ਕਾਰਤਿਕ ਆਰਿਅਨ ਸਟਾਰਰ ਪ੍ਰਾਜੈਕਟ ਲਈ ਸਾਜਿਦ ਤੇ ਕਬੀਰ ਖ਼ਾਨ ਨੇ ਮਿਲਾਇਆ ਹੱਥ

07/19/2022 11:08:36 AM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਸਾਜਿਦ ਨਾਡਿਆਡਵਾਲਾ ਨੇ ਫਿਰ ਤੋਂ ਸ਼ਾਨਦਾਰ ਕਾਸਟਿੰਗ ਕੀਤੀ ਹੈ। ਦਰਅਸਲ, ਉਹ ਦੇਸ਼ ਦੇ ਦਿਲ ਦੀ ਧੜਕਣ ਕਾਰਤਿਕ ਆਰੀਅਨ ਦੀ ਮੁੱਖ ਭੂਮਿਕਾ ’ਚ ਇਕ ਵੱਡਾ ਪ੍ਰਾਜੈਕਟ ਸ਼ੁਰੂ ਕਰਨ ਲਈ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ : ਰੈਪਰ ਐਮੀਵੇ ਬੰਟਾਈ ਨੇ ਕੀਤੀ ਸਿੱਧੂ ਮੂਸੇ ਵਾਲਾ ਦੀ ਤਾਰੀਫ਼, ਕਿਹਾ- ‘ਸਿੱਧੂ ਮੂਸੇ ਵਾਲਾ ਸਭ ਤੋਂ ਵੱਡਾ...’

ਬਿਨਾਂ ਸਿਰਲੇਖ ਵਾਲੇ ਪ੍ਰਾਜੈਕਟ ਨੂੰ ਕਬੀਰ ਖ਼ਾਨ ਫ਼ਿਲਮਜ਼ ਵਲੋਂ ਸਹਿ-ਨਿਰਮਾਣ ਕੀਤਾ ਜਾਵੇਗਾ ਤੇ ਕਬੀਰ ਖ਼ਾਨ ਵਲੋਂ ਨਿਰਦੇਸ਼ਿਤ ਕੀਤਾ ਜਾਵੇਗਾ। ਦੂਜੇ ਪਾਸੇ, ਇਹ ਅਨਟਾਈਟਲ ਪ੍ਰਾਜੈਕਟ ਸਾਜਿਦ ਤੇ ਕਬੀਰ ਨੂੰ ਦੁਬਾਰਾ ਇਕੱਠੇ ਲਿਆਏਗਾ।

ਇਹ ਦੇਖਣਾ ਦਿਲਚਸਪ ਹੋਵੇਗਾ ਕਿ ਹਿੱਟ ਫ਼ਿਲਮ ਮੇਕਰ ਵਲੋਂ ਕਾਰਤਿਕ ਨੂੰ ਪਹਿਲਾਂ ਕਦੇ ਨਾ ਦੇਖੇ ਗਏ ਅੰਦਾਜ਼ ’ਚ ਪੇਸ਼ ਕਰਦਿਆਂ ਦੇਖਣਾ ਦਿਲਚਸਪ ਹੋਵੇਗਾ।

ਦਿਲਚਸਪ ਗੱਲ ਇਹ ਹੈ ਕਿ ‘ਭੂਲ ਭੁਲੱਈਆ 2’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਕਾਰਤਿਕ ਦਾ ਇਹ ਪਹਿਲਾ ਵੱਡਾ ਐਲਾਨ ਹੈ। ਇਸ ਤਰ੍ਹਾਂ ਸੁਪਰਸਟਾਰ ਨੂੰ ਹੁਣ ਨਿਰਦੇਸ਼ਕ ਕਬੀਰ ਖ਼ਾਨ ਦਾ ਸਮਰਥਨ ਹੈ, ਜੋ ਪਹਿਲਾਂ ‘ਬਜਰੰਗੀ ਭਾਈਜਾਨ’ ਸਣੇ ‘83’ ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News