ਕੈਟਰੀਨਾ ਕੈਫ ਦੀ ਡੀਪ ਨੈੱਕ ਡਰੈੱਸ ਤੇ ਨੋ ਮੇਕਅੱਪ ਲੁੱਕ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ (ਤਸਵੀਰਾਂ)

07/21/2022 2:34:26 PM

ਮੁੰਬਈ- ਇਸ ਗੱਲ 'ਚ ਕੋਈ ਦੋ ਰਾਏ ਨਹੀਂ ਹੈ ਕਿ ਅਦਾਕਾਰਾ ਕੈਟਰੀਨਾ ਕੈਫ ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਹਸੀਨਾਵਾਂ 'ਚੋਂ ਇਕ ਹੈ। ਉਧਰ ਕੌਸ਼ਲ ਪਰਿਵਾਰ ਦੀ ਨੂੰਹ ਬਣਨ ਤੋਂ ਬਾਅਦ ਤੋਂ ਹੀ ਕੈਟਰੀਨਾ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਕੈਟਰੀਨਾ ਪਤੀ ਵਿੱਕੀ ਕੌਸ਼ਲ, ਦੋਸਤਾਂ ਅਤੇ ਪਰਿਵਾਰ ਦੇ ਨਾਲ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਇਸ ਦੌਰਾਨ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਸਨ। 

PunjabKesari
ਬੀਤੇ ਦਿਨ ਹੀ ਕੈਟਰੀਨਾ ਮੁੰਬਈ ਪਰਤੀ ਹੈ ਪਰ ਲੱਗਦਾ ਹੈ ਕਿ ਕੁਝ ਹੀ ਸਮੇਂ 'ਚ ਉਹ ਮਾਲਦੀਵ 'ਚ ਬਿਤਾਈਆਂ ਛੁੱਟੀਆਂ ਨੂੰ ਯਾਦ ਕਰਨ ਲੱਗੀ ਹੈ। ਇਹ ਕਾਰਨ ਹੈ ਕਿ ਉਨ੍ਹਾਂ ਨੇ ਇਕ ਵਾਰ ਫਿਰ ਮਾਲਦੀਵ 'ਚ ਬਿਤਾਏ ਸਮੇਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕੈਟਰੀਨਾ ਨੇ ਇੰਸਟਾ 'ਤੇ ਆਪਣੀਆਂ ਦੋ ਤਸਵੀਰਾਂ ਪੋਸਟ ਕੀਤੀਆਂ ਹਨ।

PunjabKesari
ਤਸਵੀਰਾਂ 'ਚ ਕੈਟਰੀਨਾ ਨੂੰ ਨੈੱਕਲਾਈਨ ਵਾਲੀ ਬਲੈਕ ਐਂਡ ਵ੍ਹਾਈਟ ਚੈੱਕ ਡਰੈੱਸ ਪਹਿਨੇ ਹੋਏ ਦੇਖ ਸਕਦੇ ਹੋ। ਕੈਟਰੀਨਾ ਬਹੁਤ ਹੀ ਖਿੜਖਿੜਾਉਂਦੇ ਹੋਏ ਪੋਜ਼ ਦੇ ਰਹੀ ਹੈ। ਉਸ ਦੀ ਮੁਸਕਾਨ ਇਸ ਗੱਲ ਦਾ ਸਬੂਤ ਹੈ ਮਾਲਦੀਵ 'ਚ ਉਨ੍ਹਾਂ ਨੇ ਕਾਫੀ ਚੰਗਾ ਸਮਾਂ ਬਿਤਾਇਆ।

PunjabKesari
ਨੋ ਮੇਕਅਕ ਲੁੱਕ 'ਚ ਵੀ ਕੈਫ ਕਾਫੀ ਖ਼ੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਕੈਟਰੀਨਾ ਨੇ ਲਿਖਿਆ-'ਇੰਨਾ ਅਦਭੁੱਤ ਸਮਾਂ...'। ਪ੍ਰਸ਼ੰਸਕ ਕੈਟਰੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਕੈਟਰੀਨਾ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਨਾਲ 'ਫੋਨ ਭੂਤ' 'ਚ ਨਜ਼ਰ ਆਵੇਗੀ। ਇਹ ਫਿਲਮ  ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਤੋਂ ਇਲਾਵਾ ਉਹ ਇਕ ਵਾਰ ਫਿਰ ਸਲਮਾਨ ਖਾਨ ਦੇ ਨਾਲ 'ਟਾਈਗਰ 3' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਇਮਰਾਨ ਹਾਸ਼ਮੀ ਵੀ ਮੁੱਖ ਭੂਮਿਕਾ 'ਚ ਹੋਣਗੇ। ਕੈਟਰੀਨਾ ਫਰਹਾਨ ਅਖ਼ਤਰ ਦੇ ਨਿਰਦੇਸ਼ਨ 'ਚ ਬਣ ਰਹੀ 'ਜੀਅ ਲੇ ਜ਼ਰਾ' 'ਚ ਆਲੀਆ ਭੱਟ ਅਤੇ ਪ੍ਰਿਯੰਕਾ ਚੋਪੜਾ ਦੇ ਨਾਲ ਕੰਮ ਕਰਦੀ ਨਜ਼ਰ ਆਵੇਗੀ। 

PunjabKesari


Aarti dhillon

Content Editor

Related News