ਜੋ ਸ਼ਾਹਰੁਖ, ਅਜੇ ਤੇ ਅਕਸ਼ੇ ਨਹੀਂ ਕਰ ਸਕੇ, ਉਹ ਕਾਰਤਿਕ ਨੇ ਕਰ ਦਿਖਾਇਆ, ਯੂਥ ਲਈ ਚੁੱਕਿਆ ਚੰਗਾ ਕਦਮ

08/30/2022 3:26:24 PM

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਬਾਲੀਵੁੱਡ ਦੇ ਸ਼ਾਨਦਾਰ ਅਦਾਕਾਰਾਂ ’ਚੋਂ ਇਕ ਹਨ। ਉਨ੍ਹਾਂ ਨੇ ਫ਼ਿਲਮਾਂ ’ਚ ਆਪਣੇ ਵੱਖ-ਵੱਖ ਕਿਰਦਾਰਾਂ ਨੂੰ ਬਾਖੂਬੀ ਨਿਭਾਉਂਦਿਆਂ ਹਮੇਸ਼ਾ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਹਾਲ ਹੀ ’ਚ ਕਾਰਤਿਕ ਨੂੰ ਪਾਨ ਮਸਾਲਾ ਦੀ ਐਡ ਕਰਨ ਦਾ ਆਫਰ ਮਿਲਿਆ, ਜਿਸ ਨੂੰ ਕਾਰਤਿਕ ਨੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਬਾਲੀਵੁੱਡ ਹੰਗਾਮਾ ’ਚ ਛਪੀ ਰਿਪੋਰਟ ਮੁਤਾਬਕ ਕਾਰਤਿਕ ਨੂੰ ਹਾਲ ਹੀ ’ਚ ਇਕ ਪਾਨ ਮਸਾਲਾ ਬ੍ਰੈਂਡ ਦਾ ਇਸ਼ਤਿਹਾਰ ਕਰਨ ਦਾ ਆਫਰ ਮਿਲਿਆ। ਇਸ ਐਡ ਲਈ ਕਾਰਤਿਕ ਨੂੰ 8 ਤੋਂ 9 ਕਰੋੜ ਰੁਪਏ ਦਾ ਆਫਰ ਮਿਲਿਆ। ਇਕ ਐਡ ਲਈ ਇੰਨੀ ਵੱਡੀ ਰਕਮ ਆਫਰ ਹੋਣ ਦੇ ਬਾਵਜੂਦ ਕਾਰਤਿਕ ਨੇ ਐਡ ਕਰਨ ਤੋਂ ਮਨ੍ਹਾ ਕਰ ਦਿੱਤਾ। ਯੂਥ ਆਈਕਾਨ ਹੋਣ ਕਾਰਨ ਕਾਰਤਿਕ ਨੇ ਪਾਨ ਮਸਾਲਾ ਦੀ ਐਡ ਕਰਨ ਤੋਂ ਮਨ੍ਹਾ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ: ਮੂਸੇਵਾਲਾ ਕਤਲ ਕਾਂਡ ‘ਚ ਲੋੜੀਂਦਾ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਭਾਣਜਾ ਸਚਿਨ ਥਾਪਨ ਵਿਦੇਸ਼ 'ਚ ਗ੍ਰਿਫ਼ਤਾਰ

ਕਾਰਤਿਕ ਦੇ ਇਸ ਫ਼ੈਸਲੇ ਦੀ ਤਾਰੀਫ਼ ਕਰਦਿਆਂ ਸੈਂਸਰ ਬੋਰਡ ਦੇ ਸਾਬਕਾ ਪ੍ਰਧਾਨ ਪਹਿਲਾਜ ਨਿਹਲਾਨੀ ਨੇ ਕਿਹਾ ਕਿ ਪਾਨ ਮਸਾਲਾ ਸਿਹਤ ਲਈ ਹਾਨੀਕਾਰਕ ਹੈ ਤੇ ਬਾਲੀਵੁੱਡ ਸਿਤਾਰੇ ਅਜਿਹੀਆਂ ਚੀਜ਼ਾਂ ਦਾ ਪ੍ਰਚਾਰ ਕਰਕੇ ਦੇਸ਼ ਦਾ ਨੁਕਸਾਨ ਕਰ ਰਹੇ ਹਨ।

ਨੌਜਵਾਨਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਿਆਂ ਕਾਰਤਿਕ ਨੇ ਪਾਨ ਮਸਾਲੇ ਦਾ ਪ੍ਰਚਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਕਾਰਤਿਕ ਦੀ ਡੈਬਿਊ ਫ਼ਿਲਮ ‘ਆਕਾਸ਼ ਵਾਣੀ’ ਯੂਥ ਬੇਸਡ ਲਵ ਸਟੋਰੀ ਸੀ, ਜਿਸ ਤੋਂ ਬਾਅਦ ਕਾਰਤਿਕ ਨੇ ਇਕ ਤੋਂ ਬਾਅਦ ਇਕ ਹਿੱਟ ਫ਼ਿਲਮਾਂ ਦਿੱਤੀਆਂ। ਜਿਥੇ ਬਾਲੀਵੁੱਡ ਦੇ ਵੱਡੇ ਸਿਤਾਰੇ ਸ਼ਾਹਰੁਖ ਖ਼ਾਨ, ਅਜੇ ਦੇਵਗਨ ਤੇ ਅਕਸ਼ੇ ਕੁਮਾਰ ਪਾਨ ਮਸਾਲਾ ਦੀ ਐਡ ਕਰ ਰਹੇ ਹਨ, ਉਥੇ ਅਜਿਹੇ ’ਚ ਕਾਰਤਿਕ ਦੇ ਫ਼ੈਸਲੇ ਦੀ ਲੋਕ ਤਾਰੀਫ਼ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News