'ਹਰ ਘਰ ਇੱਕ ਧੀ ਦਈ ਰੱਬਾ ਤਾਂ ਕਿ ਹਰ ਘਰ 'ਚ ਬੰਦੇ ਨੂੰ ਔਰਤ ਦਾ ਮਾਣ ਸਮਝ ਆਵੇ' - ਕਰਤਾਰ ਚੀਮਾ
Tuesday, Aug 04, 2020 - 09:55 AM (IST)

ਜਲੰਧਰ (ਬਿਊਰੋ) — ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਦੇ ਅਦਾਕਾਰ ਕਰਤਾਰ ਚੀਮਾ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਅੱਜ ਰੱਖੜੀ ਦੇ ਮੌਕੇ ਉਨ੍ਹਾਂ ਨੇ ਆਪਣੀ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਹ ਆਪਣੇ ਪਰਿਵਾਰ ਨਾਲ ਰੱਖੜੀ ਦਾ ਤਿਉਹਾਰ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨਾਲ ਹੀ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ 'ਚ ਪਾਉਂਦੇ ਹੋਏ ਦਰਸ਼ਕਾਂ ਨੂੰ ਖ਼ਾਸ ਸੁਨੇਹਾ ਦਿੱਤਾ ਹੈ।
ਉਨ੍ਹਾਂ ਨੇ ਲਿਖਿਆ ਹੈ- 'ਹਰ ਘਰ ਇੱਕ ਧੀ ਦਈ ਰੱਬਾ ਤਾਂ ਕਿ ਹਰ ਘਰ 'ਚ ਬੰਦੇ ਨੂੰ ਔਰਤ ਦਾ ਮਾਣ ਸਮਝ ਆਵੇ। ਰੱਖੜੀ ਮੁਬਾਰਕ।' ਕਰਤਾਰ ਚੀਮਾ ਵਲੋਂ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।
Vaddi behan kol late pahunchey ...happy rakhdi🌺
A post shared by Kartar Cheema (@kartarcheema1) on Aug 3, 2020 at 3:36am PDT
ਜੇ ਗੱਲ ਕਰੀਏ ਕਰਤਾਰ ਚੀਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ 'ਚ ਕਾਫ਼ੀ ਸਰਗਰਮ ਹਨ। ਪਿਛਲੇ ਸਾਲ ਉਹ 'ਸਿਕੰਦਰ 2' ਵਰਗੀ ਸਪੁਰ ਹਿੱਟ ਫ਼ਿਲਮ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ। ਪੰਜਾਬੀ ਮਾਡਲ ਤੇ ਅਦਾਕਾਰ ਕਰਤਾਰ ਚੀਮਾ ਜੋ ਕੇ ਪੰਜਾਬੀ ਇੰਡਸਟਰੀ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ। ਸੁਨੱਖੀ ਦਿੱਖ ਤੇ ਡੀਲ ਡੌਲ ਵਾਲੇ ਕਰਤਾਰ ਚੀਮਾ ਨੇ ਫ਼ਿਲਮਾਂ ਨਾਲ-ਨਾਲ ਸ਼ੋਅ 'ਮਿਸਟਰ ਪੰਜਾਬ' 'ਚ ਜੱਜ ਦੀ ਭੂਮਿਕਾ ਅਦਾ ਕਰ ਚੁੱਕੇ ਹਨ।