ਗਾਇਕਾ ਕੌਰ ਬੀ ਦੀ ਕੋਠੀ ਪੰਚਾਇਤੀ ਜ਼ਮੀਨ 'ਚ ਆਉਣ 'ਤੇ ਭਰਾ ਨੇ ਦਿੱਤਾ ਸਪੱਸ਼ਟੀਕਰਨ (ਵੀਡੀਓ)

05/19/2022 4:50:22 PM

ਪਾਲੀਵੁੱਡ ਡੈਸਕ- ਪੰਜਾਬੀ ਗਾਇਕਾ ਕੌਰ ਬੀ ਦੀ ਕੋਠੀ ਪੰਚਾਇਤੀ ਜ਼ਮੀਨ ‘ਤੇ ਨਜਾਇਜ ਕਬਜ਼ੇ ਵਾਲੀ ਥਾਂ ‘ਤੇ ਬਣੀ ਹੋਈ ਹੈ, ਇਸ ਗੱਲ 'ਤੇ ਗਾਇਕਾ ਦੇ ਭਰਾ ਨੇ ਸਪੱਸ਼ਟੀਕਰਨ ਦਿੱਤਾ ਹੈ, ਉਨ੍ਹਾਂ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਸਰਕਾਰ ਦਾ ਫ਼ੈਸਲਾ ਬਹੁਤ ਹੀ ਵਧੀਆ ਹੈ ਪਰ ਕੌਰ ਬੀ ਦੀਦੀ ਦਾ ਨਾਮ ਲੈ ਕੇ ਪਬਲਿਸਿਟੀ ਸਟੰਟ ਖੇਡਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੀਦੀ ਦੇ ਨਾਮ 'ਤੇ ਕੋਈ ਸਬੂਤ ਦਿਖਾ ਦੇਣ ਕਿ ਇਹ ਕੌਰ ਦੇ ਨਾਮ 'ਤੇ ਹੈ, ਕੋਈ ਕਾਗਜ਼ ਪੱਤਰ ਜਾਂ ਡਿਕੋਮੈਂਟ, ਸਾਨੂੰ ਕੁਝ ਤਾਂ ਦਿਖਾ ਦੇਣ, ਉਨ੍ਹਾਂ ਕੋਲ ਕੁਝ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਘਰ ਡੈਡੀ ਜੀ ਦੇ ਨਾਮ 'ਤੇ ਹੈ, ਰਜਿਸਟਰੀ ਵੀ ਡੈਡੀ ਜੀ ਦੇ ਨਾਮ 'ਤੇ ਹੈ, ਸਭ ਕੁਝ ਸਾਡੇ ਕੋਲ ਹੈ। 

PunjabKesari
ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਿਸੇ ਤੀਜੇ ਬੰਦੇ ਨੂੰ ਖੜ੍ਹਾ ਕਰ ਕੇ ਕਿਹਾ ਕਿ ਇਹ ਪਿੰਡ ਦਾ ਸਰਪੰਚ ਹੈ ਜਦਕਿ ਉਨ੍ਹਾਂ ਕੋਲ ਕੋਈ ਅਹੁਦਾ ਨਹੀਂ ਹੈ। ਉਸ ਦੀ ਉਨ੍ਹਾਂ ਨੇ ਇੰਟਰਵਿਊ ਲੈ ਲਈ ਕਿ ਇਹ ਪਿੰਡ ਦਾ ਸਰਪੰਚ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇਹ ਫੇਕ ਖ਼ਬਰ ਹੈ। ਉਨ੍ਹਾਂ ਨੇ ਕਿਹਾ ਕਿ ਦੀਦੀ ਜੀ ਮੋਹਾਲੀ ਰਹਿੰਦੇ ਹਨ, ਅਸੀਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਂ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਬਾਕੀ ਇਨ੍ਹਾਂ ਨੇ ਕੋਈ ਪੰਚਾਇਤੀ ਤੌਰ 'ਤੇ ਮਿਣਤੀ ਕਰਵਾਈ ਹੈ ਜਾਂ ਸਰਕਾਰ ਦੇ ਹੁਕਮ ਨਾਲ ਮਿਣਤੀ ਕਰਵਾਈ ਹੈ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਪਿੰਡ ਦੇ ਵਿਚੋਂ ਪੰਜ-ਚਾਰ ਬੰਦੇ ਇਕੱਠੇ ਕਰ ਲਏ ਗਏ, ਕੋਈ ਵੀ ਪਿੰਡ ਦਾ ਸਰਪੰਚ ਨਹੀਂ ਸੀ, ਜਾਂ ਕੋਈ ਵੀ ਪੰਚਾਇਤੀ ਅਫਸਰ ਨਾਲ ਨਹੀਂ ਸੀ ਜੋ ਨਾਲ ਆ ਕੇ ਮਿਣਤੀ ਕਰਵਾਉਂਦਾ ਕਿ ਸਹੀ ਮਿਣਤੀ ਹੋ ਜਾਵੇ।

PunjabKesari

ਉਨ੍ਹਾਂ ਨੇ ਕਿਹਾ ਕਿ ਮਿਣਤੀ ਸਾਰੇ ਪਿੰਡ 'ਚ ਹੋਣੀ ਹੈ ਅਜੇ ਬਾਕੀ ਸਾਡੇ ਏਰੀਏ 'ਚ ਜਿੰਨੀ ਜ਼ਮੀਨ ਆਉਂਦੀ ਸੀ ਹਰੇਕ ਦੀ ਮਿਣਤੀ ਹੋਈ ਹੈ ਅਤੇ ਹਰੇਕ ਬੰਦੇ ਵਲੋਂ ਜ਼ਮੀਨ ਨਿਕਲੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਪਿੰਡ ਦੀ ਤਕਰੀਬਨ 2300 ਵੋਟ ਹੈ, 2300 'ਚ ਅੱਧ ਤੋਂ ਜ਼ਿਆਦਾ ਪਿੰਡ ਸਾਮਲਾਟ ਜ਼ਮੀਨ 'ਤੇ ਬੈਠਾ ਹੈ ਜਿਸ ਦੇ ਨਾਮ ਕੋਈ ਰਜਿਸਟਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਰਪੰਚ ਦੀ ਮੌਜੂਦਗੀ 'ਚ ਮਿਣਤੀ ਨਹੀਂ ਕਰਵਾਈ ਗਈ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਦੇ ਕਿਸੇ ਵੀ ਹੋਰ ਬੰਦੇ ਦੀ ਖ਼ਬਰ ਨਹੀਂ ਲਗਾਈ ਗਈ, ਪਿੰਡ ਦੇ ਲੋਕ ਤਾਂ ਸਾਰੇ ਬਰਾਬਰ ਹੋਣੇ ਚਾਹੀਦੇ ਹਨ...(ਵੀਡੀਓ)

 

 


Aarti dhillon

Content Editor

Related News