ਕਰੋੜਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਕਰਿਸ਼ਮਾ ਤੰਨਾ ਦੇ ਪਤੀ ਵਰੁਣ ਬੰਗੇਰਾ ਤੇ ਅਦਾਕਾਰ ਸਮੀਰ ਕੋਚਰ

Thursday, Nov 23, 2023 - 12:42 PM (IST)

ਕਰੋੜਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਕਰਿਸ਼ਮਾ ਤੰਨਾ ਦੇ ਪਤੀ ਵਰੁਣ ਬੰਗੇਰਾ ਤੇ ਅਦਾਕਾਰ ਸਮੀਰ ਕੋਚਰ

ਮੁੰਬਈ (ਭਾਸ਼ਾ) - ਸਥਾਨਕ ਪੁਲਸ ਨੇ ਅਦਾਕਾਰ ਸਮੀਰ ਕੋਚਰ ਅਤੇ ਅਦਾਕਾਰਾ ਕਰਿਸ਼ਮਾ ਤੰਨਾ ਦੇ ਪਤੀ ਵਰੁਣ ਬੰਗੇਰਾ ਤੋਂ ਦੋ ਫਲੈਟਾਂ ਲਈ ਪੇਸ਼ਗੀ ਅਦਾਇਗੀ ਲੈ ਣ ਤੋਂ ਬਾਅਦ ਕਥਿਤ ਤੌਰ ’ਤੇ 1 ਕਰੋੜ ਰੁਪਏ ਤੋਂ ਵੱਧ ਦੀ ਧੋਖਾਦੇਹੀ ਕਰਨ ਦੇ ਦੋਸ਼ ਵਿਚ ਇਕ ਬਿਲਡਰ ਜੋੜੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਕੋਚਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਪ੍ਰੋਨਿਤ ਨਾਥ ਅਤੇ ਉਨ੍ਹਾਂ ਦੀ ਪਤਨੀ ਅਮੀਸ਼ਾ ਨਾਥ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਤ੍ਰਿਸ਼ਾ ਬਾਰੇ ਮੰਸੂਰ ਅਲੀ ਦੀ ਵਿਵਾਦਿਤ ਟਿੱਪਣੀ ’ਤੇ ਭਖਿਆ ਵਿਵਾਦ, ਚਿਰੰਜੀਵੀ ਨੇ ਸੁਣਾਈਆਂ ਖ਼ਰੀਆਂ-ਖ਼ਰੀਆਂ

ਐੱਫ. ਆਈ. ਆਰ. ਮੁਤਾਬਕ, ਨਾਥ ਜੋੜਾ ਉਪਨਗਰੀ ਬਾਂਦਰਾ (ਪੱਛਮੀ) ਦੇ ਪਾਲੀ ਪਿੰਡ ਵਿਚ 4 ਮੰਜ਼ਿਲਾ ਇਮਾਰਤ ਦੀ ਉਸਾਰੀ ਕਰ ਰਹੇ ਸਨ। ਕੋਚਰ ਨੇ ਨਾਥ ਜੋੜੇ ਨਾਲ 1.95 ਕਰੋੜ ਰੁਪਏ ਵਿਚ ਫਲੈਟ ਖਰੀਦਣ ਦਾ ਸਮਝੌਤਾ ਕੀਤਾ ਅਤੇ 58.5 ਲੱਖ ਰੁਪਏ ਦਾ ਭੁਗਤਾਨ ਕੀਤਾ, ਜਦੋਂ ਕਿ ਬੰਗੇਰਾ ਨੇ 90 ਲੱਖ ਰੁਪਏ ਵਿਚ ਫਲੈਟ ਖਰੀਦਣ ਦਾ ਫੈਸਲਾ ਕੀਤਾ ਅਤੇ ਬੁਕਿੰਗ ਰਕਮ ਵਜੋਂ 44.66 ਲੱਖ ਰੁਪਏ ਦਾ ਭੁਗਤਾਨ ਕੀਤਾ।

ਇਹ ਖ਼ਬਰ ਵੀ ਪੜ੍ਹੋ : ਸੰਨੀ ਦਿਓਲ ਨੇ ਪ੍ਰਸਿੱਧ ਨਿਰਦੇਸ਼ਕਾਂ ਅਨਿਲ ਸ਼ਰਮਾ ਤੇ ਰਾਜਕੁਮਾਰ ਸੰਤੋਸ਼ੀ ਨਾਲ ਆਪਣੇ ਸਿਨੇਮਾ ਸਫ਼ਰ ਬਾਰੇ ਕੀਤੀ ਗੱਲਬਾਤ

ਐੱਫ. ਆਈ. ਆਰ. ਵਿਚ ਕਿਹਾ ਗਿਆ ਹੈ ਕਿ ਇਕ ਸਾਲ ਬਾਅਦ, 23 ਜੂਨ, 2023 ਨੂੰ ਨਾਥ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਫਲੈਟ ਵੇਚਣ ਵਿਚ ਦਿਲਚਸਪੀ ਨਹੀਂ ਹੈ ਅਤੇ ਬੁਕਿੰਗ ਦੀ ਰਕਮ ਵਾਪਸ ਕਰ ਦੇਣਗੇ। ਕੋਚਰ ਅਤੇ ਬੰਗੇਰਾ ਨੂੰ ਓਦੋਂ ਪਤਾ ਲੱਗਾ ਕਿ ਫਲੈਟ ਇਕ ਹੋਰ ਐੱਮ. ਓ. ਯੂ. ਦੇ ਮਾਧਿਅਮ ਰਾਹੀਂ ਸਚੇਤ ਪਾਂਡੇ ਨੂੰ ਵੇਚੇ ਗਏ ਸਨ। ਕੋਚਰ ਨੇ ਮੰਗਲਵਾਰ ਨੂੰ ਅੰਧੇਰੀ ਪੁਲਸ ਸਟੇਸ਼ਨ ਪਹੁੰਚ ਕੇ ਪ੍ਰੋਨਿਤ ਨਾਥ ਅਤੇ ਉਨ੍ਹਾਂ ਦੀ ਪਤਨੀ ਖਿਲਾਫ ਸ਼ਿਕਾਇਤ ਦਰਜ ਕਰਵਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News