ਕਾਰਤਿਕ ਆਰੀਅਨ ਫਿਰ ਚਰਚਾ ''ਚ, ''ਭੂਲ ਭੁਲਈਆ 2'' ਦਾ ਟੀਜ਼ਰ ਰਿਲੀਜ਼

Wednesday, Sep 29, 2021 - 01:20 PM (IST)

ਕਾਰਤਿਕ ਆਰੀਅਨ ਫਿਰ ਚਰਚਾ ''ਚ, ''ਭੂਲ ਭੁਲਈਆ 2'' ਦਾ ਟੀਜ਼ਰ ਰਿਲੀਜ਼

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਇਕ ਵਾਰ ਫਿਰ ਚਰਚਾ 'ਚ ਹਨ ਅਤੇ ਇਸ ਦਾ ਕਾਰਨ ਹੈ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਭੂਲ ਭੁਲਈਆ 2', ਜੋ ਲੰਮੇ ਸਮੇਂ ਤੋਂ ਰਿਲੀਜ਼ ਹੋਣ ਤੋਂ ਰੁਕੀ ਹੋਈ ਸੀ। ਮਹਾਰਾਸ਼ਟਰ 'ਚ ਥੀਏਟਰ ਖੋਲ੍ਹਣ ਦੇ ਆਦੇਸ਼ ਦੇ ਨਾਲ, ਮੇਕਰਸ ਵਲੋਂ ਇਸ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਫ਼ਿਲਮ ਦੇ ਡਾਇਰੈਕਟਰ ਅਨੀਸ ਬਾਜ਼ਮੀ ਫ਼ਿਲਮ ਲਈ ਤਿਆਰ ਹਨ ਅਤੇ ਇਹ ਫ਼ਿਲਮ ਸਾਲ 2022 'ਚ ਰਿਲੀਜ਼ ਹੋਵੇਗੀ। ਹਾਲ ਹੀ 'ਚ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਇਸ 30 ਸੈਕਿੰਟ ਦੇ ਟੀਜ਼ਰ 'ਚ ਕਾਰਤਿਕ ਆਰੀਅਨ ਸ਼ਾਨਦਾਰ ਲੁੱਕ 'ਚ ਦਿਖਾਈ ਦੇ ਰਹੇ ਹਨ ਅਤੇ ਇੱਕ ਗੁੰਬਦ 'ਤੇ ਬੈਠੇ ਦਿਖ ਰਹੇ ਹਨ। ਇਸ ਦੇ ਕੈਪਸ਼ਨ 'ਚ ਲਿਖਿਆ ਹੈ, ''ਕਾਰਤਿਕ ਆਰੀਅਨ ਦੇ 'ਭੂਲ ਭੁਲਈਆ 2' ਦੀ ਪਹਿਲੀ ਝਲਕ, ਇਹ ਹੋਵੇਗਾ ਕਾਰਤਿਕ ਆਰੀਅਨ ਦਾ ਲੁੱਕ।'' 


ਦੱਸ ਦਈਏ ਕਿ ਇਸ ਹਾਰਰ ਕਾਮੇਡੀ 'ਚ ਕਿਆਰਾ ਅਡਵਾਨੀ ਅਤੇ ਤੱਬੂ ਵੀ ਨਜ਼ਰ ਆਉਣਗੀਆਂ। ਇਹ ਫ਼ਿਲਮ 25 ਮਾਰਚ 2022 ਨੂੰ ਰਿਲੀਜ਼ ਹੋਵੇਗੀ। ਫ਼ਿਲਮ 'ਭੂਲ ਭੁਲਈਆ 2' ਪਹਿਲਾਂ 31 ਜੁਲਾਈ 2020 ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਤਾਲਾਬੰਦੀ ਕਾਰਨ ਇਸ ਦੀ ਰਿਲੀਜ਼ਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ। ਆਪਣੀ ਭੂਮਿਕਾ ਬਾਰੇ ਗੱਲ ਕਰਦੇ ਹੋਏ ਕਾਰਤਿਕ ਨੇ ਕਿਹਾ ਹੈ ''ਉਹ ਅਕਸ਼ੈ ਕੁਮਾਰ ਦੀ ਜਗ੍ਹਾ ਲੈਣ ਦੀ ਕੋਸ਼ਿਸ਼ ਨਹੀਂ ਕਰਨਗੇ, ਪਰ ਇਹ ਭੂਮਿਕਾ ਆਪਣੇ ਤਰੀਕੇ ਨਾਲ ਨਿਭਾਉਣਗੇ।'' 


ਕਾਰਤਿਕ ਨੇ ਦੱਸਿਆ ਕਿ ਉਸ ਉੱਪਰ ਲੋਕਾਂ ਦੀਆਂ ਉਮੀਦਾਂ ਦਾ ਬੋਝ ਹੈ। ਉਹ ਇਮਾਨਦਾਰੀ ਨਾਲ ਇਸ ਫ਼ਿਲਮ ਨੂੰ ਸਫ਼ਲਤਾ ਵੱਲ ਲਿਜਾਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਫ਼ਿਲਮ ਤੋਂ ਇਲਾਵਾ ਕਾਰਤਿਕ ਆਰੀਅਨ ਫ਼ਿਲਮ ਧਮਾਕਾ ਨੂੰ ਲੈ ਕੇ ਚਰਚਾ 'ਚ ਹੈ, ਜਿਸ ਦੀ ਸ਼ੂਟਿੰਗ ਚੱਲ ਰਹੀ ਹੈ।


author

sunita

Content Editor

Related News