ਵਿੱਕੀ ਕੌਸ਼ਲ-ਕੈਟਰੀਨਾ ਦਾ ਰੋਮਾਂਟਿਕ ਅੰਦਾਜ਼, ਪਤੀ ਦੀਆਂ ਬਾਹਾਂ ''ਚ ਅਦਾਕਾਰਾ ਨੇ ਦਿੱਤੇ ਪੋਜ਼

Tuesday, Dec 14, 2021 - 02:18 PM (IST)

ਵਿੱਕੀ ਕੌਸ਼ਲ-ਕੈਟਰੀਨਾ ਦਾ ਰੋਮਾਂਟਿਕ ਅੰਦਾਜ਼, ਪਤੀ ਦੀਆਂ ਬਾਹਾਂ ''ਚ ਅਦਾਕਾਰਾ ਨੇ ਦਿੱਤੇ ਪੋਜ਼

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਸ਼ਾਹੀ ਵਿਆਹ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਖ਼ੂਬ ਚਰਚਾ 'ਚ ਹਨ। ਦੋਵਾਂ ਨੇ 9 ਦਸੰਬਰ ਨੂੰ ਰਾਜਸਥਾਨ ਦੇ ਸਿਕਸ ਸੈਂਸ ਫੋਰਟ ਬਰਵਾੜਾ 'ਚ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਇਹ ਜੋੜਾ ਆਪਣੇ ਵਿਆਹ ਦੀਆਂ ਰਸਮਾਂ ਨਾਲ ਜੁੜੀਆਂ ਕਈ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਿਹਾ ਹੈ। ਹਾਲ ਹੀ 'ਚ ਕੈਟਰੀਨਾ-ਵਿੱਕੀ ਨੇ ਆਪਣੇ ਵਿਆਹ ਨਾਲ ਜੁੜੀਆਂ ਕੁਝ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਦੋਵੇਂ ਇਕ-ਦੂਜੇ ਦੇ ਪਿਆਰ 'ਚ ਡੁੱਬੇ ਹੋਏ ਨਜ਼ਰ ਆ ਰਹੇ ਹਨ।

PunjabKesari

ਵਿੱਕੀ ਕੌਸ਼ਲ-ਕੈਟਰੀਨਾ ਕੈਫ ਨੇ ਫੋਰਟ ਬਰਵਾੜਾ ਦੇ ਵਿਚਕਾਰ ਕਰਵਾਏ ਇਸ ਰੋਮਾਂਟਿਕ ਫੋਟੋਸ਼ੂਟ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਲੁੱਕ ਦੀ ਗੱਲ ਕਰੀਏ ਤਾਂ ਕੈਟਰੀਨਾ ਫਲੋਰਲ ਪ੍ਰਿੰਟਿਡ ਸਾੜ੍ਹੀ 'ਚ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਇਸ ਸਾੜ੍ਹੀ ਨੂੰ ਕੈਟਰੀਨਾ ਨੇ ਮੈਚਿੰਗ ਬਲਾਊਜ਼ ਨਾਲ ਕੈਰੀ ਕੀਤਾ ਅਤੇ ਨਾਲ ਹੀ ਮੈਚਿੰਗ ਨੈੱਟ ਦਾ ਦੁਪੱਟਾ ਲਿਆ ਹੋਇਆ ਹੈ। ਹੱਥਾਂ 'ਚ ਮਹਿੰਦੀ, ਭਾਰੇ ਗਹਿਣੇ ਅਤੇ ਕੰਨਾਂ ਦੀਆਂ ਵਾਲੀਆਂ ਕੈਟਰੀਨਾ ਦੇ ਲੁੱਕ ਨੂੰ ਚਾਰ ਚੰਨ ਲਾ ਰਹੀਆਂ ਹਨ।

PunjabKesari

ਇਸ ਦੇ ਨਾਲ ਹੀ ਵਿੱਕੀ ਕੌਸ਼ਲ ਨੇ ਸ਼ੇਰਵਾਨੀ ਪਹਿਨੀ ਹੋਈ ਹੈ। ਗੁਲਾਬ ਦੇ ਫੁੱਲਾਂ ਵਿਚਕਾਰ ਕਰਵਾਏ ਇਸ ਫੋਟੋਸ਼ੂਟ 'ਚ ਵਿੱਕੀ-ਕੈਟਰੀਨਾ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇੱਕ ਤਸਵੀਰ 'ਚ ਕੈਟਰੀਨਾ ਇੱਕ ਵੱਡਾ ਪਰਦਾ ਪਾਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਵਿੱਕੀ ਹੱਥਾਂ 'ਚ ਫੁੱਲ ਫੜ ਕੇ ਉਨ੍ਹਾਂ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ। ਇੱਕ ਤਸਵੀਰ 'ਚ ਵਿੱਕੀ ਕੈਟਰੀਨਾ ਦੇ ਮੱਥੇ ਨੂੰ ਚੁੰਮਦਾ ਹੋਇਆ ਨਜ਼ਰ ਆ ਰਿਹਾ ਹੈ। ਵਿੱਕੀ ਕੈਟਰੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਦੱਸ ਦਈਏ ਕਿ ਬੀਤੇ ਦਿਨ ਕੈਟਰੀਨਾ ਕੈਫ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ, ਜਿਨ੍ਹਾਂ 'ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ। ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਫੇਰਿਆਂ ਲਈ ਆਉਂਦੀ ਦਿਖਾਈ ਦੇ ਰਹੀ ਹੈ। ਪੰਜਾਬੀ ਰੀਤੀ-ਰਿਵਾਜਾਂ 'ਚ ਭਰਾ ਆਪਣੀ ਭੈਣ ਨੂੰ ਲਾੜੇ ਕੋਲ ਚੁੰਨੀ ਤੇ ਫੁੱਲਾਂ ਦੀ ਚਾਦਰ 'ਚ ਲੈ ਕੇ ਜਾਂਦੇ ਹਨ ਪਰ ਕੈਟਰੀਨਾ ਲਈ ਉਸ ਦੀਆਂ ਭੈਣਾਂ ਨੇ ਇਸ ਰਸਮ ਨੂੰ ਪੂਰਾ ਕੀਤਾ।

PunjabKesari

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕੈਟਰੀਨਾ ਨੇ ਲਿਖਿਆ ਕਿ ''ਵੱਡੇ ਹੋ ਕੇ ਅਸੀਂ ਭੈਣਾਂ ਨੇ ਹਮੇਸ਼ਾ ਇੱਕ-ਦੂਜੇ ਦੀ ਰੱਖਿਆ ਕੀਤੀ। ਉਹ ਮੇਰੀ ਤਾਕਤ ਅਤੇ ਥੰਮ ਹਨ ਅਤੇ ਅਸੀਂ ਇੱਕ-ਦੂਜੇ ਨੂੰ ਅਧਾਰ ਬਣਾ ਕੇ ਰੱਖਦੇ ਹਾਂ। ਇਹ ਹਮੇਸ਼ਾ ਇਸੇ ਤਰ੍ਹਾਂ ਰਹੇ ਹਾਂ।''
PunjabKesari


author

sunita

Content Editor

Related News