ਦੁਨੀਆ ਦੇ ਸਭ ਤੋਂ ਵੱਡੇ Youtuber ਦੇ ਪ੍ਰਸ਼ੰਸਕ ਹਨ ਬਾਲੀਵੁੱਡ ਦੇ ਇਹ ਮਸ਼ਹੂਰ ਸਿਤਾਰੇ
Monday, Nov 11, 2024 - 01:19 PM (IST)

ਮੁੰਬਈ- ਅਮਰੀਕੀ YouTuber ਜਿੰਮੀ ਡੋਨਾਲਡਸਨ ਉਰਫ ਮਿਸਟਰ ਬੀਸਟ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਦਿਲਚਸਪ ਗੱਲ ਇਹ ਹੈ ਕਿ ਨਾ ਸਿਰਫ ਆਮ ਲੋਕ ਸਗੋਂ ਬਾਲੀਵੁੱਡ ਸੈਲੇਬਸ ਵੀ ਮਿਸਟਰ ਬੀਸਟ ਦੇ ਪ੍ਰਸ਼ੰਸਕ ਹਨ। ਦੁਨੀਆ ਦੇ ਸਭ ਤੋਂ ਵੱਡੇ ਯੂਟਿਊਬਰ ਮਿਸਟਰ ਬੀਸਟ ਐਤਵਾਰ ਨੂੰ ਜਦੋਂ ਭਾਰਤ ਪਹੁੰਚੇ ਤਾਂ ਬਾਲੀਵੁੱਡ ਸਿਤਾਰੇ ਵੀ ਉਨ੍ਹਾਂ ਨੂੰ ਮਿਲਣ ਲਈ ਇਕੱਠੇ ਹੋਏ। ਦਰਅਸਲ, ਮਿਸਟਰ ਬੀਸਟ ਆਪਣਾ ਚਾਕਲੇਟ ਬ੍ਰਾਂਡ Feastable ਲਾਂਚ ਕਰਨ ਲਈ ਭਾਰਤ ਆਏ ਹਨ। ਇਹ ਈਵੈਂਟ ਮੁੰਬਈ 'ਚ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਬੀ ਟਾਊਨ ਦੇ ਕਈ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ-ਫਿਰ ਮਤਰੇਈ ਮਾਂ ਰੂਪਾਲੀ ਗਾਂਗੁਲੀ ਅਤੇ ਪਿਤਾ 'ਤੇ ਭੜਕੀ ਧੀ ਈਸ਼ਾ ਵਰਮਾ, ਵੀਡੀਓ ਸਾਂਝੀ ਕਰ ਸੁਣਾਇਆ ਦਰਦ
ਤੁਹਾਨੂੰ ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਵੀ ਮਿਸਟਰ ਬੀਸਟ ਦੇ ਇਵੈਂਟ 'ਚ ਆਪਣੇ ਪੁੱਤਰ ਵਿਆਨ ਨਾਲ ਉਨ੍ਹਾਂ ਨੂੰ ਮਿਲਣ ਪਹੁੰਚੀ ਸੀ। ਸ਼ਿਲਪਾ ਅਤੇ ਉਨ੍ਹਾਂ ਦੇ ਪੁੱਤਰ ਨੇ ਵੀ ਇਸ ਦੌਰਾਨ ਮਿਸਟਰ ਬੀਸਟ ਨਾਲ ਤਸਵੀਰਾਂ ਕਲਿੱਕ ਕੀਤੀਆਂ।
ਇਹ ਵੀ ਪੜ੍ਹੋ-ਕਿੰਨੀ ਬਦਲ ਗਈ ਏ 'ਰਾਮਾਇਣ' ਦੀ 'ਉਰਮਿਲਾ', 37 ਸਾਲਾਂ ਬਾਅਦ ਹੋਇਆ 'ਲਕਸ਼ਮਣ' ਨਾਲ ਮਿਲਨ
ਸ਼ਿਲਪਾ ਸਫੈਦ ਲਾਂਗ ਡਰੈੱਸ 'ਚ ਈਵੈਂਟ 'ਚ ਪਹੁੰਚੀ ਸੀ। ਉਨ੍ਹਾਂ ਦਾ ਪੁੱਤਰ ਵਿਆਨ ਨੀਲੇ ਰੰਗ ਦੀ ਹੂਡੀ ਅਤੇ ਡੈਨੀਮ ਵਿੱਚ ਸ਼ਾਨਦਾਰ ਲੱਗ ਰਹੇ ਸਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਮਜ਼ਾਕੀਆ ਕੈਪਸ਼ਨ ਲਿਖਿਆ ਹੈ। ਸ਼ਿਲਪਾ ਨੇ ਲਿਖਿਆ, ''ਬਿਊਟੀ ਐਂਡ ਮਿਸਟਰ ਬੀਸਟ ਵਿਦ ਲਿਟਲ ਬੀਸਟ।''
