ਸੈਫ-ਤੈਮੂਰ ਨਾਲ ਕਰੀਨਾ ਦੀ 2020 ਦੀ ਆਖ਼ਰੀ ਤਸਵੀਰ, ਪ੍ਰਸ਼ੰਸਕਾਂ ਨੂੰ ਇਸ ਅੰਦਾਜ਼ ''ਚ ਕਿਹਾ ''ਹੈਪੀ ਨਿਊ ਏਅਰ''

1/1/2021 10:15:17 AM

ਮੁੰਬਈ (ਬਿਊਰੋ) : ਸਾਲ 2020 ਆਖ਼ਿਰਕਾਰ ਖ਼ਤਮ ਹੋ ਗਿਆ ਅਤੇ ਨਵੇਂ ਸਾਲ 2021 ਦਾ ਆਗਾਜ਼ ਹੋਇਆ ਹੈ। ਨਵੇਂ ਸਾਲ ਦੇ ਸਵਾਗਤ ਲਈ ਇਸ ਸਮੇਂ ਕਈ ਬਾਲੀਵੁੱਡ ਸਟਾਰ ਮੁੰਬਈ ਤੋਂ ਬਾਹਰ ਹਨ। ਜਦੋਂਕਿ ਕੁਝ ਸਿਤਾਰੇ ਆਪਣੇ ਘਰ 'ਚ ਹੀ ਆਨੰਦ ਮਾਣ ਰਹੇ ਹਨ। ਕਰੀਨਾ ਕਪੂਰ ਨੇ ਵੀ ਨਵਾਂ ਸਾਲ ਘਰ ਪਰਿਵਾਰ ਨਾਲ ਹੀ ਮਨਾਇਆ ਹੈ। ਹਾਲ ਹੀ 'ਚ ਉਨ੍ਹਾਂ ਸੈਫ ਤੇ ਤੈਮੂਰ ਨਾਲ ਇਕ ਤਸਵੀਰ ਸ਼ੇਅਰ ਕਰਦਿਆਂ ਪ੍ਰਸ਼ੰਸਕਾਂ ਨੂੰ Happy New Year ਕਿਹਾ ਹੈ।

 
 
 
 
 
 
 
 
 
 
 
 
 
 
 
 

A post shared by Kareena Kapoor Khan (@therealkareenakapoor)

ਬਿਨਾਂ ਮੇਕਅਪ ਤੋਂ ਨਜ਼ਰ ਆਈ ਕਰੀਨਾ
ਕਰੀਨਾ ਕਪੂਰ ਨੇ ਪਤੀ ਸੈਫ ਅਲੀ ਖ਼ਾਨ ਤੇ ਬੇਟੇ ਤੈਮੂਰ ਅਲੀ ਖ਼ਾਨ ਨਾਲ ਇਕ ਪਿਆਰੀ ਜਿਹੀ ਕੈਜ਼ੂਅਲ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਸਾਰੇ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ। ਸੈਫ ਜਿੱਥੇ ਚਿੱਟੇ ਰੰਗ ਦਾ ਕੁਰਤਾ ਪਜਾਮਾ ਪਹਿਨੇ ਨਜ਼ਰ ਆ ਰਹੇ ਹਨ ਤਾਂ ਉੱਥੇ ਹੀ ਤੈਮੂਰ ਇਸ ਤਸਵੀਰ ਦੇ ਸੈਂਟਰ ਆਫ ਐਟਰੈਕਸ਼ਨ ਹਨ, ਜੋ ਹਮੇਸ਼ਾਂ ਵਾਂਗ ਕਿਊਟ ਲੱਗ ਰਹੇ ਹਨ। ਨੀਲੇ ਰੰਗ ਦੀ ਟੀ-ਸ਼ਰਟ 'ਚ ਤੈਮੂਰ ਬੇਹੱਦ ਖ਼ੂਬਸੂਰਤ ਤੇ ਪਿਆਰਾ ਲੱਗ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕਰੀਨਾ ਨੇ ਲਿਖਿਆ ਹੈ ਕਿ 'ਮੇਰੀ ਜ਼ਿੰਦਗੀ ਦੇ ਇਨ੍ਹਾਂ ਦੋ ਪਿਆਰਿਆਂ ਬਿਨਾਂ 2020 ਅਧੂਰਾ ਰਹਿੰਦਾ ਤੇ ਹੁਣ ਇਕ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ। ਸਾਰੇ ਸੁਰੱਖਿਅਤ ਰਹੋ ਹੈਪੀ ਨਿਊ ਯੀਅਰ। ਇਸ ਤਸਵੀਰ 'ਚ ਕਰੀਨਾ ਕਪੂਰ ਨੇ ਕੋਈ ਮੇਕਅਪ ਨਹੀਂ ਕੀਤਾ ਹੋਇਆ।

PunjabKesari

ਸ਼ਰਮਿਲਾ ਟੈਗੌਰ ਬੋਲੀ ਸੀ, ਹੁਣ ਤੈਮੁਰ ਨੂੰ ਘੱਟ ਮਹੱਤਵ ਦੇਵੇਗਾ ਮੀਡੀਆ
ਦੱਸਣਯੋਗ ਹੈ ਕਿ ਫ਼ਿਲਮੀ ਮਿਰਚੀ ਦੇ ਸ਼ੋਅ 'ਵ੍ਹਾਈਟ ਵੁਮਨ ਵਾਂਟ' 'ਤੇ ਕਰੀਨਾ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੀ ਸੱਸ ਸ਼ਰਮਿਲਾ ਟੈਗੌਰ ਨੇ ਵਿਰਾਟ-ਅਨੁਸ਼ਕਾ ਦੇ ਬੱਚੇ ਅਤੇ ਤੈਮੁਰ ਬਾਰੇ ਗੱਲ ਕੀਤੀ ਸੀ। ਸ਼ਰਮਿਲਾ ਟੈਗੌਰ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਮੀਡੀਆ ਜੋ ਕਰਦਾ ਹੈ, ਉਹ ਹੀ ਤੁਹਾਨੂੰ ਬਣਾਉਂਦਾ ਹੈ ਅਤੇ ਅਚਾਨਕ ਮੀਡੀਆ ਹੀ ਡੰਪ ਕਰ ਦਿੰਦਾ ਹੈ। ਜਦੋਂ ਵਿਰਾਟ ਤੇ ਅਨੁਸ਼ਕਾ ਦਾ ਬੱਚਾ ਹੋਵੇਗਾ ਤਾਂ ਤੈਮੁਰ ਨੂੰ ਮੀਡੀਆ 'ਚ ਘੱਟ ਫੋਕਸ ਮਿਲੇਗਾ। ਇਸਦੇ ਜਵਾਬ 'ਚ ਕਰੀਨਾ ਨੇ ਕਿਹਾ ਕਿ 'ਹਾਂ ਮੈਨੂੰ ਲੱਗਦਾ ਹੈ ਕਿ ਅਜਿਹਾ ਹੋ ਸਕਦਾ ਹੈ।'

PunjabKesari

PunjabKesari

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor sunita