ਸ਼ਾਹੀ ਅੰਦਾਜ਼ ''ਚ ਬਰਾਤ ਲੈ ਕੇ ਆਉਣਗੇ ਵਿੱਕੀ ਕੌਸ਼ਲ, ਹੈਲੀਕਾਪਟਰ ਰਾਹੀਂ ਵੈਡਿੰਗ ਵੈਨਿਊ ਪਹੁੰਚੇਗਾ ਜੋੜਾ

12/06/2021 3:26:44 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਡੈਸਟੀਨੇਸ਼ਨ ਵੈਡਿੰਗ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਜੋੜੇ ਦੇ ਵਿਆਹ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਸੰਗੀਤ, ਮਹਿੰਦੀ ਨਾਲ ਸ਼ੁਰੂ ਹੋਣ ਵਾਲੇ ਵਿਆਹ ਦੀ ਰਸਮ ਰਾਜਸਥਾਨ 'ਚ 7 ​ਤੋਂ 9 ਦਸੰਬਰ ਤੱਕ ਹੋਵੇਗੀ। ਇਸ ਤੋਂ ਪਹਿਲਾਂ ਸਵਾਈ ਮਾਧੋਪੁਰ ਦੇ ਡੀ. ਐੱਮ. ਰਾਜਿੰਦਰ ਕਿਸ਼ਨ ਨੇ ਵਿੱਕੀ ਕੌਸ਼ਲ-ਕੈਟਰੀਨਾ ਕੈਫ ਦੇ ਵਿਆਹ ਦੌਰਾਨ ਚਾਰ ਦਿਨਾਂ ਤੱਕ ਅਮਨ-ਕਾਨੂੰਨ ਨੂੰ ਕੰਟਰੋਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਕੋਰੋਨਾ ਵਾਇਰਸ ਮਹਾਂਮਾਰੀ ਦੀ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਡੀ. ਐੱਮ. ਨੇ ਵਿੱਕੀ-ਕੈਟਰੀਨਾ ਕੈਫ ਦੇ ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਵੀ ਨਿਰਦੇਸ਼ ਦਿੱਤੇ ਹਨ। ਕੈਟਰੀਨਾ ਦੇ ਵਿਆਹ 'ਚ ਦੋਵੇਂ ਟੀਕੇ ਹੋਣੇ ਚਾਹੀਦੇ ਹਨ।

ਸ਼ਾਹੀ ਅੰਦਾਜ਼ 'ਚ ਹੋਵੇਗੀ ਐਂਟਰੀ
ਵਿੱਕੀ ਕੌਸ਼ਲ-ਕੈਟਰੀਨਾ ਕੈਫ ਦੇ ਵਿਆਹ ਨਾਲ ਜੁੜੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਵਿੱਕੀ ਕੈਟਰੀਨਾ ਨੂੰ ਵਿਆਹੁਣ ਲਈ ਵਿੱਕੀ ਕੌਸ਼ਲ ਸ਼ਾਨਦਾਰ ਤਰੀਕੇ ਨਾਲ ਐਂਟਰੀ ਕਰਨਗੇ। ਉਹ ਰਿਵਾਇਤੀ ਤੌਰ 'ਤੇ ਇੱਕ ਵਿਸ਼ਾਲ ਘੋੜੇ 'ਤੇ ਦਾਖ਼ਲ ਹੋਵੇਗਾ। ਵਿਆਹ ਸਮਾਗਮ ਵਾਲੇ ਦਿਨ ਉਨ੍ਹਾਂ ਦੀ ਸ਼ਾਨਦਾਰ ਐਂਟਰੀ ਲਈ 7 ਚਿੱਟੇ ਘੋੜਿਆਂ ਦੀ ਚੋਣ ਕੀਤੀ ਗਈ ਹੈ। ਯਾਨੀ ਵਿੱਕੀ 7 ਘੋੜਿਆਂ ਦੇ ਰੱਥ 'ਤੇ ਸਵਾਰ ਹੋ ਕੇ ਵਿਆਹ 'ਚ ਸ਼ਾਮਲ ਹੋਣਗੇ।

PunjabKesari

ਵਿਆਹ ਲਈ ਖ਼ਾਸ ਤੌਰ 'ਤੇ ਤਿਆਰ ਕੀਤਾ ਗਿਆ ਹੈ 'ਸ਼ਾਹੀ ਮੰਡਪ'
ਇਹ ਵੀ ਦੱਸਿਆ ਗਿਆ ਹੈ ਕਿ ਲਾੜਾ-ਲਾੜੀ ਲਈ ਵਿਸ਼ੇਸ਼ ਤੌਰ 'ਤੇ ਸ਼ਾਹੀ ਮੰਡਪ ਤਿਆਰ ਕੀਤਾ ਗਿਆ ਹੈ। ਇਕ ਕਰੀਬੀ ਸੂਤਰ ਮੁਤਾਬਕ ਦੋਹਾਂ ਦਾ ਸੰਗੀਤ, ਮਹਿੰਦੀ ਅਤੇ ਸੰਗੀਤ ਡੈਬਿਊ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਰਾਜਸਥਾਨ 'ਚ ਹੋਣ ਵਾਲੇ ਵਿਆਹ ਸਮਾਗਮ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। 7 ਤੋਂ 9 ਦਸੰਬਰ ਤੱਕ ਚੱਲਣ ਵਾਲੇ ਇਸ ਵਿਆਹ 'ਚ ਕੈਟਰੀਨਾ ਅਤੇ ਵਿੱਕੀ ਦੇ ਪਰਿਵਾਰਾਂ ਤੋਂ ਇਲਾਵਾ ਕੁਝ ਹੀ ਕਰੀਬੀ ਮਹਿਮਾਨ ਸ਼ਾਮਲ ਹੋਣਗੇ।

