ਡਾਕਟਰ ਨੇਹਾ ਸ਼ਾਹ ਬਣੀ ''ਕੌਨ ਬਨੇਗਾ ਕਰੋੜਪਤੀ 12'' ਦੀ ਚੌਥੀ ਕਰੋੜਪਤੀ

1/8/2021 3:51:24 PM

ਨਵੀਂ ਦਿੱਲੀ (ਬਿਊਰੋ) : 'ਕੌਨ ਬਨੇਗਾ ਕਰੋੜਪਤੀ 12' ਨੂੰ 7 ਜਨਵਰੀ ਨੂੰ ਉਸ ਦਾ ਚੌਥਾ ਕਰੋੜਪਤੀ ਮਿਲ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 'ਕੇਬੀਸੀ 12' ਦੀ ਚੌਥੀ ਕਰੋੜਪਤੀ ਵੀ ਇਕ ਮਹਿਲਾ ਹੀ ਹੈ। ਵੀਰਵਾਰ ਨੂੰ ਮੁੰਬਈ ਦੀ ਡਾਕਟਰ ਨੇਹਾ ਸ਼ਾਹ ਅਮਿਤਾਭ ਬੱਚਨ ਦੇ ਸਾਹਮਣੇ ਹੌਟ ਸੀਟ 'ਤੇ ਬੈਠੀ। ਨੇਹਾ ਰੋਲ ਓਵਰ ਕੰਟੈਸਟੈਂਟ ਸੀ, ਉਨ੍ਹਾਂ ਨੇ ਆਪਣਾ ਅੱਧਾ ਗੇਮ ਬੁੱਧਵਾਰ ਨੂੰ ਖੇਡ ਲਿਆ ਸੀ। ਬੁੱਧਵਾਰ ਨੂੰ ਉਹ 6 ਲੱਖ 40 ਹਜ਼ਾਰ ਰੁਪਏ ਜਿੱਤ ਚੁੱਕੀ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਨੇ 12 ਲੱਖ 50 ਹਜ਼ਾਰ ਦੇ ਸਵਾਲ ਨਾਲ ਆਪਣੀ ਖੇਡ ਦੀ ਸ਼ੁਰੂਆਤ ਕੀਤੀ ਅਤੇ ਹਰ ਸਵਾਲ ਦਾ ਸਹੀ ਜਵਾਬ ਦਿੰਦੇ ਹੋਏ ਨੇਹਾ 1 ਕਰੋੜ ਰੁਪਏ ਜਿੱਤ ਗਈ। ਇਸ ਤੋਂ ਬਾਅਦ ਉਨ੍ਹਾਂ ਤੋਂ 7 ਕਰੋੜ ਰੁਪਏ ਦਾ ਸਵਾਲ ਪੁੱਛਿਆ ਗਿਆ ਪਰ ਨੇਹਾ ਨੂੰ ਉਸ ਸਵਾਲ ਦਾ ਜਵਾਬ ਨਹੀਂ ਆਉਂਦਾ ਸੀ। ਇਸ ਲਈ ਉਸ ਨੇ ਉਥੇ ਹੀ ਗੇਮ ਨੂੰ ਕੁਇਟ ਕਰਨਾ ਠੀਕ ਸਮਝਿਆ। ਨੇਹਾ ਦੇ ਕੋਲ 1 ਕਰੋੜ ਰੁਪਏ ਦਾ ਜੋ ਸਵਾਲ ਆਇਆ ਸੀ ਉਹ ਸੀ, ਪੁਲਾੜ ’ਚ ਜਾਣ ਵਾਲੇ ਪਹਿਲੇ ਚਾਈਨੀਜ਼ ਕੌਣ ਸਨ, ਜਿਨ੍ਹਾਂ ਨੇ ਸ਼ੇਂਝੂ 5 ਗੱਡੀ ’ਚ ਸਵਾਰ ਹੋ ਕੇ ਅੰਤਰਿਕਸ਼ ਦੀ ਸਵਾਰੀ ਕੀਤੀ ਸੀ?’
ਆਪਸ਼ਨ 'ਚ ਸਨ ਇਹ ਨਾਮ
1. ਨੇਈ ਹੈਸ਼ਰਗ
2. ਯਾਂਗ ਲਿਵੇਈ
3. ਫੇਈ ਜੁਨਲੋਂਗ
4. ਜਿੰਗ ਹਾਈਪੇਂਗ

