ਜਬਰ-ਜ਼ਿਨਾਹ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਅਦਾਕਾਰ ਦੇ ਹੱਕ ’ਚ ਆਈ ਕੌਰ ਬੀ, ਆਖੀ ਇਹ ਗੱਲ
Saturday, Jun 05, 2021 - 04:20 PM (IST)
ਚੰਡੀਗੜ੍ਹ (ਬਿਊਰੋ)– ਟੀ. ਵੀ. ਦੇ ਮਸ਼ਹੂਰ ਅਦਾਕਾਰ ਪਰਲ ਵੀ ਪੁਰੀ ’ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਰਲ ਤੋਂ ਇਲਾਵਾ 5 ਹੋਰਨਾਂ ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪਰਲ ਦੀ ਗ੍ਰਿਫ਼ਤਾਰੀ ਦਾ ਮਾਮਲਾ ਇੰਨਾ ਭਖ ਗਿਆ ਹੈ ਕਿ ਹਰ ਕੋਈ ਇਸ ਮਾਮਲੇ ’ਤੇ ਟਵੀਟ ਕਰ ਰਿਹਾ ਹੈ।
ਫ਼ਿਲਮੀ ਸਿਤਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਪਰਲ ਦੇ ਸਮਰਥਨ ’ਚ ਪੋਸਟਾਂ ਸਾਂਝੀਆਂ ਕਰ ਰਹੇ ਹਨ। ਉਥੇ ਇਸ ਲਿਸਟ ’ਚ ਹੁਣ ਪੰਜਾਬੀ ਗਾਇਕਾ ਕੌਰ ਬੀ ਦਾ ਨਾਂ ਵੀ ਜੁੜ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨਾਲ ਵਿਵਾਦ ਵਿਚਾਲੇ ਕੇ. ਆਰ. ਕੇ. ਨੇ ਅਰਜੁਨ ਕਪੂਰ ਨੂੰ ਦੱਸਿਆ ਆਪਣਾ ‘ਅਸਲੀ ਦੋਸਤ ਤੇ ਮਰਦ’
ਕੌਰ ਬੀ ਨੇ ਸੋਸ਼ਲ ਮੀਡੀਆ ’ਤੇ ਪਰਲ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਕੌਰ ਬੀ ਲਿਖਦੀ ਹੈ, ‘ਪਰਲ ਇਕ ਬਹੁਤ ਹੀ ਪਿਆਰਾ ਸ਼ਖ਼ਸ ਹੈ। ਹਿੰਮਤ ਬਣਾਈ ਰੱਖੋ ਪਰਲ।’ ਨਾਲ ਹੀ ਕੌਰ ਬੀ ਨੇ #istandwithpearl ਦੀ ਵਰਤੋਂ ਵੀ ਕੀਤੀ ਹੈ।
He is the sweetest guy💯Stay Strong Pearl @pearlvpuri 🤗✊#istandwithpearl pic.twitter.com/O3JpHXyghB
— KaurB (@KaurBmusic) June 5, 2021
ਦੱਸਣਯੋਗ ਹੈ ਕਿ ਪਰਲ ਨੇ ‘ਨਾਗਿਨ 3’ ਤੋਂ ਇਲਾਵਾ ਦੂਜੇ ਟੀ. ਵੀ. ਪ੍ਰਾਜੈਕਟਸ ਵੀ ਕੀਤੇ ਹਨ। ਉਸ ਨੇ ‘ਦਿਲ ਕੀ ਨਜ਼ਰ ਸੇ ਖੂਬਸੂਰਤ’, ‘ਫਿਰ ਭੀ ਨਾ ਮਾਨੇ ਬਦਤਮੀਜ਼ ਦਿਲ’, ‘ਮੇਰੀ ਸਾਸੂ ਮਾਂ’, ‘ਨਾਗਾਰਜੁਨ ਏਕ ਯੌਧਾ’, ‘ਬੇਪਰਵਾਹ ਪਿਆਰ ਔਰ ਬ੍ਰਹਮਰਾਕਸ਼ਸ 2’ ’ਚ ਦੇਖਿਆ ਗਿਆ ਸੀ। ਉਹ ‘ਬਿੱਗ ਬੌਸ’ 12 ਤੇ 13 ’ਚ ਬੌਤਰ ਗੈਸਟ ਵੀ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ‘ਕਿਚਨ ਚੈਂਪੀਅਨ 5’ ਤੇ ‘ਖਤਰਾ ਖਤਰਾ ਖਤਰਾ’ ਵਰਗੇ ਰਿਐਲਿਟੀ ਸ਼ੋਅਜ਼ ’ਚ ਵੀ ਪਰਲ ਦਿਖਾਈ ਦਿੱਤੇ ਸਨ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।