ਫ਼ਿਲਮ ‘ਕੇ. ਜੀ. ਐਫ : ਚੈਪਟਰ 2’ ਦੀ ਸ਼ੂਟਿੰਗ ਹੋਈ ਪੂਰੀ, ਹੁਣ ਸੰਜੇ ਦੱਤ ਦਿਖਾਉਣਗੇ ਜ਼ਬਰਦਸਤ ਕਮਾਲ

Monday, Dec 21, 2020 - 09:19 AM (IST)

ਫ਼ਿਲਮ ‘ਕੇ. ਜੀ. ਐਫ : ਚੈਪਟਰ 2’ ਦੀ ਸ਼ੂਟਿੰਗ ਹੋਈ ਪੂਰੀ, ਹੁਣ ਸੰਜੇ ਦੱਤ ਦਿਖਾਉਣਗੇ ਜ਼ਬਰਦਸਤ ਕਮਾਲ

ਮੁੰਬਈ (ਬਿਊਰੋ) – ਫ਼ਿਲਮ ਡਾਇਰੈਕਟਰ ਪ੍ਰਸ਼ਾਂਤ ਨੀਲ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਆਪਣੀ ਮੋਸਟ ਅਵੇਟਡ ਐਕਸ਼ਨ ਡਰਾਮਾ ਫ਼ਿਲਮ 'ਕੇ.ਜੀ.ਐਫ: ਚੈਪਟਰ 2' ਦੇ ਕਲਾਈਮੈਕਸ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਹ ਫ਼ਿਲਮ ਸਾਲ 2018 ਦੀ ਫ਼ਿਲਮ 'ਕੇਜੀਐਫ' ਇਕ ਦਾ ਸੀਕੁਅਲ ਹੈ, ਜਿਸ ਵਿਚ ਸਾਊਥ ਦੇ ਅਦਾਕਾਰ ਯਸ਼ ਮੁੱਖ ਭੂਮਿਕਾ ਵਿਚ ਹਨ। ਅਦਾਕਾਰ ਸੰਜੇ ਦੱਤ ਵੀ ‘ਕੇਜੀਐਫ: ਚੈਪਟਰ 2’ ਵਿਚ ਅਹਿਮ ਕਿਰਦਾਰ ਵਿਚ ਹਨ। ਸੰਜੇ ਦੱਤ ਪਹਿਲੀ ਵਾਰ ਕਿਸੇ ਕੰਨੜ ਫ਼ਿਲਮ ਵਿਚ ਕੰਮ ਕਰ ਰਹੇ ਹਨ। ਨੀਲ ਨੇ ਫ਼ਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਫ਼ਿਲਮ ਦੀ ਕਾਸਟ ਅਤੇ ਫ਼ਿਲਮ ਪ੍ਰੋਡਕਸ਼ਨ ਦੇ ਟੀਮ ਦੇ ਮੈਂਬਰਾਂ ਦੀ ਤਸਵੀਰ ਟਵੀਟ ਕੀਤੀ ਹੈ।

ਟਵੀਟ ਕੀਤਾ ਕਿ ਥਕਾਵਟ ਭਰਿਆ ਸ਼ੂਟ ਖਤਮ ਹੋ ਗਿਆ ਹੈ। ਸਾਡੀ ਜ਼ਬਰਦਸਤ ਟੀਮ ਨੇ ਆਪਣਾ ਕੰਮ ਪੂਰਾ ਕੀਤਾ। ਨੀਲ ਨੇ ਇਹ ਵੀ ਲਿਖਿਆ ਕਿ ਸੰਜੇ ਦੱਤ ਅਸਲ ਜ਼ਿੰਦਗੀ ਵਿਚ ਇਕ ਸੱਚਾ ਯੋਧਾ ਹੈ। ਅਗਸਤ ਵਿਚ 61 ਸਾਲਾ ਸੰਜੇ ਦੱਤ ਨੇ ਐਲਾਨ ਕੀਤਾ ਕਿ ਸੀ, ਉਹ ਕੈਂਸਰ ਨਾਲ ਆਪਣੀ ਲੜਾਈ ਲੜਨ ਲਈ ਆਪਣੀਆਂ ਫ਼ਿਲਮ ਤੋਂ ਬ੍ਰੇਕ ਲੈ ਰਹੇ ਹਨ ਪਰ ਮੁੜ ਸੰਜੇ ਦੱਤ ਨੇ ਨਵੰਬਰ ਵਿਚ ਫਿਲਮ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕੀਤੀ।


 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


author

sunita

Content Editor

Related News