ਮਰਡਰ ਮਿਸਟਰੀ ‘ਕਹਿ ਦੂੰ ਤੁਮਹੇਂ’ ਦੇ ਨਾਲ ਸਟਾਰ ਪਲੱਸ ਲੈ ਕੇ ਆ ਰਿਹਾ ਭੇਤਾਂ ਨਾਲ ਭਰਿਆ ਨਵਾਂ ਸ਼ੋਅ

Wednesday, Aug 23, 2023 - 01:15 PM (IST)

ਮਰਡਰ ਮਿਸਟਰੀ ‘ਕਹਿ ਦੂੰ ਤੁਮਹੇਂ’ ਦੇ ਨਾਲ ਸਟਾਰ ਪਲੱਸ ਲੈ ਕੇ ਆ ਰਿਹਾ ਭੇਤਾਂ ਨਾਲ ਭਰਿਆ ਨਵਾਂ ਸ਼ੋਅ

ਮੁੰਬਈ (ਬਿਊਰੋ)– ਸਟਾਰ ਪਲੱਸ ਆਪਣੇ ਦਰਸ਼ਕਾਂ ਲਈ ਪਹਿਲਾਂ ਕਦੇ ਨਾ ਦੇਖੀ ਗਈ ਦਿਲਚਸਪ ਮਰਡਰ ਮਿਸਟਰੀ ਤੇ ਪ੍ਰੇਮ ਕਹਾਣੀ ‘ਕਹਿ ਦੂੰ ਤੁਮਹੇਂ’ ਲੈ ਕੇ ਆਇਆ ਹੈ। ਸ਼ੋਅ ’ਚ ਯੁਕਤੀ ਕਪੂਰ ਤੇ ਮੁਦਿਤ ਨਈਅਰ ਕੀਰਤੀ ਤੇ ਵਿਕਰਾਂਤ ਦੀਆਂ ਮੁੱਖ ਭੂਮਿਕਾਵਾਂ ’ਚ ਹਨ।

ਸ਼ੋਅ ‘ਕਹਿ ਦੂੰ ਤੁਮਹੇਂ’ ਆਪਣੇ ਦਿਲਚਸਪ ਤੇ ਮਨੋਰੰਜਕ ਕਥਾਨਕ ਨਾਲ ਦਰਸ਼ਕਾਂ ਨੂੰ ਉਨ੍ਹਾਂ ਦੀਆਂ ਸੀਟਾਂ ’ਤੇ ਚਿਪਕਾਏਗਾ। ਹਾਲ ਹੀ ’ਚ ਨਿਰਮਾਤਾਵਾਂ ਨੇ ਸ਼ੋਅ ਦਾ ਪ੍ਰੋਮੋ ਜਾਰੀ ਕੀਤਾ, ਜਿਥੇ ਦਰਸ਼ਕਾਂ ਨੇ ਕੀਰਤੀ ਤੇ ਵਿਕਰਾਂਤ ਦੀ ਪਹਿਲੀ ਮੁਲਾਕਾਤ ਦੇਖੀ।

ਇਹ ਖ਼ਬਰ ਵੀ ਪੜ੍ਹੋ : ਪੁਲਸ ਮੁਲਾਜ਼ਮ ਨੇ ਸਿੱਧੂ ਮੂਸੇਵਾਲਾ ਨੂੰ ਦੱਸਿਆ ਅੱਤਵਾਦੀ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮੁਆਫ਼ੀ (ਵੀਡੀਓ)

ਕੀਰਤੀ ਇਕ ਸਿੰਗਲ ਮਦਰ ਹੈ, ਜੋ ਆਪਣੇ ਪੁੱਤਰ ਨਾਲ ਨਜ਼ਰ ਆ ਰਹੀ ਹੈ। ਯਾਤਰਾ ਦੌਰਾਨ ਉਸ ਦੀ ਮੁਲਾਕਾਤ ਵਿਕਰਾਂਤ ਨਾਲ ਹੁੰਦੀ ਹੈ, ਜੋ ਉਸ ਨੂੰ ਉਸ ਦੀ ਮੰਜ਼ਿਲ ’ਤੇ ਛੱਡ ਦਿੰਦਾ ਹੈ। ਇਹ ਯਾਤਰਾ ਮਿਸਟਰੀ ਨਾਲ ਭਰੀ ਹੋਈ ਹੈ।

ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਤਲ ਦਾ ਭੇਤ ਕਿਵੇਂ ਸੁਲਝਦਾ ਹੈ ਤੇ ਕੀਰਤੀ ਇਸ ਦਾ ਪਰਦਾਫਾਸ਼ ਕਰ ਸਕੇਗੀ ਜਾਂ ਨਹੀਂ। ‘ਕਹਿ ਦੂੰ ਤੁਮਹੇਂ’ 4 ਸਤੰਬਰ ਤੋਂ ਹਰ ਸੋਮਵਾਰ ਤੋਂ ਐਤਵਾਰ ਰਾਤ 11 ਵਜੇ ਸਟਾਰ ਪਲੱਸ ’ਤੇ ਪ੍ਰਸਾਰਿਤ ਹੋਵੇਗਾ। ਇਹ ਵਜਰਾ ਪ੍ਰੋਡਕਸ਼ਨ ਵਲੋਂ ਨਿਰਮਿਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News