ਕਾਰਤਿਕ ਆਰੀਅਨ ਦੇ ਨਾਨਾ ਦਾ ਹੋਇਆ ਦਿਹਾਂਤ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

2021-07-13T10:31:48.2

ਮੁੰਬਈ- ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ ਦੇ ਨਾਨਾ ਦਾ ਦਿਹਾਂਤ ਹੋ ਗਿਆ ਹੈ। ਕਾਰਤਿਕ ਆਰੀਅਨ ਨੇ ਨਾਨੇ ਦੀ ਮੌਤ 'ਤੇ ਭਾਵੁਕ ਪੋਸਟ ਸ਼ੇਅਰ ਕੀਤੀ ਹੈ ਅਤੇ ਆਪਣੇ ਨਾਨੇ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਹੈ। ਕਾਰਤਿਕ ਆਪਣੇ ਨਾਨੇ ਨੂੰ ਆਪਣਾ ਆਦਰਸ਼ ਮੰਨਦੇ ਹਨ ਜਿਸ ਕਰਕੇ ਉਹ ਆਪਣੇ ਨਾਨੇ ਵਰਗਾ ਬਣਨਾ ਚਾਹੁੰਦਾ ਹੈ।

PunjabKesari
ਕਰਤਿਕ ਆਰੀਅਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਤੇ ਆਪਣੇ ਨਾਨੇ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਛੋਟਾ ਕਾਰਤਿਕ ਆਪਣੇ ਨਾਨੇ ਦੀ ਗੋਦ ਵਿਚ ਦਿਖਾਈ ਦੇ ਰਿਹਾ ਹੈ। ਤਸਵੀਰ ਵਿੱਚ ਕਾਰਤਿਕ ਦੀ ਉਮਰ ਸਿਰਫ ਇੱਕ ਜਾਂ ਦੋ ਸਾਲ ਦੀ ਲੱਗ ਰਹੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਾਰਤਿਕ ਨੇ ਲਿਖਿਆ ‘ਕਾਸ਼ ਮੈਂ ਕਿਸੇ ਦਿਨ ਤੁਹਾਡੇ ਵਰਗਾ ਬਣ ਸਕਾਂ। ਤੁਹਾਡੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ’। ਕਾਰਤਿਕ ਦੀ ਇਸ ਪੋਸਟ ‘ਤੇ ਉਸ ਦੇ ਪ੍ਰਸ਼ੰਸਕ ਅਤੇ ਦੋਸਤ ਉਸ ਦਾ ਹੌਂਸਲਾ ਵਧਾ ਰਹੇ ਹਨ ।


Aarti dhillon

Content Editor Aarti dhillon