ਕਰੋੜਪਤੀ ਬਣਨ ਤੋਂ ਖੁੰਝਿਆ ਆਦਿਵਾਸੀ, ਕਰੋੜ ਦੇ ਸਵਾਲ ਦਾ ਨਹੀਂ ਦੇ ਸਕਿਆ ਜਵਾਬ

Friday, Sep 06, 2024 - 11:56 AM (IST)

ਕਰੋੜਪਤੀ ਬਣਨ ਤੋਂ ਖੁੰਝਿਆ ਆਦਿਵਾਸੀ, ਕਰੋੜ ਦੇ ਸਵਾਲ ਦਾ ਨਹੀਂ ਦੇ ਸਕਿਆ ਜਵਾਬ

ਨਵੀਂ ਦਿੱਲੀ (ਬਿਊਰੋ) : ਕੁਇਜ਼ ਅਧਾਰਤ ਰਿਐਲਿਟੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਅਜਿਹਾ ਸ਼ੋਅ ਹੈ, ਜਿੱਥੇ ਦੇਸ਼ ਦੇ ਹਰ ਕੋਨੇ ਤੋਂ ਲੋਕ ਆਪਣੇ ਗਿਆਨ ਜ਼ਰੀਏ ਲੱਖਾਂ-ਕਰੋੜਾਂ ਦੀ ਇਨਾਮੀ ਰਾਸ਼ੀ ਜਿੱਤਣ ਲਈ ਆਉਂਦੇ ਹਨ। 16ਵੇਂ ਸੀਜ਼ਨ 'ਚ ਅਜਿਹਾ ਪ੍ਰਤੀਯੋਗੀ ਆਇਆ, ਜੋ ਇਕ ਛੋਟੇ ਜਿਹੇ ਪਿੰਡ ਤੋਂ ਆਇਆ ਸੀ ਤੇ ਕੇਬੀਸੀ ਵਰਗੇ ਸ਼ੋਅ 'ਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ।

ਆਦਿਵਾਸੀ ਪ੍ਰਤੀਯੋਗੀ ਬੰਟੀ ਵਾਡਿਵਾ 'ਕੌਣ ਬਣੇਗਾ ਕਰੋੜਪਤੀ' ਸੀਜ਼ਨ 16 ਦੇ ਹਾਲ ਹੀ ਦੇ ਐਪੀਸੋਡ 'ਚ ਆਇਆ ਸੀ। ਪਿੰਡ 'ਚ ਆਪਣੇ ਮਾਪਿਆਂ ਨਾਲ ਖੇਤਾਂ 'ਚ ਕੰਮ ਕਰਨ ਦੇ ਬਾਵਜੂਦ ਬੰਟੀ ਨੇ ਪੜ੍ਹਾਈ ਨਹੀਂ ਛੱਡੀ। ਉਸ ਨੂੰ ਆਪਣੇ ਗਿਆਨ ਜ਼ਰੀਏ 'ਕੇਬੀਸੀ' 'ਚ ਆਉਣ ਦਾ ਮੌਕਾ ਮਿਲਿਆ। ਆਪਣੀ ਸੂਝ-ਬੂਝ ਤੇ ਗਿਆਨ ਦੇ ਦਮ 'ਤੇ ਉਸ ਨੇ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ ਹੈ ਪਰ ਉਹ 1 ਕਰੋੜ ਰੁਪਏ ਦੇ ਸਵਾਲ 'ਤੇ ਅਟਕ ਗਿਆ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ 'ਐਮਰਜੈਂਸੀ' 'ਤੇ ਗਿੱਪੀ ਗਰੇਵਾਲ ਦਾ ਬਿਆਨ, ਜਾਣੋ ਕੀ ਬੋਲੇ ਅਦਾਕਾਰ

