ਜ਼ਮੀਨ ਖਿਸਕਣ ਕਾਰਨ ਜੋਸ਼ੀਮਠ ਫਸੀ ਕਵਿਤਾ ਕੌਸ਼ਿਕ ਨਿਕਲੀ ਸੁਰੱਖਿਅਤ ਬਾਹਰ, ਪੋਸਟ ਰਾਹੀਂ ਦਿੱਤੀ ਜਾਣਕਾਰੀ
Sunday, Jul 14, 2024 - 11:00 AM (IST)
ਉੱਤਰਾਖੰਡ- ਉੱਤਰਾਖੰਡ 'ਚ ਜ਼ਮੀਨ ਖਿਸਕਣ ਕਾਰਨ ਫਸ ਗਈ ਸੀਰੀਅਲ ਅਦਾਕਾਰਾ ਕਵਿਤਾ ਕੌਸ਼ਿਕ ਹੁਣ ਸੁਰੱਖਿਅਤ ਹੈ। ਉਹ ਬਦਰੀਨਾਥ ਤੋਂ ਜੋਸ਼ੀਮਠ ਦੇ ਰਸਤੇ 'ਚ ਫਸ ਗਈ ਸੀ। ਜਿੱਥੇ ਉਸ ਨੂੰ ਚਾਰ ਦਿਨ ਫੌਜੀ ਕੈਂਪ ਵਿੱਚ ਰਹਿਣਾ ਪਿਆ। ਸ਼ਨੀਵਾਰ ਨੂੰ ਸਹੀ ਸਲਾਮਤ ਬਾਹਰ ਆਉਣ ਤੋਂ ਬਾਅਦ ਉਹ ਕਾਸ਼ੀਪੁਰ ਲਈ ਰਵਾਨਾ ਹੋ ਗਈ, ਜਿੱਥੇ ਉਸ ਨੇ ਸਕੂਲ ਦੇ ਇਕ ਸਮਾਗਮ 'ਚ ਹਿੱਸਾ ਲੈਣਾ ਸੀ।
ਇਹ ਵੀ ਪੜ੍ਹੋ :Hina Khan ਦੇ ਕੈਂਸਰ ਦੀ ਖ਼ਬਰ ਮਿਲਣ 'ਤੇ ਅਜਿਹਾ ਸੀ ਉਸ ਦੀ ਮਾਂ ਦਾ ਰਿਐਕਸ਼ਨ
ਕਵਿਤਾ 30 ਜੂਨ ਨੂੰ ਆਪਣੇ ਪਤੀ ਰੋਨਿਤ ਬਿਸਵਾਸ, ਭਰਾ ਅਤੇ ਪਾਲਤੂ ਕੁੱਤੇ ਨਾਲ ਉਤਰਾਖੰਡ ਦੇ ਦੌਰੇ 'ਤੇ ਗਈ ਸੀ। ਉਹ 5 ਜੁਲਾਈ ਨੂੰ ਬਦਰੀਨਾਥ ਗਏ ਸਨ। ਜ਼ਮੀਨ ਖਿਸਕਣ ਅਤੇ ਖਰਾਬ ਮੌਸਮ ਕਾਰਨ ਉਹ ਉਥੋਂ ਅੱਗੇ ਨਹੀਂ ਵਧ ਸਕੀ ਅਤੇ ਫੌਜੀ ਕੈਂਪ 'ਚ ਰੁਕਣਾ ਪਿਆ।ਲਗਭਗ ਤਿੰਨ ਦਿਨ ਉੱਥੇ ਰਹਿਣ ਤੋਂ ਬਾਅਦ ਉਹ ਜੋਸ਼ੀਮਠ ਵੱਲ ਚੱਲ ਪਏ। ਰਸਤੇ 'ਚ ਜ਼ਮੀਨ ਖਿਸਕਣ ਕਾਰਨ ਉਹ ਫਿਰ ਫਸ ਗਈ ਅਤੇ ਕਰੀਬ ਚਾਰ ਦਿਨ ਉਥੇ ਫੌਜੀ ਕੈਂਪ 'ਚ ਰਹੀ। ਹੁਣ ਉਹ ਸੁਰੱਖਿਅਤ ਹੈ। ਇਸ ਦੇ ਲਈ ਉਨ੍ਹਾਂ ਨੇ ਫੌਜ ਅਤੇ ਪੁਲਸ ਕਰਮਚਾਰੀਆਂ ਦਾ ਧੰਨਵਾਦ ਕੀਤਾ ਹੈ।
