ਸਾਈਕਲ ਚਲਾਉਂਦੇ ਨਜ਼ਰ ਆਏ ਕਾਰਤਿਕ ਆਰੀਅਨ, ਲੋਕਾਂ ਨੇ ਕਿਹਾ- ‘ਸਲਮਾਨ ਨੂੰ ਕਾਪੀ ਕਰ ਰਹੇ ਹੋ’

01/20/2022 6:56:18 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਕਿਸੇ ਨਾ ਕਿਸੇ ਕਾਰਨ ਸੁਰਖ਼ੀਆਂ ’ਚ ਆ ਹੀ ਜਾਂਦਾ ਹੈ। ਕਾਰਤਿਕ ਸਭ ਤੋਂ ਡਾਊਨ ਟੂ ਅਰਥ ਰਹਿਣ ਵਾਲੇ ਸਿਤਾਰਿਆਂ ’ਚੋਂ ਇਕ ਹੈ। ਕਾਰਤਿਕ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਦੇ ਮੰਗੇਤਰ ਸਾਜ਼ ਨੂੰ 'ਬੰਬੀਹਾ ਗੈਂਗ' ਵਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਣੋ ਕੀ ਹੈ ਮਾਮਲਾ

ਇਸ ਵੀਡੀਓ ’ਚ ਕਾਰਤਿਕ ਸੜਕਾਂ ’ਤੇ ਸਾਈਕਲ ਚਲਾਉਂਦੇ ਨਜ਼ਰ ਆ ਰਹੇ ਹਨ। ਕਾਰਤਿਕ ਦੀ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਰਤਿਕ ਨੇ ਭਾਈਜਾਨ ਸਲਮਾਨ ਖ਼ਾਨ ਨੂੰ ਕਾਪੀ ਕੀਤਾ ਹੈ।

ਵੀਡੀਓ ’ਚ ਕਾਰਤਿਕ ਆਰੀਅਨ ਫੁੱਟਬਾਲ ਖੇਡਣ ਤੋਂ ਬਾਅਦ ਸਾਈਕਲ ਨਾਲ ਆਪਣੇ ਘਰ ਜਾਂਦੇ ਨਜ਼ਰ ਆ ਰਹੇ ਹਨ। ਕਾਰਤਿਕ ਕੈਜ਼ੂਅਲ ਲੁੱਕ ’ਚ ਹਨ। ਕੋਵਿਡ ਪ੍ਰੋਟੋਕਾਲ ਨੂੰ ਫਾਲੋਅ ਕਰਦਿਆਂ ਕਾਰਤਿਕ ਨੇ ਮਾਸਕ ਵੀ ਲਗਾਇਆ ਹੈ।

ਕਾਰਤਿਕ ਦੀ ਇਹ ਵੀਡੀਓ ਜਿਵੇਂ ਹੀ ਵਾਇਰਲ ਹੋਈ ਤਾਂ ਕਈ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਜਿਥੇ ਕਈ ਲੋਕ ਇਹ ਕਹਿੰਦੇ ਦਿਖੇ ਕਿ ਕਾਰਤਿਕ ਨੇ ਸਲਮਾਨ ਨੂੰ ਕਾਪੀ ਕੀਤਾ ਹੈ, ਉਥੇ ਕਈ ਲੋਕਾਂ ਨੇ ਅਦਾਕਾਰ ਦੇ ਜ਼ਮੀਨ ਨਾਲ ਜੁੜੇ ਰਹਿਣ ਦੀ ਤਾਰੀਫ਼ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News