''ਖਤਰੋਂ ਕੇ ਖਿਲਾੜੀ 11'' ਦੇ ਇਹ ਹਨ ਟੌਪ 3 ਫਾਈਨਲਿਸਟ, ਸ਼ਵੇਤਾ ਤਿਵਾਰੀ ਵੀ ਹੋਵੇਗੀ ਬਾਹਰ

Tuesday, Jun 22, 2021 - 11:29 AM (IST)

''ਖਤਰੋਂ ਕੇ ਖਿਲਾੜੀ 11'' ਦੇ ਇਹ ਹਨ ਟੌਪ 3 ਫਾਈਨਲਿਸਟ, ਸ਼ਵੇਤਾ ਤਿਵਾਰੀ ਵੀ ਹੋਵੇਗੀ ਬਾਹਰ

ਨਵੀਂ ਦਿੱਲੀ (ਬਿਊਰੋ) - ਡਾਇਰੈਕਟਰ ਰੋਹਿਤ ਸ਼ੈੱਟੀ ਦਾ ਮਸ਼ਹੂਰ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 11' ਬਹੁਤ ਜਲਦ ਟੀ. ਵੀ. 'ਤੇ ਟੈਲੀਕਾਸਟ ਹੋਣ ਜਾ ਰਿਹਾ ਹੈ। ਉਥੇ ਹੀ ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਵਧਾਉਣ ਲਈ ਨਿਰਮਾਤਾ ਲਗਾਤਾਰ ਸ਼ੋਅ ਦੇ ਰੋਮਾਂਚਕ ਪ੍ਰੋਮੋ ਵੀ ਰਿਲੀਜ਼ ਕਰ ਰਹੇ ਹਨ। ਦੱਸ ਦੇਈਏ ਕਿ ਹਾਲ ਹੀ 'ਚ ਸ਼ੋਅ ਦੀ ਸ਼ੂਟਿੰਗ ਕੇਪਟਾਊਨ 'ਚ ਖ਼ਤਮ ਹੋ ਗਈ ਹੈ, ਜਿਸ ਤੋਂ ਬਾਅਦ ਸ਼ੋਅ ਦੇ ਫਾਈਨਲਿਸਟਾਂ ਦੇ ਨਾਮ ਵੀ ਸਾਹਮਣੇ ਆ ਗਏ ਹਨ। ਰਿਪੋਰਟਾਂ ਅਨੁਸਾਰ ਸ਼ੋਅ ਦੇ ਟੌਪ 3 ਮੁਕਾਬਲੇਬਾਜ਼ਾਂ ਦੇ ਨਾਮ ਸਾਹਮਣੇ ਆਏ ਹਨ। ਇਨ੍ਹਾਂ ਟੌਪ 3 ਮੁਕਾਬਲੇਬਾਜ਼ਾਂ 'ਚੋਂ ਵਿਸ਼ਾਲ ਅਦਿੱਤਿਆ ਸਿੰਘ, ਰਾਹੁਲ ਵੈਦਿਆ ਅਤੇ ਵਰੁਣ ਸੂਦ ਨੇ ਫਾਈਨਲ 'ਚ ਥਾਂ ਬਣਾਈ ਹੈ। ਫਾਈਨਲ 'ਚ ਇਨ੍ਹਾਂ ਤਿੰਨਾਂ ਵਿਚਕਾਰ ਸਖ਼ਤ ਮੁਕਾਬਲਾ ਹੋਵੇਗਾ।

ਦੱਸ ਦੇਈਏ ਕਿ ਸ਼ੋਅ ਦੇ ਸੈਮੀਫਾਈਨਲ 'ਚ ਰਾਹੁਲ ਵੈਦਿਆ, ਵਰੁਣ ਸੂਦ, ਅਰਜੁਨ ਬਿਜਲਾਨੀ, ਵਿਸ਼ਾਲ ਆਦਿੱਤਿਆ ਸਿੰਘ ਅਤੇ ਦਿਵਿਯੰਕਾ ਤ੍ਰਿਪਾਠੀ ਦਰਮਿਆਨ ਟੱਕਰ ਹੋਈ, ਜਿਥੇ ਅਰਜੁਨ ਅਤੇ ਦਿਵਿਯੰਕਾ ਫਾਈਨਲ 'ਚ ਨਹੀਂ ਪਹੁੰਚ ਸਕੇ ਅਤੇ ਬਾਹਰ ਹੋ ਗਏ।
PunjabKesari

ਇਹ ਚਿਹਰੇ 'ਖਤਰੋਂ ਕੇ ਖਿਲਾੜੀ 11' 'ਚ ਕਰਨਗੇ ਜ਼ਬਰਦਸਤ ਮੁਕਾਬਲਾ
ਇਸ ਦੇ ਨਾਲ ਹੀ ਸ਼ੋਅ 'ਚ 13 ਮਸ਼ਹੂਰ ਚਿਹਰੇ ਨਜ਼ਰ ਆਉਣ ਵਾਲੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਡਰ ਦਾ ਸਾਹਮਣਾ ਕਰਨਾ ਪਵੇਗਾ। ਸ਼ੋਅ 'ਚ ਆਸਥਾ ਗਿੱਲ, ਰਾਹੁਲ ਵੈਦਿਆ, ਦਿਵਿਯੰਕਾ ਤ੍ਰਿਪਾਠੀ, ਸਨਾਇਆ ਇਰਾਨੀ, ਵਿਸ਼ਾਲ ਆਦਿਤਿਆ ਸਿੰਘ, ਅਭਿਨਵ ਸ਼ੁਕਲਾ, ਅਨੁਸ਼ਕਾ ਸੇਨ, ਅਰਜੁਨ ਬਿਜਲਾਨੀ, ਮਹਿਕ ਚਾਹਲ, ਨਿੱਕੀ ਤੰਬੋਲੀ, ਸਨਾ ਸਯਦ ਅਤੇ ਵਰੁਣ ਸੂਦ ਨਜ਼ਰ ਆਉਣਗੇ। ਇਹ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਦਾ ਸੀਜ਼ਨ ਬਹੁਤ ਖ਼ਾਸ ਹੋਣ ਵਾਲਾ ਹੈ, ਜਿੱਥੇ ਸਾਰੇ ਮੁਕਾਬਲੇਬਾਜ਼ਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲੇਗਾ।

PunjabKesari

ਇਸ ਦੇ ਨਾਲ ਹੀ ਹਰ ਸੀਜ਼ਨ ਦੀ ਤਰ੍ਹਾਂ ਇਸ ਵਾਰ ਵੀ ਰੋਹਿਤ ਸ਼ੈੱਟੀ ਇਸ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਹਨ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਸ਼ੂਟ ਪੂਰਾ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਉਸ ਨੇ ਲਿਖਿਆ ਹੈ '42 ਦਿਨਾਂ ਦੀ ਲੰਮੀ, ਪਾਗਲਪਨ ਨਾਲ ਭਰੀ ਅਤੇ ਐਕਸ਼ਨ ਨਾਲ ਭਰਪੂਰ ਰਾਈਡ ਖ਼ਤਮ ਹੋ ਗਿਆ ਹੈ! ' ਜਾਣਕਾਰੀ ਅਨੁਸਾਰ ਇਹ ਸ਼ੋਅ 21 ਜੁਲਾਈ ਤੋਂ ਕਲਰਸ ਟੀ. ਵੀ. ਤੇ ​​ਪ੍ਰਸਾਰਿਤ ਹੋਵੇਗਾ।

PunjabKesari
 


author

sunita

Content Editor

Related News