤਸਵੀਰ 'ਚ ਉਸ ਨੇ ਕਿਤਾਬ ਦੀ ਤਸਵੀਰ ਸ਼ੇਅਰ ਕੀਤੀ ਹੈ। ਜਾਨ੍ਹਵੀ ਦੀਆਂ ਸਾਰੀਆਂ ਤਸਵੀਰਾਂ ਦੇਖਣ ਤੋਂ ਬਾਅਦ ਇਹ ਸਾਫ ਹੈ ਕਿ ਉਹ ਇਸ ਸਮੇਂ ਘਰ 'ਚ ਹੈ ਅਤੇ ਇਨ੍ਹਾਂ ਸਾਰੀਆਂ ਗਤੀਵਿਧੀਆਂ ਨਾਲ ਆਪਣਾ ਦਿਨ ਬਤੀਤ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਸੋਸ਼ਲ ਮੀਡੀਆ ਤੋਂ ਕਰਨ ਔਜਲਾ ਨੇ ਕਿਉਂ ਬਣਾਈ ਦੂਰੀ, ਸਾਹਮਣੇ ਆਈ ਇਹ ਵਜ੍ਹਾ

ਹਾਲਾਂਕਿ ਪਰਿਵਾਰ ਵਲੋਂ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਉਹ ਕੋਰੋਨਾ ਦੀ ਲਪੇਟ 'ਚ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਅਰਜੁਨ ਕਪੂਰ ਵੀ ਕੋਵਿਡ-19 ਨਾਲ ਜੰਗ ਲੜ ਰਹੇ ਸਨ। ਹਾਲਾਂਕਿ ਹਾਲ ਹੀ 'ਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਅੰਸ਼ੁਲਾ ਕਪੂਰ, ਰੀਆ ਕਪੂਰ ਅਤੇ ਪਤੀ ਕਰਨ ਬੁਲਾਨੀ ਵੀ ਇਸ ਵਾਇਰਸ ਦੀ ਲਪੇਟ 'ਚ ਆ ਗਏ ਸਨ ਪਰ ਸਾਰਿਆਂ ਨੇ ਇਸ ਨਾਲ ਜੰਗ ਜਿੱਤ ਲਈ ਹੈ।

ਜਾਨ੍ਹਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਹਿਲੀ ਵਾਰ ਆਪਣੇ ਪਿਤਾ ਬੋਨੀ ਕਪੂਰ ਨਾਲ ਫ਼ਿਲਮ 'ਮਿਲੀ' 'ਚ ਕੰਮ ਕਰ ਰਹੀ ਹੈ। ਬੋਨੀ ਨੇ ਜਾਨ੍ਹਵੀ ਦੀ ਨਵੀਂ ਫ਼ਿਲਮ 'ਮਿਲੀ' ਦਾ ਨਿਰਮਾਣ ਕੀਤਾ ਹੈ। ਇਸ ਤੋਂ ਇਲਾਵਾ ਜਾਨ੍ਹਵੀ 'ਗੁੱਡ ਲੱਕ ਜੈਰੀ' ਅਤੇ 'ਤਖ਼ਤ' ਵਰਗੀਆਂ ਫ਼ਿਲਮਾਂ 'ਚ ਵੀ ਨਜ਼ਰ ਆਵੇਗੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 


author

sunita

Content Editor

Related News