ਕੌਰ ਬੀ ਨੇ ਆਪਣੇ ਨਵੇਂ ਘਰ ''ਚ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਕੀਤਾ ‘ਵਾਹਿਗੁਰੂ ਜੀ’ ਦਾ ਸ਼ੁਕਰਾਨਾ

Tuesday, Jun 01, 2021 - 12:18 PM (IST)

ਕੌਰ ਬੀ ਨੇ ਆਪਣੇ ਨਵੇਂ ਘਰ ''ਚ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਕੀਤਾ ‘ਵਾਹਿਗੁਰੂ ਜੀ’ ਦਾ ਸ਼ੁਕਰਾਨਾ

ਚੰਡੀਗੜ (ਬਿਊਰੋ)- ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੀ ਗਾਇਕਾ ਕੌਰ ਬੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣਾ ਖ਼ੁਦ ਦਾ ਨਵਾਂ ਘਰ ਲਿਆ ਹੈ। ਆਪਣੇ ਨਵੇਂ ਘਰ ‘ਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀ। ਇਨੀਂ ਦਿਨੀਂ ਉਹ ਆਪਣੇ ਨਵੇਂ ਘਰ ‘ਚ ਖੁਸ਼ਨੁਮਾ ਪਲਾਂ ਨੂੰ ਬਿਤਾ ਰਹੀ ਹੈ। ਉਹ ਅਕਸਰ ਹੀ ਆਪਣੇ ਵੀਡੀਓਜ਼ ਅਤੇ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

PunjabKesari
ਉਨ੍ਹਾਂ ਨੇ ਆਪਣੀ ਇੱਕ ਨਵੀਂ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ਸ਼ੁਕਰ ਸਾਹਿਬ...ਏਨੇ ਜੋਗੇ ਨਹੀਂ ਸੀ ਜਿੰਨਾ ਕੁਝ ਦਿੱਤਾ ਮੇਰੇ ਸਾਹਿਬ ਨੇ ਮੇਹਰ ਕਰੀਂ ਮਾਲਕਾ #Blessed। ਇਸ ਤਸਵੀਰ ‘ਚ ਉਹ ਪਾਠ ਕਰਦੇ ਹੋਏ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਾਥਨਾ ਵਾਲੇ ਇਮੋਜ਼ੀ ਪੋਸਟ ਕਰ ਰਹੇ ਹਨ।

PunjabKesari
ਜੇ ਗੱਲ ਕਰੀਏ ਕੌਰ ਬੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਕਮਾਲ ਦੀ ਗਾਇਕਾਵਾਂ ਚੋਂ ਇੱਕ ਹੈ।

PunjabKesari

ਕੌਰ ਬੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ "ਡੈਡੀ ਕੂਲ ਮੁੰਡੇ ਫੂਲ" ਵਿੱਚ ਜੱਸੀ ਗਿੱਲ ਦੇ ਨਾਲ ਇੱਕ ਡਿਊਟ ਗੀਤ "ਕਲਾਸਮੇਟ" ਗਾਉਣ ਰਾਹੀਂ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ 'ਪੀਜ਼ਾ ਹੱਟ', 'ਮਿੱਤਰਾਂ ਦੇ ਬੂਟ', 'ਜਸਟ ਦੇਸੀ', 'ਮਾਂ ਨੂੰ ਚਿੱਠੀ', 'ਫੁਲਕਾਰੀ', 'ਮਿਸ ਯੂ', 'ਦਿਲ ਧੜਕੇ ਵਰਗੇ', 'ਪਰਾਂਦਾ' ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।  


author

Aarti dhillon

Content Editor

Related News