ਕਾਰਤਿਕ ਸਟਾਰਰ, ਸਾਜਿਦ ਨਾਡੀਆਡਵਾਲਾ ਤੇ ਕਬੀਰ ਖ਼ਾਨ ਨਿਰਦੇਸ਼ਿਤ ਫ਼ਿਲਮ ਦਾ ਨਾਂ ਹੋਵੇਗਾ ‘ਚੰਦੂ ਚੈਂਪੀਅਨ’

Wednesday, Jul 05, 2023 - 03:31 PM (IST)

ਕਾਰਤਿਕ ਸਟਾਰਰ, ਸਾਜਿਦ ਨਾਡੀਆਡਵਾਲਾ ਤੇ ਕਬੀਰ ਖ਼ਾਨ ਨਿਰਦੇਸ਼ਿਤ ਫ਼ਿਲਮ ਦਾ ਨਾਂ ਹੋਵੇਗਾ ‘ਚੰਦੂ ਚੈਂਪੀਅਨ’

ਮੁੰਬਈ (ਬਿਊਰੋ) - ਦਰਸ਼ਕਾਂ ਲਈ ਇਕ ਵੱਡੀ ਕੈਨਵਸ ਫ਼ਿਲਮ ਲਿਆਉਣ ਦੀ ਯੋਜਨਾ ਨਾਲ ਇੰਡਸਟਰੀ ਦੇ ਤਿੰਨ ਪਾਵਰਹਾਊਸ ਨਿਰਮਾਤਾ ਸਾਜਿਦ ਨਾਡਿਆਡਵਾਲਾ, ਨਿਰਦੇਸ਼ਕ ਕਬੀਰ ਖ਼ਾਨ ਤੇ ਸੁਪਰਸਟਾਰ ਕਾਰਤਿਕ ਆਰਿਅਨ ਨੇ ਹੱਥ ਮਿਲਾਇਆ ਹੈ। ਤਿੰਨਾਂ ਨੇ ਜੂਨ, 2024 ’ਚ ਈਦ-ਉਲ-ਅਜ਼ਹਾ ਦੇ ਮੌਕੇ ’ਤੇ ਇਕ ਮੈਗਾ ਮਨੋਰੰਜਨ ਫ਼ਿਲਮ ‘ਚੰਦੂ ਚੈਂਪੀਅਨ’ ਨਾਲ ਤਿਉਹਾਰ ਦਾ ਜਸ਼ਨ ਮਨਾਉਣ ਦੀ ਯੋਜਨਾ ਬਣਾਈ ਹੈ। 

ਇਹ ਖ਼ਬਰ ਵੀ ਪੜ੍ਹੋ : ਅਮਰੀਕਾ 'ਚ ਹਾਦਸੇ ਦੀਆਂ ਅਫਵਾਹਾਂ ਵਿਚਕਾਰ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ ਸ਼ਾਹਰੁਖ ਖਾਨ (ਵੀਡੀਓ)

ਇਸ ਫ਼ਿਲਮ ਦੀ ਕਹਾਣੀ ਹਾਰ ਨਾ ਮੰਨਣ ਦੀ ਅਸਾਧਾਰਨ ਅਸਲ ਜ਼ਿੰਦਗੀ ਦੀ ਕਹਾਣੀ ’ਤੇ ਆਧਾਰਿਤ ਹੈ। ਅਗਲੇ ਸਾਲ ਇਕ ਵੱਡੀ ਕੈਨਵਸ ਫ਼ਿਲਮ ਨਾਲ ਦਰਸ਼ਕਾਂ ਨੂੰ ਲੁਭਾਉਣ ਲਈ ਪੂਰੀ ਤਰ੍ਹਾਂ ਤਿਆਰ ਨਿਰਮਾਤਾ-ਅਭਿਨੇਤਾ ਤੇ ਨਿਰਦੇਸ਼ਕ, ਸਾਜਿਦ ਨਾਡਿਆਡਵਾਲਾ, ਕਾਰਤਿਕ ਆਰਿਅਨ ਤੇ ਕਬੀਰ ਖਾਨ ਦੀ ਸ਼ਾਨਦਾਰ ਤਿਕੜੀ ਇਕ ਮੈਗਾ ਐਂਟਰਟੇਨਰ ਲੈ ਕੇ ਆ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News