ਅਕਸ਼ੈ ਕੁਮਾਰ ਸਟਾਰਰ ਕਾਮੇਡੀ-ਡਰਾਮਾ ‘ਖੇਲ ਖੇਲ ਮੈਂ’ ਦਾ ਟ੍ਰੇਲਰ ਰਿਲੀਜ਼
Saturday, Aug 03, 2024 - 10:05 AM (IST)

ਮੁੰਬਈ (ਬਿਊਰੋ) - ਅਕਸ਼ੈ ਕੁਮਾਰ ਸਟਾਰਰ ਕਾਮੇਡੀ-ਡਰਾਮਾ ਫਿਲਮ ‘ਖੇਲ ਖੇਲ ਮੈਂ’ ਦਾ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਫਨ ਫੈਮਿਲੀ ਐਂਟਰਟੇਨਰ ਦੀ ਇਕ ਝਲਕ ਹੈ, ਜਿਸ ਵਿਚ ਖਿਡਾਰੀ ਕੁਮਾਰ ਦੇ ਨਾਲ ਤਾਪਸੀ ਪੰਨੂ, ਵਾਣੀ ਕਪੂਰ, ਐਮੀ ਵਿਰਕ, ਆਦਿਤਿਆ ਸੀਲ, ਪ੍ਰਗਿਆ ਜੈਸਵਾਲ ਅਤੇ ਫਰਦੀਨ ਖਾਨ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਆਪਣੇ ਮਜ਼ੇਦਾਰ ਅੰਦਾਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਦਾ ਵਾਅਦਾ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ -FIR ਦੀ ਮਸ਼ਹੂਰ ਅਦਾਕਾਰਾ KAVITA KAUSHIK ਨੇ TV ਇੰਡਸਟਰੀ ਨੂੰ ਕਿਹਾ ਅਲਵਿਦਾ, ਜਾਣੋ ਕਿਉਂ
ਫਿਲਮ ਦੇ ਨਿਰਮਾਤਾਵਾਂ ਨੇ ਇਕ ਅਨੋਖੇ ਇਵੈਂਟ ਨਾਲ ਫਿਲਮ ਦੇ ਟ੍ਰੇਲਰ ਤੋਂ ਪਰਦਾ ਚੁੱਕਿਆ, ਜਿਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰ ਦਿਤਾ। ਇਸ ਦੌਰਾਨ ਅਕਸ਼ੇ ਕੁਮਾਰ, ਵਾਣੀ ਕਪੂਰ, ਆਦਿਤਿਆ ਸੀਲ, ਪ੍ਰਗਿਆ ਜੈਸਵਾਲ, ਫਰਦੀਨ ਖਾਨ ਅਤੇ ਐਮੀ ਵਿਰਕ ਦੇ ਨਾਲ ਬੱਸ ਦੀ ਸਵਾਰੀ ਬਹੁਤ ਮਜ਼ੇਦਾਰ ਰਹੀ।
ਹਾਸੇ-ਮਜ਼ਾਕ ਨਾਲ ਭਰੇ ਮਾਹੌਲ ਦੇ ਨਾਲ-ਨਾਲ ਸੰਗੀਤ ਨੇ ਸਾਰਿਆਂ ਦਾ ਮੂਡ ਮਸਤ ਕਰ ਦਿੱਤਾ ਅਤੇ ਬੱਸ ਇਕ ਚੱਲਦੀ-ਫਿਰਦੀ ਪਾਰਟੀ ਬਣ ਗਈ। ਅਕਸ਼ੈ ਕੁਮਾਰ ਨੇ ਇਕ ਸਪੈਸ਼ਲ ਸਰਪ੍ਰਾਈਜ਼ ਵਜੋਂ ਸਟੇਜ ਸੰਭਾਲੀ ਤੇ ਆਪਣੇ ਹਾਸੇ-ਮਜ਼ਾਕ ਵਾਲੇ ਅੰਦਾਜ਼ ’ਚ ਮੀਡੀਆ ਨਾਲ ਗੱਲਬਾਤ ਕੀਤੀ, ਜਿਸ ਨਾਲ ਸਾਰੇ ਹਾਸੇ ਨਾਲ ਲੋਟ-ਪੋਟ ਹੋ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।