ਸਿੱਧੂ ਮੂਸੇਵਾਲਾ ਦੇ ਜਨਮਦਿਨ ’ਤੇ ਕੌਰ ਬੀ ਨੇ ਭਾਵੁਕ ਹੋ ਕੇ ਸਾਂਝੀ ਕੀਤੀ ਇਹ ਪੋਸਟ

Saturday, Jun 11, 2022 - 05:23 PM (IST)

ਸਿੱਧੂ ਮੂਸੇਵਾਲਾ ਦੇ ਜਨਮਦਿਨ ’ਤੇ ਕੌਰ ਬੀ ਨੇ ਭਾਵੁਕ ਹੋ ਕੇ ਸਾਂਝੀ ਕੀਤੀ ਇਹ ਪੋਸਟ

ਬਾਲੀਵੁੱਡ ਡੈਸਕ: ਸਿੱਧੂ ਮੂਸੇਵਾਲਾ ਹੁਣ ਸਾਡੇ ਵਿਚਾਲੇ ਨਹੀਂ ਹੈ। ਬੀਤੀ 29 ਮਈ ਨੂੰ ਸਿੱਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਯਾਨੀ 11 ਜੂਨ ਨੂੰ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਸਿੱਧੂ ਦੇ ਇਸ ਖ਼ਾਸ ਦਿਨ ਨੂੰ ਯਾਦ ਕਰਦਿਆਂ ਕਲਾਕਾਰ ਭਾਵੁਕ ਹੋ ਰਹੇ ਹਨ। ਮਸ਼ਹੂਰ ਪੰਜਾਬੀ ਕਲਾਕਾਰਾਂ ਨੇ ਸਿੱਧੂ ਮੂਸੇਵਾਲਾ ਨੂੰ ਜਨਮਦਿਨ ’ਤੇ ਯਾਦ ਕੀਤਾ ਹੈ ਤੇ ਆਪਣੇ ਦਿਲ ਦੇ ਜਜ਼ਬਾਤ ਚਾਹੁਣ ਵਾਲਿਆਂ ਨਾਲ ਸਾਂਝੇ ਕੀਤੇ ਹਨ। ਇਸ ਭਾਵੁਕ ਮੌਕੇ ’ਤੇ ਸਿੱਧੂ ਨੂੰ ਹਰ ਕੋਈ ਯਾਦ ਕਰ ਰਿਹਾ ਹੈ । 

PunjabKesari

ਤੁਹਾਨੂੰ ਦੱਸ ਦੇਈਏ ਹਾਲ ਹੀ ’ਚ ਗਾਇਕਾ ਕੌਰ ਬੀ ਨੇ ਵੀ ਸਿੱਧੂ ਮੂਸੇਵਾਲਾ ਦੇ ਜਨਮਦਿਨ ’ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਸ ਨੇ ਭਾਵੁਕ ਹੋ ਕੇ ਲਿਖਿਆ ਬੀਤੀ 11 ਨੂੰ ਸਾਡੀ ਮੁਲਾਕਾਤ ਹੋਈ ਸੀ,ਇਕ ਮਹੀਨਾ ਹੋ ਗਿਆ ਯਕੀਨ ਨਹੀਂ ਆਉਂਦਾ ਕਿ ਇਹ ਦਿਨ ਵੀ ਆਉਣਾ ਸੀ, ਪਤਾ ਨਹੀਂ ਸੀ ਕਿ ਇਸ ਤਰ੍ਹਾਂ ਜਨਮਦਿਨ ਦੀ ਮੁਬਾਰਕ  ਦੇਣੀ ਪਵੇਗੀ।’

PunjabKesari

ਇਹ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੂੰ ਜਨਮਦਿਨ ’ਤੇ ਯਾਦ ਕਰ ਭਾਵੁਕ ਹੋਏ ਇਹ ਸਿਤਾਰੇ, ਇੰਝ ਬਿਆਨ ਕੀਤੇ ਦਿਲ ਦੇ ਜਜ਼ਬਾਤ

ਕੌਰ ਬੀ ਨੇ ਅੱਗੇ ਕਿਹਾ ‘#HpyBday ਦੋਸਤ ਵਾਹਿਗੁਰੂ ਆਪਣੇ ਚਰਨਾ ’ਚ  ਵੀ ਨਾਲ ਨਾਲ ਰੱਖਣ। ਧੰਨ ਜਿਗਰਾ ਮਾਪਿਆਂ ਦਾ  ਅਤੇ ਉਸ ਕਰਮਾ ਵਾਲੀ ਦਾ ਜਿਸ ਦਾ ਹਾਲ ਦੇਖ ਨਹੀਂ ਹੁੰਦਾ, ਜਿਸ ਦੇ ਸਾਰੇ ਸੁਫ਼ਨੇ ਰੀਝਾਂ ’ਚ ਹੀ ਰਹਿ ਗਏ। ਅਸੀਂ ਲੱਖ ਪੋਸਟਾਂ ਵੀ ਪਾ ਲਈਏ ਪਰ ਇਹ ਦੁਖ ਘੱਟ ਨਹੀਂ ਸਕਦਾ ਪਰ ਮੈਂ ਜਿੰਨੇ ਜੋਗੀ ਹਾਂ ਮੈਂ ਤੁਹਾਡੇ ਨਾਲ ਹਾਂ।’

PunjabKesari

ਇਹ  ਵੀ ਪੜ੍ਹੋ : ਤੇਜਸਵੀ ਪ੍ਰਕਾਸ਼ ਨੇ ਬੁਆਏਫ੍ਰੈਂਡ ਨਾਲ ਮਨਾਇਆ ਜਨਮਦਿਨ, ਕਰਨ ਕੁੰਦਰਾ ਦੇ ਖ਼ਾਸ ਅੰਦਾਜ਼ ਨੇ ਅਦਾਕਾਰਾ ਨੂੰ ਕੀਤਾ ਹੈਰਾਨ

ਇਸ ਤਰ੍ਹਾਂ ਹਰ ਕੋਈ ਗਾਇਕ ਮੂਸੇਵਾਲਾ ਨੂੰ ਆਪਣੇ ਅੰਦਾਜ਼ ’ਚ ਸ਼ਰਧਾਂਜਲੀ ਦੇ ਰਿਹਾ ਹੈ। 


author

Anuradha

Content Editor

Related News