KGF ਸਟਾਰ ਯਸ਼ ਦੇ ਬੇਬਾਕ ਬੋਲ, ਕਿਹਾ- ਪਹਿਲਾਂ ਉੱਤਰ ਦੇ ਲੋਕ ਸਾਊਥ ਫ਼ਿਲਮਾਂ ਦਾ ਉਡਾਉਂਦੇ ...’
Monday, Nov 07, 2022 - 02:34 PM (IST)
ਮੁੰਬਈ- ਇਸ ਸਾਲ ਦੀ ਸ਼ੁਰੂਆਤ ਤੋਂ ਹੀ ਬਾਕਸ ਆਫ਼ਿਸ ’ਤੇ ਸਾਊਥ ਫ਼ਿਲਮਾਂ ਦਾ ਦਬਦਬਾ ਰਿਹਾ ਹੈ। ਸਾਊਥ ਫ਼ਿਲਮਾਂ ਨੇ ਆਪਣੀ ਪਛਾਣ ਬਣਾ ਕੇ ਬਾਲੀਵੁੱਡ ਫ਼ਿਲਮਾਂ ਨੂੰ ਬਹੁਤ ਪਿੱਛੇ ਕਰ ਦਿੱਤਾ ਹੈ। ਹਾਲ ਹੀ ’ਚ ‘ਕਾਂਤਰਾਂ’ ਅਤੇ ‘ਕਾਰਤਿਕੇਯ 2’ ਵਰਗੀਆਂ ਫ਼ਿਲਮਾਂ ਨੇ ਬਾਕਸ ਆਫ਼ਿਸ ਜ਼ਬਰਦਸਤ ਕਲੈਕਸ਼ਨ ਹਾਸਲ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬੀ ਅਦਾਕਾਰ-ਨਿਰਦੇਸ਼ਕ ਗੁਰਿੰਦਰ ਡਿੰਪੀ ਦੇ ਦਿਹਾਂਤ ’ਤੇ ਫ਼ਿਲਮੀ ਸਿਤਾਰਿਆਂ ਨੇ ਪ੍ਰਗਟਾਇਆ ਦੁੱਖ, ਕਿਹਾ- ਅਲਵਿਦਾ
ਹਾਲ ਹੀ ’ਚ KGF ਸਟਾਰ ਯਸ਼ ਨੇ ਬਾਲੀਵੁੱਡ ਫ਼ਿਲਮਾਂ ਦੇ ਫ਼ਲਾਪ ਅਤੇ ਸਾਊਥ ਫ਼ਿਲਮਾਂ ਦੀ ਸਫ਼ਲਤਾ 'ਤੇ ਬੋਲਦੇ ਹੋਏ ਕਿਹਾ ਕਿ ਪਹਿਲਾਂ ਉੱਤਰੀ ਵਾਲੇ ਦੱਖਣ ਦੀਆਂ ਫ਼ਿਲਮਾਂ ਦਾ ਮਜ਼ਾਕ ਉਡਾਉਂਦੇ ਸਨ। ਪਰ ਐੱਸ.ਐੱਸ ਰਾਜਾਮੌਲੀ ਦੀ ‘ਬਾਹੂਬਲੀ’ ਨੇ ਸਭ ਕੁਝ ਬਦਲ ਦਿੱਤਾ। ਹੁਣ ਲੋਕ ਸਾਡੀਆਂ ਫ਼ਿਲਮਾਂ ਨੂੰ ਪਸੰਦ ਕਰਦੇ ਹਨ।
ਯਸ਼ ਨੇ ਆਪਣੀ ਗੱਲ ਜਾਰੀ ਰੱਖਦੇ ਕਿਹਾ ਕਿ 10 ਸਾਲ ਪਹਿਲਾਂ ਸਾਊਥ ਦੀਆਂ ਡੱਬ ਕੀਤੀਆਂ ਫ਼ਿਲਮਾਂ ਉੱਤਰੀ 'ਚ ਕਾਫ਼ੀ ਮਸ਼ਹੂਰ ਰਹੀਆਂ ਹਨ। ਪਰ ਸ਼ੁਰੂ ’ਚ ਇੱਥੇ ਲੋਕਾਂ ਦੀ ਇਨ੍ਹਾਂ ਫਿਲਮਾਂ ਬਾਰੇ ਵੱਖ-ਵੱਖ ਰਾਏ ਦਿੱਤੀ ਸੀ। ਡੱਬ ਕੀਤੀਆਂ ਫ਼ਿਲਮਾਂ ਨੂੰ ਮਜ਼ਾਕ ਵਜੋਂ ਲਿਆ ਜਾਂਦਾ ਸੀ।
