KBC 12 : ਸਿਰਫ਼ ਇਸ ਸਵਾਲ ਦਾ ਜਵਾਬ ਨਾ ਦੇਣ ਕਾਰਨ 7 ਕਰੋੜ ਤੋਂ ਵਾਂਝੀ ਰਹਿ ਗਈ IPS ਅਧਿਕਾਰੀ ਮੋਹਿਤਾ ਸ਼ਰਮਾ

11/19/2020 9:52:58 AM

ਮੁੰਬਈ (ਵੈੱਬ ਡੈਸਕ) : 'ਕੌਣ ਬਣੇਗਾ ਕਰੋੜਪਤੀ' 'ਚ ਇਸ ਸੀਜ਼ਨ ਦੀ ਦੂਜੀ ਸਭ ਤੋਂ ਵਧੀਆ ਖ਼ਿਡਾਰੀ ਆਈ. ਪੀ. ਐਸ. ਅਧਿਕਾਰੀ ਮੋਹਿਤਾ ਸ਼ਰਮਾ 7 ਕਰੋੜ ਰੁਪਏ ਜਿੱਤਦੇ-ਜਿੱਤਦੇ ਰਹਿ ਗਈ। ਇਸ ਸ਼ੋਅ 'ਚ ਮੋਹਿਤਾ ਸ਼ਰਮਾ ਨੇ ਆਪਣੇ ਗਿਆਨ ਤੋਂ ਦੁਨੀਆ ਨੂੰ ਜਾਣੂ ਕਰਵਾਇਆ ਪਰ 7 ਕਰੋੜ ਦੇ ਲਈ ਪੁੱਛੇ ਗਏ ਸਵਾਲ 'ਤੇ ਆ ਕੇ ਉਹ ਰੁਕ ਗਈ। ਉਨ੍ਹਾਂ ਨੂੰ ਇਸ ਸਵਾਲ ਦਾ ਉੱਤਰ ਨਹੀਂ ਪਤਾ ਸੀ। ਆਓ ਜਾਣੋ 7 ਕਰੋੜ ਦਾ ਸਵਾਲ ਕੀ ਸੀ। ਆਈ. ਪੀ. ਐਸ. ਅਧਿਕਾਰੀ ਮੋਹਿਤਾ ਸ਼ਰਮਾ ਤੋਂ ਇਕ ਕਰੋੜ ਲਈ ਅਮਿਤਾਭ ਬੱਚਨ ਨੇ ਪੁੱਛਿਆ ਸੀ ਇਹ ਸਵਾਲ। 
ਸਵਾਲ: ਇਨ੍ਹਾਂ 'ਚੋਂ ਕਿਹੜੇ ਵਿਸਫੋਟਕ ਪਦਾਰਥ ਦਾ ਪੇਟੈਂਟ ਪਹਿਲੀ ਵਾਰ 1898 'ਚ ਜਰਮਨ ਦੇ ਰਸਾਇਣ ਵਿਗਿਆਨੀ ਜੋਰਜ ਫ੍ਰੀਡਰਿਕ ਹੈਨਿੰਗ ਨੇ ਕਰਵਾਇਆ ਸੀ ਅਤੇ ਦੂਸਰੇ ਵਿਸ਼ਵ ਯੁੱਧ 'ਚ ਸਭ ਤੋਂ ਪਹਿਲਾਂ ਕਿਸ ਦੀ ਵਰਤੋਂ ਕੀਤੀ ਗਈ ਸੀ? 
ਇਸ ਸਵਾਲ ਦਾ ਜਵਾਬ RDX ਸੀ, ਜੋ ਕਿ ਆਈ. ਪੀ. ਐਸ. ਅਧਿਕਾਰੀ ਮੋਹਿਤਾ ਸ਼ਰਮਾ ਨੇ ਦਿੱਤਾ ਸੀ। ਉਸ ਦਾ ਇਹ ਜਵਾਬ ਬਿਲਕੁਲ ਸਹੀ ਸੀ।

PunjabKesari

ਉੱਥੇ ਹੀ 7 ਕਰੋੜ ਲਈ ਪੁੱਛਿਆ ਗਿਆ ਸਵਾਲ ਇਹ ਸੀ ਕਿ ਬੰਬੇ 'ਚ ਵਾਡੀਆ ਗਰੁੱਪ ਵੱਲੋਂ ਬਣਾਏ ਗਏ ਇਸ 'ਚੋਂ ਕਿਹੜੇ ਸਮੁੰਦਰੀ ਜਹਾਜ਼ ਨੂੰ 1817 'ਚ ਲਾਂਚ ਕੀਤਾ ਗਿਆ ਸੀ, ਜੋ ਬ੍ਰਿਟੇਨ ਦਾ ਸਭ ਤੋਂ ਪੁਰਾਣਾ ਮੌਜੂਦਾ ਯੁੱਧ ਸਮੁੰਦਰੀ ਜਹਾਜ਼ ਹੈ ? ਇਸ ਪ੍ਰਸ਼ਨ ਦਾ ਜਵਾਬ ਨਾ ਪਤਾ ਹੋਣ ਕਾਰਨ ਮੋਹਿਤਾ ਨੇ Quit ਕਰ ਦਿੱਤਾ ਅਤੇ ਉਹ 1 ਕਰੋੜ ਜਿੱਤ ਕੇ ਘਰ ਚਲੀ ਗਈ।

PunjabKesari

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੀ ਮੋਹਿਤਾ ਸ਼ਰਮਾ ਇਸ ਸੀਜ਼ਨ ਦੀ ਦੂਜੀ ਕਰੋੜਪਤੀ ਜੇਤੂ ਬਣ ਗਈ ਹੈ। ਮੋਹਿਤਾ ਆਈ. ਪੀ. ਐਸ. ਅਧਿਕਾਰੀ ਹੈ ਅਤੇ ਜੰਮੂ ਕਸ਼ਮੀਰ 'ਚ ਤਾਇਨਾਤ ਹੈ। ਮੋਹਿਤਾ ਸ਼ਰਮਾ ਦਾ ਜਨਮ ਹਿਮਾਚਲ ਦੇ ਕਾਂਗੜਾ 'ਚ ਹੋਇਆ ਹੈ। ਉਸ ਦੀ ਪੜ੍ਹਾਈ ਦਿੱਲੀ 'ਚ ਹੋਈ ਹੈ। ਉਸ ਦੇ ਪਿਤਾ ਦਿੱਲੀ ਦੀ ਮਾਰੂਤੀ ਕੰਪਨੀ 'ਚ ਕੰਮ ਕਰਦੇ ਸਨ। ਮੋਹਿਤਾ ਦਾ ਵਿਆਹ ਜੰਮੂ ਅਤੇ ਕਸ਼ਮੀਰ ਦੇ ਵਣ ਸੇਵਾ ਦੇ ਅਧਿਕਾਰੀ ਰੁਸ਼ਲ ਗਰਗ ਨਾਲ ਹੋਇਆ ਹੈ।

PunjabKesari


sunita

Content Editor sunita