ਕਰਿਸ਼ਮਾ ਕਪੂਰ ਨੇ ‘ਸੋਨਾ ਕਿਤਨਾ ਸੋਨਾ ਹੈ...’ ਗਾਣੇ ’ਤੇ ਕੰਟੈਸਟੈਂਟ ਰੁਤੂਰਾਜ ਨਾਲ ਕੀਤਾ ਡਾਂਸ

Friday, Jun 05, 2026 - 11:43 AM (IST)

ਕਰਿਸ਼ਮਾ ਕਪੂਰ ਨੇ ‘ਸੋਨਾ ਕਿਤਨਾ ਸੋਨਾ ਹੈ...’ ਗਾਣੇ ’ਤੇ ਕੰਟੈਸਟੈਂਟ ਰੁਤੂਰਾਜ ਨਾਲ ਕੀਤਾ ਡਾਂਸ

ਮੁੰਬਈ- ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਰਿਐਲਿਟੀ ਸ਼ੋਅ ‘ਇੰਡੀਆਜ਼ ਬੈਸਟ ਡਾਂਸਰ’ ਸੀਜ਼ਨ 5 ਦੇ ਮੰਚ ’ਤੇ ਬਾਲੀਵੁੱਡ ਆਈਕਨ ਕਰਿਸ਼ਮਾ ਕਪੂਰ ਨੇ ਕੰਟੈਸਟੈਂਟ ਰੁਤੂਰਾਜ ਮਹਾਲਿਮ ਨਾਲ ਆਪਣੀਆਂ ਸਦਾਬਹਾਰ ਅਦਾਵਾਂ ਨੂੰ ਦੁਬਾਰਾ ਜੀਵੰਤ ਕੀਤਾ। ਕਰਿਸ਼ਮਾ ਨੇ ਆਪਣੇ ਸੁਪਰਹਿੱਟ ਗਾਣੇ ‘ਸੋਨਾ ਕਿਤਨਾ ਸੋਨਾ ਹੈ, ਸੋਨੇ ਜੈਸਾ ਮੇਰਾ ਮਨ’ ’ਤੇ ਡਾਂਸ ਕਰਕੇ ਪੂਰੇ ਮੰਚ ਨੂੰ ਨੌਸਟੈਲਜੀਆ ਅਤੇ ਐਂਟਰਟੇਨਮੈਂਟ ਨਾਲ ਭਰ ਦਿੱਤਾ।

ਐਪੀਸੋਡ ਦੌਰਾਨ ਰੁਤੂਰਾਜ ਦੀ ਪ੍ਰਫਾਰਮੈਂਸ ਨੇ ਸਭ ਨੂੰ ਬਾਲੀਵੁੱਡ ਦੇ ਸੁਨਹਿਰੀ ਦੌਰ ਦੀ ਯਾਦ ਦਿਵਾ ਦਿੱਤੀ, ਖਾਸ ਕਰ ਕੇ ਕਰਿਸ਼ਮਾ ਕਪੂਰ ਅਤੇ ਗੋਵਿੰਦਾ ਦੀ ਯਾਦਗਾਰ ਆਨ-ਸਕ੍ਰੀਨ ਜੋੜੀ ਦੀ। ਹੋਸਟ ਹਰਸ਼ ਲਿੰਬਾਚੀਆ ਨੇ ਕਿਹਾ, “ਪਰ ਕਰਿਸ਼ਮਾ ਮੈਮ! ਤੁਸੀਂ ਕਿਹਾ ਸੀ ਨਾ ਤੁਹਾਨੂੰ ਇਸ ਨੂੰ ਦੇਖ ਕੇ ਗੋਵਿੰਦਾ ਸਰ ਯਾਦ ਆ ਗਏ... ਸਾਨੂੰ ਤੁਹਾਡੀ ਅਤੇ ਗੋਵਿੰਦਾ ਸਰ ਦੋਵਾਂ ਦੀ ਯਾਦ ਆ ਗਈ। ਤੁਹਾਨੂੰ ਦੇਖਦਿਆਂ ਹੀ ਉਹ ਸਾਰੀਆਂ ਫ਼ਿਲਮਾਂ, ਉਹ ਸਾਰੇ ਗਾਣੇ ਕੰਨਾਂ ’ਚ ਵੱਜਣ ਲੱਗਦੇ ਹਨ।”


author

cherry

Content Editor

Related News