ਬੀਚ ’ਤੇ ਕੈਟਰੀਨਾ ਕੈਫ ਨੇ ਬਿਖੇਰਿਆ ਹੁਸਨ ਦਾ ਜਲਵਾ, ਤਸਵੀਰਾਂ ਵਾਇਰਲ

Tuesday, Jan 25, 2022 - 05:25 PM (IST)

ਬੀਚ ’ਤੇ ਕੈਟਰੀਨਾ ਕੈਫ ਨੇ ਬਿਖੇਰਿਆ ਹੁਸਨ ਦਾ ਜਲਵਾ, ਤਸਵੀਰਾਂ ਵਾਇਰਲ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਇਕ ਵਾਰ ਮੁੜ ਆਪਣੀਆਂ ਗਲੈਮਰੈੱਸ ਅਦਾਵਾਂ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ।

PunjabKesari

ਕਮਰਸ਼ੀਅਲ ਸ਼ੂਟ ਲਈ ਮਾਲਦੀਵ ਗਈ ਕੈਟਰੀਨਾ ਕੈਫ ਨੇ ਆਪਣੀਆਂ ਸਿਜ਼ਲਿੰਗ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸਮੁੰਦਰ ਕੰਢੇ ਆਪਣੇ ਹੁਸਨ ਦਾ ਜਲਵਾ ਦਿਖਾਉਂਦੀ ਕੈਟਰੀਨਾ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

PunjabKesari

ਕੈਟਰੀਨਾ ਨੇ ਆਪਣੀਆਂ ਨਵੀਆਂ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ’ਚ ਉਹ ਅਨਬਟਨ ਵ੍ਹਾਈਟ ਸ਼ੀਰ ਸ਼ਰਟ, ਬਲਿਊ ਬਿਕਨੀ ਟਾਪ ਤੇ ਹਾਈ ਰਾਈਜ਼ ਬੌਟਮ ’ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ, ‘ਸੀਸ ਦਿ ਡੇਅ।’

PunjabKesari

ਕੈਟਰੀਨਾ ਕੈਫ ਤਸਵੀਰ ’ਚ ਸਟਨਿੰਗ ਦਿਖ ਰਹੀ ਹੈ। ਫਲਾਲੈੱਸ ਕੈਟਰੀਨਾ ਕੈਫ ਦੀਆਂ ਇਨ੍ਹਾਂ ਤਸਵੀਰਾਂ ’ਤੇ ਕੋਈ ਵੀ ਆਪਣਾ ਦਿਲ ਹਾਰ ਜਾਵੇ। ਅਦਾਕਾਰਾ ਸਮੁੰਦਰ ਕੰਢੇ ਪੋਜ਼ ਦੇ ਰਹੀ ਹੈ। ਓਪਨ ਹੇਅਰਸ ਦੇ ਨਾਲ ਕੈਟਰੀਨਾ ਦਾ ਇਹ ਬੀਚ ਲੁੱਕ ਆਨ ਪੁਆਇੰਟ ਹੈ।

PunjabKesari

ਕੈਟਰੀਨਾ ਕੈਫ ਦੀਆਂ ਇਨਾਂ ਤਸਵੀਰਾਂ ਨੂੰ ਲੱਖਾਂ ਲੋਕਾਂ ਨੇ ਲਾਈਕ ਕੀਤਾ ਹੈ। ਕੈਟਰੀਨਾ ਕੈਫ ਦੀਆਂ ਤਸਵੀਰਾਂ ’ਤੇ ਢੇਰ ਸਾਰੇ ਕੁਮੈਂਟਸ ਆ ਰਹੇ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News