ਏਅਰਪੋਰਟ ''ਤੇ ਕੈਟਰੀਨਾ ਕੈਫ ਦੀ ਸਟਾਈਲਿਸ਼ ਐਂਟਰੀ, ਪ੍ਰਿੰਟੇਡ ਆਊਟਫਿਟ ''ਚ ਖੂਬਸੂਰਤ ਦਿਖੀ ਅਦਾਕਾਰਾ (ਤਸਵੀਰਾਂ)

Saturday, Jan 22, 2022 - 12:15 PM (IST)

ਏਅਰਪੋਰਟ ''ਤੇ ਕੈਟਰੀਨਾ ਕੈਫ ਦੀ ਸਟਾਈਲਿਸ਼ ਐਂਟਰੀ, ਪ੍ਰਿੰਟੇਡ ਆਊਟਫਿਟ ''ਚ ਖੂਬਸੂਰਤ ਦਿਖੀ ਅਦਾਕਾਰਾ (ਤਸਵੀਰਾਂ)

ਮੁੰਬਈ-ਅਦਾਕਾਰਾ ਕੈਟਰੀਨਾ ਕੈਫ ਵਿੱਕੀ ਕੌਸ਼ਲ ਨਾਲ ਵਿਆਹ ਤੋਂ ਬਾਅਦ ਖੂਬ ਚਰਚਾ 'ਚ ਰਹਿੰਦੀ ਹੈ। ਪ੍ਰਸ਼ੰਸਕ ਮਿਸੇਜ਼ ਕੈਫ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਹਾਲਾਂਕਿ ਵਿਆਹ ਤੋਂ ਬਾਅਦ ਹੁਣ ਇਹ ਜੋੜਾ ਆਪਣੀਆਂ-ਆਪਣੀਆਂ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹਨ। ਇਸ ਵਿਚਾਲੇ ਕੈਟਰੀਨਾ ਕੈਫ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ, ਜਿਥੇ ਮੀਡੀਆ ਦੇ ਕੈਮਰੇ 'ਚ ਉਨ੍ਹਾਂ ਦੀਆਂ ਗਾਰਜ਼ੀਅਸ ਤਸਵੀਰਾਂ ਕੈਪਚਰ ਹੋਈਆਂ। ਹੁਣ ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਖੂਬ ਪਿਆਨ ਖਿੱਚ ਰਹੀਆਂ ਹਨ। 

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਕੈਟਰੀਨਾ ਕੈਫ ਵ੍ਹਾਈਟ ਪ੍ਰਿੰਟੇਡ ਆਊਟਫਿਟ 'ਚ ਕਾਫੀ ਸਟਾਈਲਿਸ਼ ਲੱਗ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵ੍ਹਾਈਟ ਸਨੀਕਰਸ ਪਹਿਨੇ ਹੋਏ ਹਨ ਅਤੇ ਸੇਫਟੀ ਲਈ ਚਿਹਰੇ 'ਤੇ ਵ੍ਹਾਈਟ ਮਾਸਕ ਅਤੇ ਫੇਸ ਮਾਸਕ ਵੀ ਲਗਾਇਆ ਹੋਇਆ ਹੈ। ਇਸ ਲੁੱਕ ਨੂੰ ਮਿਸੇਜ਼ ਕੌਸ਼ਲ ਨੇ ਪੋਨੀਟੇਲ ਦੇ ਨਾਲ ਪੂਰਾ ਕੀਤਾ ਹੋਇਆ ਹੈ। ਏਅਰਪੋਰਟ 'ਤੇ ਚੱਲਦੇ ਹੋਏ ਅਦਾਕਾਰਾ ਕੈਮਰੇ ਦੇ ਸਾਹਮਣੇ ਜ਼ਬਰਦਸਤ ਪੋਜ਼ ਦੇ ਰਹੀ ਹੈ। ਪ੍ਰਸ਼ੰਸਕਾਂ ਨੂੰ ਕੈਟਰੀਨਾ ਦੀ ਇਹ ਲੁੱਕ ਖੂਬ ਪਸੰਦ ਆ ਰਹੀ ਹੈ। 

PunjabKesari
ਦੱਸ ਦੇਈਏ ਕਿ ਕੈਟਰੀਨਾ ਹਾਲ ਹੀ 'ਚ ਵਿੱਕੀ ਕੌਸ਼ਲ ਦੇ ਨਾਲ ਇੰਦੌਰ 'ਚ ਸ਼ਾਮਲ ਹੋਈ ਸੀ ਜਿਥੇ ਉਹ ਇਨ੍ਹੀਂ ਦਿਨੀਂ ਸਾਰਾ ਅਲੀ ਖਾਨ ਦੇ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਨਵੇਂ ਵਿਆਹੇ ਜੋੜੇ ਨੇ ਆਪਣੀ ਪਹਿਲੀ ਲੋਹੜੀ ਸੈਲੀਬ੍ਰੇਟ ਕੀਤੀ ਸੀ ਜਿਸ ਦੀਆਂ ਤਸਵੀਰਾਂ 'ਚ ਦੋਵੇਂ ਇਕ ਦੂਜੇ ਦੀਆਂ ਬਾਹਾਂ 'ਚ ਲਿਪਟੇ ਦਿਖਾਈ ਦਿੱਤੇ ਸਨ। 

PunjabKesari
ਦੱਸ ਦੇਈਏ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਪਿਛਲੇ ਸਾਲ ਭਾਵ 9 ਦਸੰਬਰ 2021 ਨੂੰ ਰਾਜਸਥਾਨ ਦੇ ਬਰਵਾੜਾ ਹੋਟਲ 'ਚ ਗ੍ਰੈਂਡ ਵਿਆਹ ਰਚਾਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਦਿਨਾਂ ਤੱਕ ਛਾਈਆਂ ਰਹੀਆਂ ਸਨ।

PunjabKesari


 


author

Aarti dhillon

Content Editor

Related News