ਕਿਸਾਨਾਂ ਦੇ ਹੱਕ ''ਚ ਆਇਆ ਕਰਤਾਰ ਚੀਮਾ, ਚੰਡੀਗੜ੍ਹ ''ਚ ਕੀਤਾ ਭਾਰੀ ਇੱਕਠ

Sunday, Sep 27, 2020 - 03:33 PM (IST)

ਕਿਸਾਨਾਂ ਦੇ ਹੱਕ ''ਚ ਆਇਆ ਕਰਤਾਰ ਚੀਮਾ, ਚੰਡੀਗੜ੍ਹ ''ਚ ਕੀਤਾ ਭਾਰੀ ਇੱਕਠ

ਚੰਡੀਗੜ੍ਹ(ਬਿਊਰੋ) - ਕਿਸਾਨਾਂ ਦੇ ਹਕਾਂ ਲਈ ਲਗਾਤਾਰ ਪੰਜਾਬੀ ਗਾਇਕ ਆਵਾਜ਼ ਬੁਲੰਦ ਕਰ ਰਹੇ ਹਨ। ਜਿੱਥੇ ਵੱਖ-ਵੱਖ ਸ਼ਹਿਰਾਂ 'ਚ ਕਲਾਕਾਰਾਂ ਵੱਲੋਂ ਧਰਨੇ ਲਗਾਏ ਜਾ ਰਹੇ ਹਨ ਉਥੇ ਹੀ ਅੱਜ ਕਰਤਾਰ ਚੀਮਾ ਵੱਲੋਂ ਚੰਡੀਗੜ੍ਹ ਦੇ ਹੌਮਲੈਂਡ ਨੇੜੇ ਨੌਜਵਾਨਾਂ ਤੇ ਕਿਸਾਨਾਂ ਦਾ ਭਾਰੀ ਇੱਕਠ ਕੀਤਾ ਗਿਆ। ਜਿਨ੍ਹਾਂ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਗਿਆ।

PunjabKesari

ਕਿਸਾਨਾਂ ਤੇ ਨੌਜਵਾਨਾਂ ਦੇ ਇਸ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਰਤਾਰ ਚੀਮਾ ਨੇ ਕਿਹਾ ਕਿ ਅਸੀਂ ਸਾਰੇ ਕਲਾਕਾਰ ਕਿਸਾਨਾਂ ਦੇ ਨਾਲ ਹਾਂ। ਕਰਤਾਰ ਚੀਮਾ ਦਾ ਕਹਿਣਾ ਹੈ ਕਿ ਮੇਰਾ ਪਰਿਵਾਰ ਵੀ ਕਿਸਾਨ ਹੈ ਤੇ ਮੈਂ ਇਸ ਆਰਡੀਨੈਸ ਦਾ ਪੂਰਨ ਤੌਰ 'ਤੇ ਵਿਰੋਧ ਕਰਦਾ ਹੈ ।

 

 
 
 
 
 
 
 
 
 
 
 
 
 
 
 
 

A post shared by Kartar Cheema (@kartarcheema1) on Sep 27, 2020 at 1:44am PDT

ਦੱਸਣਯੋਗ ਹੈ ਕਿ ਪੰਜਾਬੀ ਕਲਕਾਰਾਂ ਵੱਲੋਂ ਲਗਾਤਾਰ ਕਿਸਾਨਾਂ ਦਾ ਹੱਕ 'ਚ ਹਾਅ ਦਾ ਨਾਅਰਾ ਮਾਰੀਆ ਜਾ ਰਿਹਾ ਹੈ ਕਿਸਾਨਾਂ ਦੇ ਹੱਕ 'ਚ ਹੀ ਬੀਤੀ 25 ਸਤੰਬਰ ਨੂੰ ਕਈ ਕਲਾਕਾਰਾਂ ਨੇ ਨਾਭਾ, ਮਾਨਸਾ ਤੇ ਸ਼ੰਭੂ ਬਾਰਡਰ 'ਤੇ ਧਰਨਾਂ ਲਗਾਇਆ ਸੀ ਤੇ ਅੱਜ ਵੀ ਕਈ ਕਲਾਕਾਰਾਂ ਵੱਲੋਂ ਵੱਡੇ ਪੱਧਰ 'ਤੇ ਚੰਡੀਗੜ੍ਹ 'ਚ ਧਰਨਾ ਲਗਾਇਆ ਗਿਆ ਹੈ। ਕੱਲ੍ਹ 28 ਸਤੰਬਰ ਨੂੰ ਵੀ ਪੰਜਾਬੀ ਕਲਾਕਾਰਾਂ ਵੱਲੋਂ ਬਟਾਲਾ ਵਿੱਖੇ ਵੱਡੇ ਪੱਧਰ 'ਤੇ ਧਰਨਾ ਲਗਾਇਆ ਜਾਵੇਗਾ।
 


author

sunita

Content Editor

Related News