ਇਹ ਵੀ ਪੜ੍ਹੋ- ਪੰਜਾਬੀ ਗਾਇਕ ਹਰਭਜਨ ਮਾਨ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ, ਸਾਂਝੀ ਕੀਤੀ ਆਉਣ ਵਾਲੇ 8 ਗੀਤਾਂ ਦੀ ਸੂਚੀ
ਇਨ੍ਹਾਂ ਡੱਬ ਕੀਤੀਆਂ ਫ਼ਿਲਮਾਂ ਬਾਰੇ ਗੱਲ ਕਰਦਿਆਂ ਯਸ਼ ਨੇ ਅੱਗੇ ਕਿਹਾ ਕਿ ਉਦੋਂ ਸਮੱਸਿਆ ਇਹ ਸੀ ਕਿ ਡੱਬ ਕੀਤੀਆਂ ਫ਼ਿਲਮਾਂ ਦੀ ਗੁਣਵੱਤਾ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਸੀ। ਉਸਨੂੰ ਬਹੁਤ ਮਾੜੇ ਅਤੇ ਮਜ਼ਾਕੀਆ ਨਾਵਾਂ ਨਾਲ ਪੇਸ਼ ਕੀਤਾ ਗਿਆ ਸੀ। ਮੇਰੇ ਨਾਲ ਵੀ ਅਜਿਹਾ ਹੀ ਹੋਇਆ। ਲੋਕ ਮੈਨੂੰ 'ਰੈਂਬੋ ਸਰ' ਅਤੇ 'ਮਹਾਨ ਸ਼ੇਰ' ਕਹਿਣ ਲੱਗੇ। ਮੈਂ ਹੈਰਾਨ ਹੁੰਦਾ ਸੀ ਕਿ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਿਵੇਂ ਕਰ ਰਹੇ ਹਨ। ਹਾਲਾਂਕਿ ਹੁਣ ਲੋਕ ਸਾਊਥ ਦੀਆਂ ਫ਼ਿਲਮਾਂ ਨੂੰ ਸਮਝਣ ਲੱਗ ਪਏ ਹਨ।
ਯਸ਼ ਨੇ ਇਸ ਬਦਲਾਅ ਦਾ ਸਿਹਰਾ ਐੱਸ.ਐੱਸ ਰਾਜਾਮੌਲੀ ਨੂੰ ਦਿੱਤਾ। ਉਨ੍ਹਾਂ ਕਿਹਾ ਕਿ 'ਬਾਹੂਬਲੀ' ਦੇ ਆਉਣ ਤੋਂ ਬਾਅਦ ਲੋਕ ਸਾਊਥ ਸਿਨੇਮਾ ਨੂੰ ਸਮਝਣ ਲੱਗੇ। ਹੁਣ ਸਾਡੇ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਯਸ਼ ਦੀ ਰਿਲੀਜ਼ ਹੋਈ KGF 2 ਇਸ ਸਾਲ ਦੀ ਸਭ ਤੋਂ ਸਫ਼ਲ ਫ਼ਿਲਮਾਂ ’ਚੋਂ ਇਕ ਹੈ।