ਫ਼ਿਲਮ ''ਸ਼ਹਿਜ਼ਾਦਾ'' ਦੀ ਸ਼ੂਟਿੰਗ ਦੌਰਾਨ ਕਾਰਤਿਕ ਆਰੀਅਨ ਦਾ ਟੁੱਟਿਆ ਗੋਡਾ, ਤਸਵੀਰ ਵਾਇਰਲ

01/10/2023 11:37:33 AM

ਮੁੰਬਈ (ਬਿਊਰੋ) : 'ਭੂਲ ਭੁਲਾਈਆ 2' ਦੀ ਸਫ਼ਲਤਾ ਨੇ ਕਾਰਤਿਕ ਆਰੀਅਨ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਾਲ ਹੀ 'ਚ ਅਦਾਕਾਰ 'ਸ਼ਹਿਜ਼ਾਦਾ' ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਤੇ ਇਸ ਦੀ ਜਾਣਕਾਰੀ ਕਾਰਤਿਕ ਨੇ ਖੁਦ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ।

PunjabKesari

ਜਿਵੇਂ ਹੀ ਕਾਰਤਿਕ ਆਰੀਅਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਇੰਜਰੀ ਬਾਰੇ ਦੱਸਿਆ, ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਬੇਚੈਨ ਹੋ ਗਏ। ਅਦਾਕਾਰ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ 'ਚ ਕਾਰਤਿਕ ਆਰੀਅਨ ਨੇ ਬਰਫ ਨਾਲ ਭਰੇ ਟੱਬ 'ਚ ਪੈਰ ਰੱਖੇ ਹੋਏ ਹਨ ਤੇ ਹੱਥ 'ਚ ਬਰਫ ਵੀ ਫੜੀ ਹੋਈ ਹੈ। ਇਸ ਤਸਵੀਰ 'ਚ ਅਭਿਨੇਤਾ ਆਪਣੇ ਗੋਡੇ ਦੀ ਸਿਕਾਈ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਪੈਰਾਂ 'ਤੇ ਨੀਲੇ ਰੰਗ ਦੇ ਧੱਬੇ ਸਾਫ਼ ਵੇਖੇ ਜਾ ਸਕਦੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਾਰਤਿਕ ਆਰੀਅਨ ਨੇ ਕੈਪਸ਼ਨ 'ਚ ਲਿਖਿਆ, ''ਗੋਡਾ ਟੁੱਟ ਗਿਆ। ਆਈਸ ਬਕੇਟ ਚੈਲੇਂਜ ਹੁਣ 2023 'ਚ ਦੁਬਾਰਾ ਸ਼ੁਰੂ ਹੋਵੇਗਾ।''

ਦੱਸ ਦਈਏ ਕਿ ਕਾਰਤਿਕ ਆਰੀਅਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਮਜ਼ੇਦਾਰ ਕੁਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਟਿੱਪਣੀ ਕੀਤੀ, 'ਹੇ ਕਾਰਤਿਕ ਆਰੀਅਨ, ਤੁਸੀਂ ਕੀ ਕਰਦੇ ਰਹਿੰਦੇ ਹੋ, ਆਪਣਾ ਧਿਆਨ ਰੱਖੋ'। ਇਕ ਹੋਰ ਯੂਜ਼ਰ ਨੇ ਲਿਖਿਆ, 'ਲੋਕ ਘੁੰਘਰੂ ਤੋੜਦੇ ਹਨ, ਸਹਿਜ਼ਾਦੇ ਨੇ ਗੋਡੇ ਤੋੜ ਲਏ ਹਨ'। ਇਕ ਹੋਰ ਯੂਜ਼ਰ ਨੇ ਲਿਖਿਆ, 'ਤੁਸੀਂ ਆਪਣਾ ਸ਼ੂਟ ਖ਼ਤਮ ਕਰਕੇ ਘਰ ਚਲੇ ਜਾਓ, ਤੁਹਾਨੂੰ ਆਰਾਮ ਦੀ ਲੋੜ ਹੈ, ਸਰੀਰ ਨੂੰ ਇੰਨਾ ਥਕਾਉਂਦੇ ਨਹੀਂ।' ਕਾਰਤਿਕ ਆਰੀਅਨ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਧਿਆਨ ਦੇਣ ਦੀ ਸਲਾਹ ਦਿੰਦੇ ਹਨ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


sunita

Content Editor

Related News