ਅਦਾਕਾਰਾ ਨੇ ਦੱਸਿਆ ਕਿ ਅਸੀਂ ਬਦਰੀਨਾਥ ਦੇ ਦਰਸ਼ਨਾਂ ਲਈ ਗਏ ਸੀ। ਉਸ ਤੋਂ ਬਾਅਦ ਸਾਨੂੰ ਜੋਸ਼ੀਮਠ ਜਾਣਾ ਸੀ। ਇੱਥੇ ਇਕ ਤੋਂ ਬਾਅਦ ਇਕ ਚਾਰ ਥਾਵਾਂ 'ਤੇ ਭਾਰੀ ਢਿੱਗਾਂ ਡਿੱਗੀਆਂ। ਇਸ ਕਰਕੇ ਸਾਨੂੰ ਅੱਗੇ ਵਧਣ ਲਈ ਚਾਰ ਦਿਨ ਲੱਗ ਗਏ। ਫੌਜ ਅਤੇ ਪੁਲਿਸ ਵਾਲਿਆਂ ਨੇ ਸਾਡੀ ਬਹੁਤ ਮਦਦ ਕੀਤੀ।
ਇਹ ਵੀ ਪੜ੍ਹੋ :ਅਦਾਕਾਰਾ ਸ਼ਾਹਰੁੱਖ ਖ਼ਾਨ ਦੇ ਫੈਨ ਹੋਏ ਜੌਨ ਸਿਨਾ, ਪੋਸਟ ਸ਼ੇਅਰ ਕਰਕੇ ਕੀਤਾ ਸ਼ੁਕਰਗੁਜ਼ਾਰ
ਉਨ੍ਹਾਂ ਨਾ ਸਿਰਫ ਮੇਰੀ ਮਦਦ ਕੀਤੀ ਬਲਕਿ ਬਦਰੀਨਾਥ ਅਤੇ ਜੋਸ਼ੀਮਠ ਵਿਚਕਾਰ ਫਸੇ ਹਜ਼ਾਰਾਂ ਯਾਤਰੀਆਂ ਨੂੰ ਉੱਥੋਂ ਨਿਕਲਣ ਅਤੇ ਸੁਰੱਖਿਅਤ ਢੰਗ ਨਾਲ ਆਪਣੀ ਮੰਜ਼ਿਲ 'ਤੇ ਪਹੁੰਚਣ 'ਚ ਮਦਦ ਕੀਤੀ।ਉਨ੍ਹਾਂ ਨੇ ਨਾ ਸਿਰਫ ਮਦਦ ਕੀਤੀ ਬਲਕਿ ਫਸੇ ਹੋਏ ਯਾਤਰੀਆਂ ਨੂੰ ਭੋਜਨ ਅਤੇ ਪਾਣੀ ਸਮੇਤ ਜ਼ਰੂਰੀ ਚੀਜ਼ਾਂ ਵੀ ਪਹੁੰਚਾਈਆਂ। ਇਹ ਸਾਡੇ ਲਈ ਇੱਕ ਚੰਗਾ ਸਾਹਸ ਸੀ, ਪਰ ਸੜਕ 'ਤੇ ਫਸੇ ਲੋਕਾਂ ਦੀ ਜਾਨ ਦਾਅ 'ਤੇ ਲੱਗੀ ਹੋਈ ਸੀ। ਮੈਂ ਚਾਰ ਦਿਨ ਜੋਸ਼ੀਮਠ ਅਤੇ ਦੋ-ਤਿੰਨ ਦਿਨ ਮਾਨਾ ਦੇ ਫੌਜੀ ਕੈਂਪ ਵਿੱਚ ਰਹੀ।