‘ਕੇ. ਜੀ. ਐੱਫ. 2’ ਦਾ ਟਰੇਲਰ ਰਿਲੀਜ਼, ਯਸ਼ ਤੇ ਸੰਜੇ ਦੱਤ ਦਾ ਦਿਸਿਆ ਧਮਾਕੇਦਾਰ ਅੰਦਾਜ਼ (ਵੀਡੀਓ)

03/28/2022 12:20:03 PM

ਮੁੰਬਈ (ਬਿਊਰੋ)– ਸਾਊਥ ਇੰਡਸਟਰੀ ਦਾ ਪਿਛਲੇ ਕੁਝ ਸਾਲਾਂ ਤੋਂ ਅਲੱਗ ਹੀ ਬੋਲਬਾਲਾ ਦੇਖਣ ਨੂੰ ਮਿਲਿਆ ਹੈ। ਸਾਊਥ ਦੀਆਂ ਫ਼ਿਲਮਾਂ ਹਰ ਲਿਹਾਜ਼ ਨਾਲ ਬਾਲੀਵੁੱਡ ’ਤੇ ਭਾਰੀ ਪੈਂਦੀਆਂ ਨਜ਼ਰ ਆ ਰਹੀਆਂ ਹਨ। ਦੁਨੀਆ ਭਰ ਦੇ ਪ੍ਰਸ਼ੰਸਕ ਸਾਊਥ ਦੀਆਂ ਫ਼ਿਲਮਾਂ ਦੇਖਣਾ ਪਸੰਦ ਕਰਦੇ ਹਨ।

ਸੁਪਰਸਟਾਰ ਯਸ਼ ਦੀ ਫ਼ਿਲਮ ‘ਕੇ. ਜੀ. ਐੱਫ.’ ਜਦੋਂ ਰਿਲੀਜ਼ ਹੋਈ ਸੀ ਤਾਂ ਫ਼ਿਲਮ ਨੇ ਤਹਿਲਕਾ ਮਚਾ ਦਿੱਤਾ ਸੀ। ਫ਼ਿਲਮ ’ਚ ਯਸ਼ ਨੇ ਰੌਕੀ ਦਾ ਕਿਰਦਾਰ ਨਿਭਾਇਆ ਸੀ। ਜ਼ਬਰਦਸਤ ਐਕਸ਼ਨ ਤੇ ਦਮਦਾਰ ਕਹਾਣੀ ਦੇ ਦਮ ’ਤੇ ਫ਼ਿਲਮ ਬਲਾਕਬਸਟਰ ਸਾਬਿਤ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ਆਸਕਰਸ 2022 : ਵਿਲ ਸਮਿਥ ਨੇ ਹੋਸਟ ਨੂੰ ਮਾਰਿਆ ਥੱਪੜ, ਇਸ ਕਾਰਨ ਬੁਰੀ ਤਰ੍ਹਾਂ ਭੜਕੇ

ਫ਼ਿਲਮ ਦੇ ਪਹਿਲੇ ਭਾਗ ਦੇ ਰਿਲੀਜ਼ ਤੋਂ ਬਾਅਦ ਹੀ ਇਸ ਦੇ ਦੂਜੇ ਭਾਗ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ। ਹੁਣ ‘ਕੇ. ਜੀ. ਐੱਫ. 2’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ।

ਹਾਲ ਹੀ ’ਚ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋਇਆ ਹੈ ਤੇ ਉਨ੍ਹਾਂ ਦਾ ਉਤਸ਼ਾਹ ਦੁੱਗਣਾ ਹੋ ਗਿਆ ਹੈ। ‘ਕੇ. ਜੀ. ਐੱਫ. 2’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ ਰਿਲੀਜ਼ ਹੁੰਦਿਆਂ ਹੀ ਪ੍ਰਸ਼ੰਸਕਾਂ ਵਿਚਾਲੇ ਇਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਇਸ ’ਚ ਸੰਜੇ ਦੱਤ ਆਪਣੇ ਕਿਰਦਾਰ ਅਧੀਰਾ ’ਚ ਖ਼ਤਰਨਾਕ ਲੱਗ ਰਹੇ ਹਨ। ਇਸ ’ਚ ਕੋਈ ਦੋਰਾਏ ਨਹੀਂ ਕਿ ਸੰਜੇ ਦੀ ਇਮੇਜ ਬਾਲੀਵੁੱਡ ’ਚ ਸਭ ਤੋਂ ਦਮਦਾਰ ਹੈ। ਹੁਣ ਫ਼ਿਲਮ ’ਚ ਅਧੀਰਾ ਦੇ ਕਿਰਦਾਰ ’ਚ ਤਾਂ ਉਨ੍ਹਾਂ ਦੀ ਲੁੱਕ ਦਾ ਅਲੱਗ ਹੀ ਜਲਵਾ ਦੇਖਣ ਨੂੰ ਮਿਲ ਰਿਹਾ ਹੈ।

ਉਥੇ ਟਰੇਲਰ ’ਚ ਦੇਖ ਕੇ ਇਸ ਗੱਲ ਦਾ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਵੀਨਾ ਟੰਡਨ ਦਾ ਕਿਰਦਾਰ ਇਸ ’ਚ ਜ਼ਬਰਦਸਤ ਹੋਣ ਵਾਲਾ ਹੈ। ਸੂਤਰਾਂ ਦੀ ਮੰਨੀਏ ਤਾਂ ਫ਼ਿਲਮ ’ਚ ਉਨ੍ਹਾਂ ਦਾ ਕਿਰਦਾਰ ਇੰਦਰਾ ਗਾਂਧੀ ਤੋਂ ਪ੍ਰਭਾਵਿਤ ਹੈ। ਉਥੇ ਯਸ਼ ਦੀ ਗੱਲ ਕਰੀਏ ਤਾਂ ਉਹ ਪਹਿਲੇ ਭਾਗ ਵਾਂਗ ਇਸ ਵਾਰ ਵੀ ਆਪਣੇ ਅੰਦਾਜ਼ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਨ ਲਈ ਤਿਆਰ ਹਨ। ਫ਼ਿਲਮ 14 ਅਪ੍ਰੈਲ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News