ਨੇਤਰਹੀਣ ਮੁਕਾਬਲੇਬਾਜ਼ ਬਣੀ ''ਕੇਬੀਸੀ 13'' ਦੀ ਪਹਿਲੀ ਕਰੋੜਪਤੀ, ਕੀ ਦੇਵੇਗੀ 7 ਕਰੋੜ ਦੇ ਸਵਾਲ ਦਾ ਜਵਾਬ

Friday, Aug 27, 2021 - 10:18 AM (IST)

ਨੇਤਰਹੀਣ ਮੁਕਾਬਲੇਬਾਜ਼ ਬਣੀ ''ਕੇਬੀਸੀ 13'' ਦੀ ਪਹਿਲੀ ਕਰੋੜਪਤੀ, ਕੀ ਦੇਵੇਗੀ 7 ਕਰੋੜ ਦੇ ਸਵਾਲ ਦਾ ਜਵਾਬ

ਨਵੀਂ ਦਿੱਲੀ (ਬਿਊਰੋ) : ਲੋਕਾਂ ਨੂੰ ਮਾਲਾਮਾਲ ਬਣਾਉਣ ਵਾਲਾ ਟੀ. ਵੀ. ਦਾ ਸਭ ਤੋਂ ਮਸ਼ਹੂਰ ਰਿਐਲਿਟੀ ਕੁਇੰਜ਼ ਸ਼ੋਅ 'ਕੌਣ ਬਨੇਗਾ ਕਰੋੜਪਤੀ' ਦਾ 13ਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਇਸ ਦੇ ਨਾਲ ਹੀ ਸ਼ੋਅ ਆਪਣੇ 13 ਸਾਲ ਵੀ ਪੂਰੇ ਕਰਨ ਜਾ ਰਿਹਾ ਹੈ। ਇਸ ਸ਼ੋਅ ਨੂੰ ਅਮਿਤਾਭ ਬੱਚਨ ਹਰ ਵਾਰ ਦੀ ਤਰ੍ਹਾਂ ਹੀ ਹੋਸਟ ਕਰ ਰਹੇ ਹਨ। ਸ਼ੋਅ ਸ਼ੁਰੂ ਹੋਣ ਦੇ ਨਾਲ ਹੀ ਸੀਜ਼ਨ 13 ਨੂੰ ਇਸ ਦਾ ਪਹਿਲਾ ਕਰੋੜਪਤੀ ਮਿਲ ਗਿਆ ਹੈ। ਕੇਬੀਸੀ ਦੀ ਪਹਿਲੀ ਕਰੋੜਪਤੀ ਬਣੀ ਹੈ ਹਿਮਾਨੀ ਬੁੰਦੇਲਾ, ਜੋ ਇਕ ਦ੍ਰਿਸ਼ਟੀਹੀਣ ਕੰਟੈਸਟੈਂਟ ਹੈ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

1 ਕਰੋੜ ਰੁਪਏ ਜਿੱਤਣ 'ਤੇ ਬਿੱਗ ਬੀ ਨੇ ਦਿੱਤੀ ਵਧਾਈ
ਹਿਮਾਨੀ ਬੁੰਦੇਲਾ ਨੇ ਜਿਸ ਤਰ੍ਹਾਂ ਨਾਲ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਉਹ ਦੇਖ ਕੇ ਨਾ ਸਿਰਫ਼ ਅਮਿਤਾਭ ਬੱਚਨ ਸਗੋਂ ਸਾਰੇ ਹੈਰਾਨ ਰਹਿ ਗਏ। ਦ੍ਰਿਸ਼ਟੀਹੀਣ ਹੋਣ ਦੇ ਬਾਵਜੂਦ ਉਸ ਦੇ ਆਤਮਵਿਸ਼ਵਾਸ ਨੇ ਉਸ ਨੂੰ 1 ਕਰੋੜ ਰੁਪਏ ਜਿਤਾਏ। ਹੁਣ ਤੁਸੀਂ ਸ਼ੋਅ 'ਚ ਦੇਖੋਗੇ ਕਿ ਹਿਮਾਨੀ ਬੁੰਦੇਲਾ ਹੁਣ 7 ਕਰੋੜ ਰੁਪਏ ਲਈ ਗੇਮ ਅੱਗੇ ਵਧਾਏਗੀ। 

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਦੱਸਣਯੋਗ ਹੈ ਕਿ ਸੋਨੀ ਟੀ. ਵੀ. ਨੇ ਸ਼ੋਅ ਦਾ ਇਕ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਇਕ ਕਰੋੜ ਦੇ ਸਵਾਲ ਦਾ ਸਹੀ ਉੱਤਰ ਦੇਣ ਤੋਂ ਬਾਅਦ 7 ਕਰੋੜ ਦੇ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ। ਬਿੱਗ ਬੀ ਉਸ ਨੂੰ ਇਕ ਕਰੋੜ ਦੀ ਰਕਮ ਜਿੱਤਣ ਲਈ ਵਧਾਈ ਦਿੰਦੇ ਨਜ਼ਰ ਆ ਰਹੇ ਹਨ। ਉੱਥੇ ਹੀ ਹਿਮਾਨੀ ਵੀ ਖੁਸ਼ੀ ਨਾਲ ਝੂਮ ਉੱਠੀ। ਅਮਿਤਾਭ ਬੱਚਨ, ਹਿਮਾਨੀ ਨੂੰ ਕਹਿੰਦੇ ਹਨ ਕਿ ਤੁਸੀਂ ਇਕ ਕਰੋੜ ਜਿੱਤ ਚੁੱਕੇ ਹੋ। ਇਸ ਤੋਂ ਬਾਅਦ ਹਿਮਾਨੀ ਉੱਛਲ ਪੈਂਦੀ ਹੈ।


author

sunita

Content Editor

Related News