PunjabKesari

ਪਰਿਵਾਰ ਅਤੇ ਨਜ਼ਦੀਕੀ ਦੋਸਤ ਹੋਣਗੇ ਸ਼ਾਮਲ 
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਇੱਕ ਨਿੱਜੀ ਸਮਾਗਮ ਹੋਵੇਗਾ, ਜਿਸ 'ਚ ਪਰਿਵਾਰ ਅਤੇ ਕਰੀਬੀ ਦੋਸਤ ਸ਼ਾਮਲ ਹੋਣਗੇ। ਵਿਆਹ ਤੋਂ ਬਾਅਦ ਦੋਵੇਂ ਇੰਡਸਟਰੀ ਦੇ ਆਪਣੇ ਦੋਸਤਾਂ ਲਈ ਰਿਸੈਪਸ਼ਨ ਰੱਖਣਗੇ, ਜਿਸ 'ਚ ਇੰਡਸਟਰੀ ਦੇ ਵੱਡੇ ਸਿਤਾਰੇ ਸ਼ਿਰਕਤ ਕਰਨਗੇ। ਇਹ ਵਿਆਹ ਕਥਿਤ ਤੌਰ 'ਤੇ ਸਵਾਈ ਮਾਧੋਪੁਰ ਦੇ ਸਿਕਸ ਸੈਂਸ ਫੋਰਟ ਬਰਵਾੜਾ 'ਚ ਹੋਵੇਗਾ।

PunjabKesari

7 ਦਸੰਬਰ ਤੋਂ ਪਹਿਲਾਂ ਰਾਜਸਥਾਨ ਲਈ ਹੋਣਗੇ ਰਵਾਨਾ 
ਕੈਟਰੀਨਾ ਕੈਫ ਦੇ ਘਰ ਉਸ ਦੇ ਕਰੀਬੀ ਦੋਸਤ ਇਕੱਠੇ ਹੋ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਨਾਲ ਜੁੜੇ ਫੰਕਸ਼ਨ 7 ਤੋਂ 10 ਦਸੰਬਰ ਦਰਮਿਆਨ ਪੂਰੇ ਹੋਣਗੇ। ਇਹ ਜੋੜਾ 9 ਦਸੰਬਰ ਨੂੰ ਸੱਤ ਫੇਰੇ ਲਵੇਗਾ। ਇਹ ਜੋੜਾ 7 ਦਸੰਬਰ ਤੋਂ ਪਹਿਲਾਂ ਪਰਿਵਾਰ ਅਤੇ ਦੋਸਤਾਂ ਨਾਲ ਰਾਜਸਥਾਨ ਜਾਵੇਗਾ। ਜੋੜੇ ਦੇ ਮਾਤਾ-ਪਿਤਾ ਵਿਆਹ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ।

PunjabKesari

ਹੈਲੀਕਾਪਟਰ ਰਾਹੀਂ ਵੈਡਿੰਗ ਵੈਨਿਊ ਪਹੁੰਚੇਗਾ ਜੋੜਾ
ਦੱਸਿਆ ਜਾ ਰਿਹਾ ਹੈ ਕਿ ਜੋੜੇ ਨੇ 6 ਦਸੰਬਰ ਨੂੰ ਜੈਪੁਰ ਜਾਣ ਦਾ ਪਲਾਨ ਬਣਾਇਆ ਹੈ। ਇਸ ਤੋਂ ਬਾਅਦ ਉਹ ਹੈਲੀਕਾਪਟਰ ਰਾਹੀਂ ਵਿਆਹ ਵਾਲੀ ਥਾਂ 'ਤੇ ਜਾਣਗੇ। ਇਹ ਜੋੜਾ ਆਪਣੇ ਵਿਆਹ ਨੂੰ ਮੀਡੀਆ ਦੀਆਂ ਨਜ਼ਰਾਂ ਤੋਂ ਛੁਪਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਵਿਆਹ 'ਚ ਮਹਿਮਾਨਾਂ ਨੂੰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਮਹਿਮਾਨ ਸਿਰਫ਼ ਇੱਕ ਵਿਸ਼ੇਸ਼ ਕੋਡ ਰਾਹੀਂ ਹੀ ਵਿਆਹ 'ਚ ਸ਼ਾਮਲ ਹੋ ਸਕਣਗੇ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


sunita

Content Editor

Related News