ਨੇਹਾ ਨੂੰ ਇਸ ਸਵਾਲ ਦਾ ਜਵਾਬ ਵੀ ਨਹੀਂ ਪਤਾ ਸੀ ਪਰ ਉਨ੍ਹਾਂ ਨੇ ਸਹੀ ਜਵਾਬ ਜਾਣਨ ਲਈ ਆਸਕ ਦਿ ਐਕਸਪਰਟ ਲਾਈਫਲਾਈਨ ਦਾ ਇਸਤੇਮਾਲ ਕੀਤਾ ਅਤੇ ਸਹੀ ਜਵਾਬ ਦੇ ਕੇ 1 ਕਰੋੜ ਰੁਪਏ ਜਿੱਤ ਲਿਆ। ਇਸ ਸਵਾਲ ਦਾ ਸਹੀ ਜਵਾਬ 'ਯਾਂਗ ਲਿਵੇਈ' ਸੀ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

 

ਇਸ ਤੋਂ ਬਾਅਦ 7 ਕਰੋੜ ਰੁਪਏ ਜਿੱਤਣ ਲਈ ਨੇਹਾ ਕੋਲ ਇੰਦਰਾ ਗਾਂਧੀ ਨਾਲ ਜੁੜਿਆ ਇਕ ਸਵਾਲ ਆਇਆ, ਜਿਸ ਦਾ ਜਵਾਬ ਉਨ੍ਹਾਂ ਨੂੰ ਨਹੀਂ ਪਤਾ ਸੀ, ਇਸ ਲਈ ਉਨ੍ਹਾਂ ਨੇ ਕੁਇਟ ਕਰ ਦਿੱਤਾ। ਸਵਾਲ ਸੀ- ਸਾਲ 1972 'ਚ ਇੰਦਰਾ ਗਾਂਧੀ ਅਤੇ ਜੁਲਿਫਕਾਰ ਅਲੀ ਭੁੱਟੋ ਵਿਚਕਾਰ ਹੋਈ ਇਤਿਹਾਸਿਕ ਭਾਰਤ-ਪਾਕਿਸਤਾਨ ਵਾਰਤਾ ਸ਼ਿਮਲਾ 'ਚ ਕਿਸ ਥਾਂ 'ਤੇ ਕਰਵਾਈ ਗਈ ਸੀ?
ਆਪਸ਼ਨ 'ਚ ਦਿੱਤੇ ਗਏ ਸਨ ਇਹ ਨਾਮ
1. ਵਾਇਸਰੀਗਲ ਲਾਜ
2. ਗਾਰਟਨ ਕੈਸਲੇ
3. ਬਾਂਰਸ ਕੋਰਟ
4. ਸੇਸਿਲ ਹੋਟਲ
ਇਸ ਦਾ ਸਹੀ ਜਵਾਬ 'ਬਾਂਰਸ ਕੋਰਟ' ਸੀ। 

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਦੱਸ ਦੇਈਏ ਕਿ ਨੇਹਾ ਇਕ ਡਾਕਟਰ ਹੈ, ਪਿਛਲੇ ਕੁਝ ਮਹੀਨਿਆਂ ਦੌਰਾਨ ਉਨ੍ਹਾਂ ਨੇ ਸਰਕਾਰੀ ਤੇ ਪ੍ਰਾਈਵੇਟ ਦੋਵੇਂ ਕਲੀਨਿਕ 'ਚ ਕੋਵਿਡ ਮਰੀਜ਼ਾਂ ਲਈ ਫਰੰਟਲਾਈਨ ਯੋਧਾ ਦੇ ਰੂਪ 'ਚ ਵੱਡੇ ਪੈਮਾਨੇ 'ਤੇ ਕੰਮ ਕੀਤਾ। ਨੇਹਾ ਤੋਂ ਪਹਿਲਾਂ ਛੱਤੀਸਗੜ੍ਹ ਦੀ ਅਨੂਪਾ ਦਾਸ, ਹਿਮਾਚਲ ਪ੍ਰਦੇਸ ਦੀ ਜੰਮੂ-ਕਸ਼ਮੀਰ 'ਚ ਪੋਸਟੇਡ ਮੋਹਿਤਾ ਸ਼ਰਮਾ, ਰਾਂਚੀ ਦੀ ਨਾਜ਼ਿਆ ਨਸੀਮ ਨੇ 1 ਕਰੋੜ ਰੁਪਏ ਜਿੱਤ ਕੇ ਇਤਿਹਾਸ ਰਚਿਆ।


sunita

Content Editor sunita