ਮਿਸਟਰ ਬੀਸਟ ਦੇ ਇਵੈਂਟ 'ਚ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਵੀ ਆਪਣੇ ਪੁੱਤਰ ਤੈਮੂਰ ਅਤੇ ਜੇਹ ਨਾਲ ਪਹੁੰਚੇ ਸਨ। ਇਸ ਦੌਰਾਨ ਕਰੀਨਾ ਅਤੇ ਸੈਫ ਕਾਲੇ ਰੰਗ ਦੇ ਕੱਪੜਿਆਂ 'ਚ ਨਜ਼ਰ ਆਏ। ਜਿੱਥੇ ਕਰੀਨਾ ਕਪੂਰ ਆਪਣੇ ਵੱਡੇ ਪੁੱਤਰ ਤੈਮੂਰ ਦੇ ਨਾਲ ਨਜ਼ਰ ਆਈ, ਉੱਥੇ ਪਿਤਾ ਸੈਫ ਆਪਣੇ ਛੋਟੇ ਪੁੱਤਰ ਜੇਹ ਨੂੰ ਇਵੈਂਟ ਵਿੱਚ ਸੰਭਾਲਦੇ ਹੋਏ ਨਜ਼ਰ ਆਏ। ਮਿਸਟਰ ਬੀਸਟ ਦੇ ਇਵੈਂਟ ਤੋਂ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦੀਆਂ ਆਪਣੇ ਦੋ ਪੁੱਤਰਾਂ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ- 22 ਸਾਲ ਦੇ ਹੋਏ ਅਰਹਾਨ ਖ਼ਾਨ, ਮਾਂ ਮਲਾਇਕਾ ਅਰੋੜਾ ਨੇ ਪੋਸਟ ਸਾਂਝੀ ਕਰ ਲੁਟਾਇਆ ਪਿਆਰ
ਜੇਨੇਲੀਆ ਡਿਸੂਜ਼ਾ ਅਤੇ ਮਲਾਇਕਾ ਅਰੋੜਾ ਵੀ ਮਿਸਟਰ ਬੀਸਟ ਨੂੰ ਮਿਲਣ ਪਹੁੰਚੀ ਸੀ। ਇਸ ਦੌਰਾਨ ਦੋਵੇਂ ਅਭਿਨੇਤਰੀਆਂ ਕੈਜ਼ੂਅਲ ਲੁੱਕ 'ਚ ਨਜ਼ਰ ਆਈਆਂ। ਦੋਵਾਂ ਨੇ ਕੈਮਰੇ ਲਈ ਇਕੱਠੇ ਤਸਵੀਰਾਂ ਵੀ ਖਿੱਚਵਾਈਆਂ।
ਜੇਨੇਲੀਆ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਨੇ ਵੀ ਮਿਸਟਰ ਬੀਸਟ ਨਾਲ ਪੋਜ਼ ਦਿੱਤੇ।
ਇਹ ਵੀ ਪੜ੍ਹੋ-Kangana Ranaut ਦੇ ਘਰ ਛਾਇਆ ਮਾਤਮ, ਇਸ ਖ਼ਾਸ ਕਰੀਬੀ ਦਾ ਹੋਇਆ ਦਿਹਾਂਤ
ਇਸ ਦੌਰਾਨ ਜੇਨੇਲੀਆ ਮਿਸਟਰ ਬੀਸਟ ਨੂੰ ਮਿਲ ਕੇ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਉਨ੍ਹਾਂ ਦੇ ਪੁੱਤਰਾਂ ਨੇ ਯੂਟਿਊਬਰ ਦੇ ਆਟੋਗ੍ਰਾਫ ਵੀ ਲਏ। ਅਦਾਕਾਰਾ ਨੇ ਇਹ ਤਸਵੀਰਾਂ ਆਪਣੀ ਇੰਸਟਾ ਸਟੋਰੀ 'ਤੇ ਅਪਲੋਡ ਕੀਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