ਸੌਖਾ ਨਹੀਂ ਰਿਹਾ ਇਮਰਾਨ ਖ਼ਾਨ ਤੋਂ ਖ਼ਾਨ ਸਾਬ ਬਣਨ ਦਾ ਸਫਰ, ਝੱਲਣੀਆਂ ਪਈਆਂ ਕਈ ਮੁਸ਼ਕਿਲਾਂ

Tuesday, Jun 08, 2021 - 04:08 PM (IST)

ਸੌਖਾ ਨਹੀਂ ਰਿਹਾ ਇਮਰਾਨ ਖ਼ਾਨ ਤੋਂ ਖ਼ਾਨ ਸਾਬ ਬਣਨ ਦਾ ਸਫਰ, ਝੱਲਣੀਆਂ ਪਈਆਂ ਕਈ ਮੁਸ਼ਕਿਲਾਂ

ਚੰਡੀਗੜ੍ਹ (ਬਿਊਰੋ)– ਸੁਰੀਲੀ ਗਾਇਕੀ ਤੇ ਆਪਣੀ ਸਟਾਈਲਿਸ਼ ਲੁੱਕ ਕਾਰਨ ਸਰੋਤਿਆਂ ਦੀ ਪਸੰਦ ਬਣੇ ਗਾਇਕ ਖ਼ਾਨ ਸਾਬ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੇ ਹਨ। ਖ਼ਾਨ ਸਾਬ ਦਾ ਜਨਮ 8 ਜੂਨ, 1994 ਨੂੰ ਪਿੰਡ ਭੰਡਾਲ ਡੋਨਾ, ਕਪੂਰਥਲਾ ’ਚ ਹੋਇਆ। ਖ਼ਾਨ ਸਾਬ ਦਾ ਅਸਲ ਨਾ ਇਮਰਾਨ ਖ਼ਾਨ ਹੈ। ਗਾਇਕ ਗੈਰੀ ਸੰਧੂ ਨੇ ਉਨ੍ਹਾਂ ਨੂੰ ਖ਼ਾਨ ਸਾਬ ਦਾ ਨਾਂ ਦਿੱਤਾ ਸੀ।

PunjabKesari

ਆਰਥਿਕ ਤੰਗੀ ਦੇ ਬਾਵਜੂਦ ਹੌਸਲਾ ਨਹੀਂ ਹਾਰਿਆ
ਗਾਇਕੀ ’ਚ ਆਉੇਣ ਤੋਂ ਪਹਿਲਾਂ ਖ਼ਾਨ ਸਾਬ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਘਰ ਦੀ ਆਰਥਿਕ ਹਾਲਤ ਮਾੜੀ ਹੋਣ ਦੇ ਬਾਵਜੂਦ ਖ਼ਾਨ ਸਾਬ ਨੇ ਹੌਸਲਾ ਨਹੀਂ ਹਾਰਿਆ। ਖ਼ਾਨ ਸਾਬ ਦਾ ਪਹਿਲਾ ਗੀਤ ‘ਰਿਮ ਝਿਮ’ ਸੀ, ਜਿਸ ਨੇ ਖ਼ਾਨ ਸਾਬ ਨੂੰ ਰਾਤੋਂ-ਰਾਤ ਬੁਲੰਦੀਆਂ ’ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ‘ਬੇਕਦਰਾ’, ‘ਸੱਜਣਾ’, ‘ਜ਼ਿੰਦਗੀ ਤੇਰੇ ਨਾਲ’, ‘ਨਰਾਜ਼ਗੀ’ ਤੇ ‘ਛੱਲਾ’, ‘ਜੀ ਕਰਦਾ’, ‘ਸੁਣ ਵੇ ਰੱਬਾ’ ਸਮੇਤ ਕਈ ਹਿੱਟ ਗੀਤ ਖ਼ਾਨ ਸਾਬ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ।

PunjabKesari

ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਜੀ ਨੂੰ ਮੰਨਦੇ ਨੇ ਆਦਰਸ਼
ਖ਼ਾਨ ਸਾਬ ਪੰਜਾਬੀ ਫ਼ਿਲਮ ‘ਮੰਜੇ ਬਿਸਤਰੇ’ ਲਈ ਵੀ ਪਲੇਅਬੈਕ ਗੀਤ ‘ਕਸੂਰ’ ਗਾ ਚੁੱਕੇ ਹਨ। ਖ਼ਾਨ ਸਾਬ ਨੇ ਆਪਣੇ ਗਾਇਕੀ ਸਫਰ ’ਚ ਕਦੇ ਵੀ ਕੋਈ ਮਾੜਾ ਗੀਤ ਨਹੀਂ ਗਾਇਆ। ਖ਼ਾਨ ਸਾਬ ਦੀ ਗਾਇਕੀ ਦਾ ਹਰ ਮੁਰੀਦ ਹਰ ਵਰਗ ਦੇ ਸਰੋਤੇ ਹਨ। ਗਾਇਕੀ ’ਚ ਖ਼ਾਨ ਸਾਬ ਦੀ ਪ੍ਰੇਰਨਾ ਮਰਹੂਮ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਸਾਬ ਹਨ। ਖ਼ਾਨ ਸਾਬ ਉਨ੍ਹਾਂ ਦੀ ਗਾਇਕੀ ਦੇ ਮੁਰੀਦ ਹਨ। ਖ਼ਾਨ ਸਾਬ ਦੀ ਗਾਇਕੀ ’ਚ ਸੂਫੀਆਨਾ ਰੰਗਤ ਹੁੰਦੀ ਹੈ।

PunjabKesari

ਸਫਲਤਾ ’ਚ ਗੈਰੀ ਸੰਧੂ ਦਾ ਵੱਡਾ ਯੋਗਦਾਨ
ਉਹ ਅਕਸਰ ਸਟੇਜਾਂ ’ਤੇ ਸੂਫੀਆਨਾ ਕਲਾਮ ਤੇ ਕੱਵਾਲੀ ਗਾਇਕੀ ਗਾਉਂਦੇ ਨਜ਼ਰ ਆਉਂਦੇ ਹਨ। ਖ਼ਾਨ ਸਾਬ ਨੂੰ ਪੰਜਾਬੀ ਗਾਇਕੀ ’ਚ ਸਥਾਪਿਤ ਕਰਨ ਲਈ ਗਾਇਕ ਗੈਰੀ ਸੰਧੂ ਦਾ ਵੱਡਾ ਹੱਥ ਹੈ। ਇਸ ਗੱਲ ਦਾ ਜ਼ਿਕਰ ਅਕਸਰ ਖ਼ਾਨ ਸਾਬ ਕਰਦੇ ਹਨ।

ਨੋਟ– ਖ਼ਾਨ ਸਾਬ ਦਾ ਕਿਹੜਾ ਗੀਤ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ। 


author

Rahul Singh

Content Editor

Related News