‘ਕੇ. ਬੀ. ਸੀ. 13’ ਲਈ ਇਸ ਦਿਨ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, ਪ੍ਰੋਮੋ ਆਇਆ ਸਾਹਮਣੇ

Thursday, May 06, 2021 - 06:11 PM (IST)

‘ਕੇ. ਬੀ. ਸੀ. 13’ ਲਈ ਇਸ ਦਿਨ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, ਪ੍ਰੋਮੋ ਆਇਆ ਸਾਹਮਣੇ

ਮੁੰਬਈ (ਬਿਊਰੋ)– ਅਮਿਤਾਭ ਬੱਚਨ ਇਕ ਵਾਰ ਫਿਰ ਤੁਹਾਡੇ ਟੀ. ਵੀ. ਤੇ ਮੋਬਾਈਲ ਸਕ੍ਰੀਨ ’ਤੇ ਆਪਣੇ ਸਵਾਲ ਲੈ ਕੇ ਹਾਜ਼ਰ ਹੋਣ ਵਾਲੇ ਹਨ। ਛੋਟੇ ਪਰਦੇ ’ਤੇ ਮਸ਼ਹੂਰ ਤੇ ਹਰਮਨਪਿਆਰੇ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦਾ ਪਰਦਾ ਚੁੱਕਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਮੁਕਾਬਲੇਬਾਜ਼ ਸ਼ੋਅ ’ਚ ਭਾਗ ਲੈ ਕੇ ਆਪਣੀ ਕਿਸਮਤ ਅਜ਼ਮਾ ਸਕਦੇ ਹਨ।

‘ਕੇ. ਬੀ. ਸੀ. 13’ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ, ਜਿਸ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ। ਪ੍ਰੋਮੋ ਵੀਡੀਓ ਦੇ ਨਾਲ ‘ਕੇ. ਬੀ. ਸੀ. 13’ ਦੇ ਰਜਿਸਟ੍ਰੇਸ਼ਨ ਲਈ ਦਰਸ਼ਕਾਂ ਨੂੰ ਸੱਦਾ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਬੰਗਾਲ ਹਿੰਸਾ ’ਤੇ ਫੁੱਟ-ਫੁੱਟ ਕੇ ਰੋਈ ਪਾਇਲ ਰੋਹਤਗੀ, ਪੀ. ਐੱਮ. ਮੋਦੀ ਤੇ ਅਮਿਤ ਸ਼ਾਹ ਨੂੰ ਦੇਖੋ ਕੀ ਕਿਹਾ

ਇਸ ਵੀਡੀਓ ’ਚ ਅਮਿਤਾਭ ਬੱਚਨ ਨੂੰ ਕੇ. ਬੀ. ਸੀ. ਦੇ ਸੈੱਟ ’ਤੇ ਦਿਖਾਇਆ ਗਿਆ ਹੈ ਤੇ ਉਨ੍ਹਾਂ ਦਾ ਵਾਇਸਓਵਰ ਚੱਲਦਾ ਹੈ। ਬਿੱਗ ਬੀ ਕਹਿੰਦੇ ਹਨ, ‘ਕਦੇ ਸੋਚਿਆ ਹੈ ਕਿ ਤੁਹਾਡਾ ਤੇ ਤੁਹਾਡੇ ਸੁਪਨਿਆਂ ਦੇ ਵਿਚਾਰ ਦਾ ਫਰਕ ਕਿੰਨਾ ਹੈ- ਤਿੰਨ ਅੱਖਰਾਂ ਦਾ। ਕੋਸ਼ਿਸ਼ ਕਰੋ। ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਚੁੱਕੋ ਫੋਨ ਤੇ ਹੋ ਜਾਓ ਤਿਆਰ ਕਿਉਂਕਿ 10 ਮਈ ਤੋਂ ਸ਼ੁਰੂ ਹੋ ਰਹੀ ਹੈ ਰਜਿਸਟ੍ਰੇਸ਼ਨ। ਹਾਟ ਸੀਟ ’ਤੇ ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ।’

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਦੱਸਣਯੋਗ ਹੈ ਕਿ ਕੇ. ਬੀ. ਸੀ. ਨੂੰ ਲੋਕਾਂ ਵਲੋਂ ਬੇਹੱਦ ਪਿਆਰ ਦਿੱਤਾ ਜਾਂਦਾ ਹੈ। ਇਸ ਸ਼ੋਅ ’ਚ ਜੇਤੂ ਵਿਅਕਤੀ ਨੂੰ ਕਰੋੜਾਂ ਰੁਪਏ ਮਿਲਦੇ ਹਨ। ਇਹ ਰਾਸ਼ੀ ਕੁਝ ਸੀਜ਼ਨ ਬਾਅਦ ਵਧਦੀ ਰਹਿੰਦੀ ਹੈ। ਕੇ. ਬੀ. ਸੀ. ’ਚ ਵੱਖ-ਵੱਖ ਚੀਜ਼ਾਂ ਨਾਲ ਜੁੜੇ ਸਵਾਲ ਪੁੱਛੇ ਜਾਂਦੇ ਹਨ।

ਨੋਟ– ਤੁਸੀਂ ਕੇ. ਬੀ. ਸੀ. ਨੂੰ ਕਿੰਨਾ ਪਸੰਦ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News