ਟ੍ਰਡੀਸ਼ਨਲ ਲੁੱਕ ’ਚ ਕੈਟਰੀਨਾ ਕੈਫ ਨੇ ਲੁੱਟੀ ਮਹਿਫਿਲ, ਦਿਸਿਆ ਇਹ ਅੰਦਾਜ਼

03/14/2022 10:30:59 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਆਗਾਮੀ ਫ਼ਿਲਮ ‘ਟਾਈਗਰ 3’ ਕਾਰਨ ਚਰਚਾ ’ਚ ਹੈ। ਉਸ ਨੇ ਕੁਝ ਸਮਾਂ ਪਹਿਲਾਂ ਫ਼ਿਲਮ ’ਚ ਆਪਣੇ ਸ਼ੈਡਿਊਲ ਪੂਰੇ ਕੀਤੇ ਹਨ। ਕੰਮ ਤੋਂ ਸਮਾਂ ਕੱਢਣ ਤੋਂ ਬਾਅਦ ਕੈਟਰੀਨਾ ਹਾਲ ਹੀ ’ਚ ਇਕ ਇਵੈਂਟ ’ਚ ਦਿਖੀ।

ਇਹ ਖ਼ਬਰ ਵੀ ਪੜ੍ਹੋ : ਵਧੇਰੇ ਹਿੰਦੀ ਦਰਸ਼ਕਾਂ ਨੂੰ ਖਿੱਚਣ ਲਈ ‘ਪੁਸ਼ਪਾ 2’ ਦੀ ਟੀਮ ਕਰ ਰਹੀ ਇਹ ਕੰਮ

ਉਹ ਨਾਇਕਾ ਦੇ ਇਵੈਂਟ ’ਚ ਪਹੁੰਚੀ ਸੀ, ਜਿਥੇ ਉਸ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਫੈਸ਼ਨ ਡਿਜ਼ਾਈਨਰ ਪੰਕਜ ਜੀ ਜੌਹਰ ਨੇ ਕੈਟਰੀਨਾ ਨਾਲ ਇਵੈਂਟ ਤੋਂ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਕੈਟਰੀਨਾ ਗੋਲਡਨ ਐਂਬ੍ਰਾਇਡਰੀ ਵਰਕ ਵਾਲੇ ਟ੍ਰਡੀਸ਼ਨਲ ਅਟਾਇਰ ’ਚ ਨਜ਼ਰ ਆਈ।

ਹੱਥਾਂ ’ਚ ਕੰਗਨ, ਕੰਨਾਂ ’ਚ ਮੈਚਿੰਗ ਇਅਰਿੰਗਸ, ਟ੍ਰੇਟ ਮਿਡਲ ਪਾਰਟੇਡ ਹੇਅਰਸਟਾਈਲ ਤੇ ਮਿਨੀਮਲ ਮੇਕਅੱਪ ਨਾਲ ਕੈਟਰੀਨਾ ਨੇ ਇਵੈਂਟ ’ਚ ਚਾਰ ਚੰਨ ਲਾ ਦਿੱਤੇ। ਉਹ ਕੈਮਰੇ ਵੱਲ ਦੇਖਦਿਆਂ ਡਿਜ਼ਾਈਨਰ ਨਾਲ ਕਾਫੀ ਖ਼ੁਸ਼ ਨਜ਼ਰ ਆ ਰਹੀ ਹੈ।

ਉਸ ਦੀ ਇਹ ਤਸਵੀਰ ਕਈ ਸਾਰੇ ਫੈਨ ਪੇਜਾਂ ’ਤੇ ਵਾਇਰਲ ਹੋ ਰਹੀ ਹੈ। ਕੈਟਰੀਨਾ ਦੀ ਇਹ ਤਸਵੀਰ ਨਹੀਂ ਹੈ, ਜਿਸ ’ਚ ਉਸ ਦਾ ਟ੍ਰਡੀਸ਼ਨਲ ਲੁੱਕ ਵਾਇਰਲ ਹੋਇਆ ਹੈ। ਉਹ ਫ਼ਿਲਮਾਂ ’ਚ ਵੀ ਆਪਣੇ ਸਾੜ੍ਹੀ, ਸੂਟ ਲੁੱਕ ਨੂੰ ਬੜੇ ਸਟਾਈਲਿਸ਼ ਅੰਦਾਜ਼ ’ਚ ਕੈਰੀ ਕਰਦੀ ਨਜ਼ਰ ਆਉਂਦੀ ਹੈ। ਪਿਛਲੇ ਸਾਲ ਵਿੱਕੀ ਕੌਸ਼ਲ ਨਾਲ ਕੈਟਰੀਨਾ ਦਾ ਵਿਆਹ ਹੋਇਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News