ਕੀ ਸੀ 1 ਕਰੋੜ ਦਾ ਸਵਾਲ?
25 ਲੱਖ ਰੁਪਏ ਜਿੱਤਣ ਤੋਂ ਬਾਅਦ ਮੇਜ਼ਬਾਨ ਅਮਿਤਾਭ ਬੱਚਨ ਨੇ ਬੰਟੀ ਵਾਡਿਵਾ ਨੂੰ ਅੱਗੇ ਖੇਡਣ ਬਾਰੇ ਪੁੱਛਿਆ। ਉਸ ਨੇ ਬਿਨਾਂ ਕਿਸੇ ਡਰ ਦੇ ਅੱਗੇ ਵਧਣ ਦਾ ਫੈਸਲਾ ਕੀਤਾ ਅਤੇ ਬਿੱਗ ਬੀ ਨੇ 50 ਲੱਖ ਰੁਪਏ ਦਾ ਸਵਾਲ ਪੁੱਛਿਆ, ਜਿਸ ਦਾ ਉਸ ਨੇ ਸਹੀ ਜਵਾਬ ਦੇ ਕੇ ਜਿੱਤ ਲਿਆ ਪਰ 1 ਕਰੋੜ ਰੁਪਏ ਦੇ ਸਵਾਲ ’ਤੇ ਉਹ ਡਾਵਾਂਡੋਲ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼

ਸਵਾਲ ਸੀ-
1948 ਵਿੱਚ ਬੰਗਾਲੀ ਮੂਰਤੀਕਾਰ ਚਿੰਤਾਮਣੀ ਕਰ ਨੇ 'ਦ ਸਟੈਗ' ਨਾਮਕ ਕਲਾਕ੍ਰਿਤੀ ਲਈ ਕਿਹੜਾ ਪੁਰਸਕਾਰ ਜਿੱਤਿਆ ਸੀ?

A- ਪਾਇਥਾਗੋਰਸ ਪ੍ਰਾਈਜ਼।

B-ਨੋਬਲ ਪੁਰਸਕਾਰ

C- ਓਲੰਪਿਕ ਮੈਡਲ

D-ਆਸਕਰ ਮੈਡਲ

ਮੁਕਾਬਲੇਬਾਜ਼ ਨੇ ਨਹੀਂ ਲਿਆ ਰਿਸਕ
'ਕੇਬੀਸੀ 16'  ਦੇ ਮੁਕਾਬਲੇਬਾਜ਼ ਨੂੰ ਇਸ ਸਵਾਲ ਦਾ ਜਵਾਬ ਨਹੀਂ ਪਤਾ ਸੀ। ਉਸ ਕੋਲ ਕੋਈ ਲਾਈਫਲਾਈਨ ਵੀ ਨਹੀਂ ਬਚੀ ਸੀ। ਜੇ ਉਸ ਨੇ ਰਸਿਕ ਲਿਆ ਹੁੰਦਾ ਤਾਂ ਉਸ ਦੀ 50 ਲੱਖ ਰੁਪਏ ਦੀ ਇਨਾਮੀ ਰਾਸ਼ੀ 'ਚੋਂ 3 ਲੱਖ 20 ਹਜ਼ਾਰ ਰੁਪਏ ਕੱਟ ਲਏ ਜਾਣੇ ਸਨ। ਇਸ ਲਈ ਮੁਕਾਬਲੇਬਾਜ਼ ਨੇ ਖੇਡ ਨੂੰ ਛੱਡਣ ਦਾ ਫੈਸਲਾ ਕੀਤਾ। ਅਮਿਤਾਭ ਬੱਚਨ ਨੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਉਸ ਤੋਂ ਅੰਦਾਜ਼ਨ ਜਵਾਬ ਮੰਗਿਆ। ਮੁਕਾਬਲੇਬਾਜ਼ ਨੇ ਪਾਇਥਾਗੋਰਸ ਕਿਹਾ, ਜੋ ਗਲਤ ਸੀ। ਅਮਿਤਾਭ ਨੇ ਸਹੀ ਜਵਾਬ ਨੂੰ ਓਲੰਪਿਕ ਮੈਡਲ ਦੱਸਿਆ। ਉਨ੍ਹਾਂ ਦੱਸਿਆ ਕਿ 1948 ਵਿਚ ਲੰਡਨ ਵਿੱਚ ਹੋਈਆਂ ਉਲੰਪਿਕ ਖੇਡਾਂ ਵਿੱਚ ਕਲਾ ਮੁਕਾਬਲੇ ਵੀ ਸ਼ਾਮਿਲ ਕੀਤੇ ਗਏ ਸਨ, ਜਿੱਥੇ ਚਿੰਤਾਮਣੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News