ਬ੍ਰੈਸਟ ਫਰੈਂਡ ਦੇ ਪਿਤਾ ਦੇ ਦਿਹਾਂਤ ਕਾਰਨ ਕਰੀਨਾ ਨੇ ਪੋਸਟਪੋਨ ਕੀਤੇ ਕੰਮ

Thursday, Sep 12, 2024 - 10:45 AM (IST)

ਬ੍ਰੈਸਟ ਫਰੈਂਡ ਦੇ ਪਿਤਾ ਦੇ ਦਿਹਾਂਤ ਕਾਰਨ ਕਰੀਨਾ ਨੇ ਪੋਸਟਪੋਨ ਕੀਤੇ ਕੰਮ

ਮੁੰਬਈ- ਮਲਾਇਕਾ ਅਰੋੜਾ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਹਰ ਕੋਈ ਸਦਮੇ 'ਚ ਹੈ। ਮਲਾਇਕਾ ਦੇ ਪਿਤਾ ਨੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਮਲਾਇਕਾ ਦਾ ਪੂਰਾ ਪਰਿਵਾਰ ਸਦਮੇ 'ਚ ਹੈ। ਮਲਾਇਕਾ ਅਤੇ ਉਨ੍ਹਾਂ ਦੀ ਭੈਣ ਅੰਮ੍ਰਿਤਾ ਦੋਵਾਂ ਨੂੰ ਸਪੋਰਟ ਕਰਨ ਲਈ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋਸਤ ਹਨ। ਦੋਵੇਂ ਭੈਣਾਂ ਨੂੰ ਜਿਵੇਂ ਹੀ ਪਿਤਾ ਦੇ ਦਿਹਾਂਤ ਦਾ ਪਤਾ ਲੱਗਾ ਤਾਂ ਉਹ ਤੁਰੰਤ ਘਰ ਆ ਗਈਆਂ। ਇਸ ਦੌਰਾਨ ਉਨ੍ਹਾਂ ਦੀ ਬੈਸਟ ਫਰੈਂਡ ਕਰੀਨਾ ਕਪੂਰ ਉਨ੍ਹਾਂ ਨਾਲ ਖੜ੍ਹੀ ਨਜ਼ਰ ਆਈ। ਕਰੀਨਾ ਨੇ ਵੀ ਆਪਣੇ ਸਭ ਤੋਂ ਚੰਗੇ ਦੋਸਤਾਂ ਦਾ ਸਮਰਥਨ ਕਰਨ ਲਈ ਆਪਣਾ ਕੰਮ ਮੁਲਤਵੀ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ -ਮਲਾਇਕਾ ਦੇ ਪਿਤਾ ਦੀ ਮੌਤ ਤੋਂ ਬਾਅਦ ਲਾਪਤਾ ਹੋਏ ਅਦਾਕਾਰ ਦੀ ਮਿਲੀ ਲਾਸ਼

ਕਰੀਨਾ ਕਪੂਰ ਦੀ ਫਿਲਮ 'ਦਿ ਬਕਿੰਘਮ ਮਰਡਰਸ' 13 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਨ੍ਹੀਂ ਦਿਨੀਂ ਕਰੀਨਾ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਸੀ। ਹੁਣ ਜਦੋਂ ਉਸਦੀ ਦੋਸਤ ਮੁਸੀਬਤ 'ਚ ਹੈ, ਉਸ ਨੇ ਆਪਣੇ ਸਾਰੇ ਕੰਮ ਛੱਡ ਕੇ ਉਸ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਰਿਪੋਰਟ ਮੁਤਾਬਕ ਕਰੀਨਾ ਕਪੂਰ ਨੇ ਆਪਣਾ ਕੰਮ ਕੁਝ ਦਿਨਾਂ ਲਈ ਟਾਲ ਦਿੱਤਾ ਹੈ। ਕਰੀਨਾ ਨੇ ਇਹ ਫੈਸਲਾ ਬੈਸਟ ਫਰੈਂਡ ਮਲਾਇਕਾ ਅਤੇ ਅੰਮ੍ਰਿਤਾ ਦੇ ਪਿਤਾ ਦੀ ਮੌਤ ਤੋਂ ਬਾਅਦ ਲਿਆ ਹੈ। ਰਿਪੋਰਟ ਮੁਤਾਬਕ ਕਰੀਨਾ ਨੇ ਅੱਜ ਮੁੰਬਈ 'ਚ ਇਕ ਈਵੈਂਟ 'ਚ ਸ਼ਿਰਕਤ ਕਰਨੀ ਸੀ ਪਰ ਹੁਣ ਕਰੀਨਾ ਦੀ ਟੀਮ ਨੇ ਇਸ ਨੂੰ ਟਾਲਣ ਦਾ ਫੈਸਲਾ ਕੀਤਾ ਹੈ।ਕਰੀਨਾ ਕਪੂਰ, ਕਰਿਸ਼ਮਾ ਕਪੂਰ, ਮਲਾਇਕਾ ਅਰੋੜਾ ਅਤੇ ਅੰਮ੍ਰਿਤਾ ਅਰੋੜਾ ਬਹੁਤ ਚੰਗੀਆਂ ਦੋਸਤ ਹਨ। ਔਖੇ ਸਮੇਂ 'ਚ ਹਮੇਸ਼ਾ ਇੱਕ ਦੂਜੇ ਦਾ ਸਾਥ ਦਿੱਤਾ ਹੈ। ਇਹ ਚਾਰੇ ਦੋਸਤ ਹਰ ਖੁਸ਼ੀ ਦੇ ਮੌਕੇ 'ਤੇ ਵੀ ਇਕੱਠੇ ਨਜ਼ਰ ਆਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ -ਪਿਤਾ ਦੀ ਮੌਤ ਤੋਂ ਬਾਅਦ ਮਲਾਇਕਾ ਅਰੋੜਾ ਨੇ ਸਾਂਝੀ ਕੀਤੀ ਭਾਵੁਕ ਪੋਸਟ

ਦੱਸ ਦੇਈਏ ਕਿ ਜਿਵੇਂ ਹੀ ਮਲਾਇਕਾ ਦੇ ਪਿਤਾ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਤਾਂ ਕਰੀਨਾ ਆਪਣੇ ਪਤੀ ਸੈਫ ਅਲੀ ਖਾਨ ਨਾਲ ਮਲਾਇਕਾ ਦੇ ਘਰ ਪਹੁੰਚੀ। ਕਰਿਸ਼ਮਾ ਵੀ ਤੁਰੰਤ ਆਪਣੇ ਦੋਸਤਾਂ ਨਾਲ ਖੜ੍ਹੀ ਹੋ ਗਈ। ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ, ਬੇਟੇ ਅਰਹਾਨ ਖਾਨ, ਅਰਜੁਨ ਕਪੂਰ ਅਤੇ ਅਰਬਾਜ਼ ਦਾ ਪਰਿਵਾਰ ਵੀ ਮਲਾਇਕਾ ਦੇ ਘਰ ਪਹੁੰਚਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News