ਕਾਰਤਿਕ ਨੇ ਪ੍ਰਸ਼ੰਸਕਾਂ ਨਾਲ ‘ਕਰੈਕਟਰ ਢੀਲਾ 2.0’ ਦੀ ਸਫਲਤਾ ਦਾ ਮਨਾਇਆ ਜਸ਼ਨ (ਵੀਡੀਓ)

Sunday, Feb 12, 2023 - 10:38 AM (IST)

ਕਾਰਤਿਕ ਨੇ ਪ੍ਰਸ਼ੰਸਕਾਂ ਨਾਲ ‘ਕਰੈਕਟਰ ਢੀਲਾ 2.0’ ਦੀ ਸਫਲਤਾ ਦਾ ਮਨਾਇਆ ਜਸ਼ਨ (ਵੀਡੀਓ)

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਦੀ ਫ਼ਿਲਮ ‘ਸ਼ਹਿਜ਼ਾਦਾ’ ਦਾ ਨਵਾਂ ਪੈਪੀ ਗਰੂਵੀ ਗਾਣਾ ‘ਕਰੈਕਟਰ ਢੀਲਾ 2.0’ ਹਾਲ ਹੀ ’ਚ ਰਿਲੀਜ਼ ਹੋਇਆ ਹੈ। ਵੀਡੀਓ ਨੇ 24 ਘੰਟਿਆਂ ਦੇ ਅੰਦਰ 30 ਮਿਲੀਅਨ ਵਿਊਜ਼ ਨੂੰ ਪਾਰ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਗੋਲਡ ਮੈਡਲ ਤੇ ਸ਼ੁੱਭਦੀਪ ਮਮਤਾ ਐਵਾਰਡ ਨਾਲ ਕੀਤਾ ਗਿਆ ਸਨਮਾਨ

ਗਾਣੇ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਕਾਰਤਿਕ ਆਰੀਅਨ ਨੇ ਦਰਸ਼ਕਾਂ ਨਾਲ ਨੱਚਣ ਦਾ ਫ਼ੈਸਲਾ ਕੀਤਾ। ਉਹ ਅੰਧੇਰੀ ਤੇ ਬਾਂਦਰਾ ’ਚ ਡ੍ਰੈਗਨਫਲਾਈ, ਐਸਕੋਬਾਰ, ਮਿਤਰੋਨ ਕਲੱਬ ਗਏ।

ਉਨ੍ਹਾਂ ਦੇ ਆਉਣ ਦੇ ਪਲ ਨੇ ਪ੍ਰਸ਼ੰਸਕਾਂ ਨੂੰ ਪਾਗਲ ਕਰ ਦਿੱਤਾ ਤੇ ਆਰੀਅਨ ਦਾ ਸਫਲਤਾ ਦਾ ਜਸ਼ਨ ਮਨਾਉਣ ਦਾ ਤਰੀਕਾ ਇੰਟਰਨੈਟ ’ਤੇ ਦਿਲ ਜਿੱਤ ਰਿਹਾ ਹੈ। ‘ਸ਼ਹਿਜ਼ਾਦਾ’ ਸਾਲ ਦਾ ਸਭ ਤੋਂ ਵੱਡਾ ਪਰਿਵਾਰਕ ਮਨੋਰੰਜਨ ਹੈ।

ਇਸ ਫ਼ਿਲਮ ਦਾ ਨਿਰਦੇਸ਼ਨ ਰੋਹਿਤ ਧਵਨ ਨੇ ਕੀਤਾ ਹੈ, ਜਿਸ ’ਚ ਕਾਰਤਿਕ ਆਰੀਅਨ, ਕ੍ਰਿਤੀ ਸੈਨਨ, ਮਨੀਸ਼ਾ ਕੋਇਰਾਲਾ, ਪਰੇਸ਼ ਰਾਵਲ, ਰੋਨਿਤ ਰਾਏ, ਸਚਿਨ ਖੇੜੇਕਰ ਵਰਗੇ ਕਲਾਕਾਰ ਹਨ। ਇਹ ਫ਼ਿਲਮ 17 ਫਰਵਰੀ, 2023 ਨੂੰ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News