‘ਕੇ. ਜੀ. ਐੱਫ. ਚੈਪਟਰ 2’ ਨੂੰ ਲੈ ਕੇ ਹੋਇਆ ਵੱਡਾ ਐਲਾਨ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

08/23/2021 11:52:40 AM

ਮੁੰਬਈ (ਬਿਊਰੋ)– ਕੰਨੜ ਫ਼ਿਲਮ ‘ਕੇ. ਜੀ. ਐੱਫ. ਚੈਪਟਰ 2’ ਲੰਮੇ ਸਮੇਂ ਤੋਂ ਸੁਰਖ਼ੀਆਂ ’ਚ ਹੈ। ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ‘ਕੇ. ਜੀ. ਐੱਫ. ਚੈਪਟਰ 2’ ਦੇ ਇਸ ਸਾਲ ਜੁਲਾਈ ’ਚ ਰਿਲੀਜ਼ ਹੋਣ ਦੀ ਉਮੀਦ ਸੀ ਪਰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਇਸ ਦੀ ਰਿਲੀਜ਼ ਨੂੰ ਮੁਲਤਵੀ ਕਰਨਾ ਪਿਆ। ਉਦੋਂ ਤੋਂ ਪ੍ਰਸ਼ੰਸਕ ‘ਕੇ. ਜੀ. ਐੱਫ. ਚੈਪਟਰ 2’ ਦੀ ਰਿਲੀਜ਼ ਡੇਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਬੀਤੇ ਦਿਨੀਂ ਰੱਖੜੀ ਦੇ ਖ਼ਾਸ ਮੌਕੇ ’ਤੇ ਹੁਣ ‘ਕੇ. ਜੀ. ਐੱਫ. ਚੈਪਟਰ 2’ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ। ਇਸ ਫ਼ਿਲਮ ’ਚ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਜ਼ਰ ਆਉਣ ਵਾਲੇ ਹਨ। ਅਜਿਹੀ ਸਥਿਤੀ ’ਚ ਰੱਖੜੀ ਦੇ ਮੌਕੇ ’ਤੇ ਦਿੱਗਜ ਅਦਾਕਾਰ ਨੇ ‘ਕੇ. ਜੀ. ਐੱਫ. ਚੈਪਟਰ 2’ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਸੰਜੇ ਦੱਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ‘ਕੇ. ਜੀ. ਐੱਫ. ਚੈਪਟਰ 2’ ਦਾ ਪੋਸਟਰ ਸਾਂਝਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਦੀ ਟੀਮ ਦਾ ਸਪੱਸ਼ਟੀਕਰਨ, ਚੰਡੀਗੜ੍ਹ ਧੋਖਾਧੜੀ ਮਾਮਲੇ 'ਚ ਦਿੱਤੀ ਇਹ ਸਫ਼ਾਈ

ਇਸ ਪੋਸਟਰ ’ਚ ਫ਼ਿਲਮ ਦੀ ਪੂਰੀ ਸਟਾਰਕਾਸਟ ਨਜ਼ਰ ਆ ਰਹੀ ਹੈ। ਇਸ ਪੋਸਟਰ ਨੂੰ ਸਾਂਝਾ ਕਰਦਿਆਂ ਸੰਜੇ ਦੱਤ ਨੇ ‘ਕੇ. ਜੀ. ਐੱਫ. ਚੈਪਟਰ 2’ ਦੀ ਰਿਲੀਜ਼ ਡੇਟ ਦਿੰਦਿਆਂ ਇਕ ਖ਼ਾਸ ਕੈਪਸ਼ਨ ਲਿਖੀ ਹੈ। ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ‘ਅੱਜ ਦੀ ਅਨਿਸ਼ਚਤਤਾ ਸਾਡੇ ਸੰਕਲਪ ’ਚ ਦੇਰੀ ਕਰੇਗੀ ਪਰ ਵਾਅਦੇ ਅਨੁਸਾਰ ਹੋਵੇਗਾ। ਅਸੀਂ 14 ਅਪ੍ਰੈਲ, 2022 ਨੂੰ ਸਿਨੇਮਾਘਰਾਂ ’ਚ ਆਵਾਂਗੇ।’ ਸੰਜੇ ਦੱਤ ਦੀ ਇਹ ਪੋਸਟ ਤੇ ‘ਕੇ. ਜੀ. ਐੱਫ. ਚੈਪਟਰ 2’ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Yash (@thenameisyash)

ਫ਼ਿਲਮ ਦਾ ਇੰਤਜ਼ਾਰ ਕਰ ਰਹੇ ਦਰਸ਼ਕ ਤੇ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਪੋਸਟਰ ਨੂੰ ਬਹੁਤ ਪਸੰਦ ਕਰ ਰਹੇ ਹਨ। ਕੁਮੈਂਟਸ ਕਰਕੇ ਆਪਣੀ ਫੀਡਬੈਕ ਵੀ ਦੇ ਰਹੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ‘ਕੇ. ਜੀ. ਐੱਫ. ਚੈਪਟਰ 2’ ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ਹੈ। ਹਾਲਾਂਕਿ ਇਹ ਅਸਲ ’ਚ ਇਕ ਕੰਨੜ ਭਾਸ਼ਾ ਦੀ ਫ਼ਿਲਮ ਹੈ, ਇਸ ਦੀ ਹਿੰਦੀ ਭਾਸ਼ਾ ਦੇ ਦਰਸ਼ਕਾਂ ’ਚ ਬਹੁਤ ਪ੍ਰਸਿੱਧੀ ਹੈ, ਜਿਸ ਦੇ ਕਾਰਨ ਫ਼ਿਲਮ ‘ਕੇ. ਜੀ. ਐੱਫ. ਚੈਪਟਰ 2’ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News