ਜਦੋਂ ਫੋਟੋਗ੍ਰਾਫਰਾਂ ਸਾਹਮਣੇ ਕਰੀਨਾ ਕਪੂਰ ਨੇ ਮਾਸਕ ਹਟਾਉਣ ਲਈ ਰੱਖੀ ਇਹ ਸ਼ਰਤ!

Wednesday, Mar 31, 2021 - 01:56 PM (IST)

ਜਦੋਂ ਫੋਟੋਗ੍ਰਾਫਰਾਂ ਸਾਹਮਣੇ ਕਰੀਨਾ ਕਪੂਰ ਨੇ ਮਾਸਕ ਹਟਾਉਣ ਲਈ ਰੱਖੀ ਇਹ ਸ਼ਰਤ!

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਫਰਵਰੀ ਮਹੀਨੇ ’ਚ ਆਪਣੇ ਦੂਜੇ ਬੇਟੇ ਨੂੰ ਜਨਮ ਦਿੱਤਾ ਹੈ। ਅਦਾਕਾਰਾ ਪ੍ਰੈਗਨੈਂਸੀ ਦੌਰਾਨ ਵੀ ਕੰਮ ਕਰਨ ਤੋਂ ਪਿੱਛੇ ਨਹੀਂ ਹਟੀ। ਹੁਣ ਦੂਜੇ ਬੇਟੇ ਦੇ ਇਕ ਮਹੀਨੇ ਦੇ ਹੋਣ ਤੋਂ ਬਾਅਦ ਕਰੀਨਾ ਮੁੜ ਕੰਮ ’ਤੇ ਪਰਤ ਆਈ ਹੈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਦੇਸ਼ ਭਰ ’ਚ ਵਧਦੇ ਕੋਰੋਨਾ ਵਾਇਰਸ ਦਾ ਡਰ ਸਾਰਿਆਂ ਨੂੰ ਸਤਾ ਰਿਹਾ ਹੈ। ਅਜਿਹੇ ’ਚ ਕਰੀਨਾ ਵੀ ਕਾਫੀ ਡਰੀ ਹੋਈ ਹੈ। ਅਦਾਕਾਰਾ ਨੂੰ ਮੰਗਲਵਾਰ ਨੂੰ ਕੈਮਰੇ ’ਚ ਕੈਦ ਕੀਤਾ ਗਿਆ।

PunjabKesari

ਮੁੰਬਈ ’ਚ ਜਦੋਂ ਕਰੀਨਾ ਨੂੰ ਜਦੋਂ ਸਪਾਟ ਕੀਤਾ ਗਿਆ ਤਾਂ ਉਸ ਨੂੰ ਫੋਟੋਗ੍ਰਾਫਰਾਂ ਨੇ ਘੇਰ ਲਿਆ ਤੇ ਅਦਾਕਾਰਾ ਦੀਆਂ ਤਸਵੀਰਾਂ ਖਿੱਚਣ ਲੱਗ ਗਏ। ਇਸ ਦੌਰਾਨ ਕਰੀਨਾ ਫੋਟੋਗ੍ਰਾਫਰਾਂ ਤੋਂ ਥੋੜ੍ਹਾ ਪਿੱਛੇ ਹੱਟ ਗਈ। ਕਰੀਨਾ ਨੇ ਇਸ ਦੌਰਾਨ ਮਾਸਕ ਨਹੀਂ ਉਤਾਰਿਆ।

PunjabKesari

ਕਰੀਨਾ ਨੇ ਫੋਟੋਗ੍ਰਾਫਰਾਂ ਸਾਹਮਣੇ ਮਾਸਕ ਉਤਾਰਨ ਤੋਂ ਪਹਿਲਾਂ ਇਕ ਸ਼ਰਤ ਰੱਖੀ। ਉਸ ਨੇ ਕਿਹਾ ਕਿ ਜੇਕਰ ਤੁਸੀਂ ਲੋਕ ਦੂਰੀ ਬਣਾ ਕੇ ਰੱਖੋਗੇ ਤਾਂ ਹੀ ਮੈਂ ਮਾਸਕ ਉਤਾਰਾਂਗੀ। ਫੋਟੋਗ੍ਰਾਫਰਾਂ ਨੇ ਕਰੀਨਾ ਦੀ ਗੱਲ ਮੰਨੀ, ਜਿਸ ਤੋਂ ਬਾਅਦ ਕਰੀਨਾ ਨੇ ਆਪਣਾ ਮਾਸਕ ਉਤਾਰ ਕੇ ਪੋਜ਼ ਦਿੱਤੇ।

PunjabKesari

ਪ੍ਰੈਗਨੈਂਸੀ ਦੌਰਾਨ ਵੀ ਕਰੀਨਾ ਬਹੁਤ ਸਰਗਰਮ ਨਜ਼ਰ ਆਈ ਸੀ। ਉਹ ਇਸ਼ਤਿਹਾਰ ਸ਼ੂਟ ਤੇ ਪ੍ਰਮੋਸ਼ਨਲ ਵੀਡੀਓਜ਼ ਕਰ ਰਹੀ ਸੀ। ਇਥੋਂ ਤਕ ਕਿ ਪ੍ਰੈਗਨੈਂਸੀ ਦੌਰਾਨ ਉਸ ਨੇ ਆਪਣਾ ਰੇਡੀਓ ਸ਼ੋਅ ‘ਵੱਟ ਵੁਮੈਨ ਵਾਂਟ’ ਵੀ ਜਾਰੀ ਰੱਖਿਆ ਸੀ।

PunjabKesari

ਫ਼ਿਲਮਾਂ ਦੀ ਗੱਲ ਕਰੀਏ ਤਾਂ ਕਰੀਨਾ ਆਮਿਰ ਖ਼ਾਨ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ’ਚ ਨਜ਼ਰ ਆਵੇਗੀ। ਇਹ ਫ਼ਿਲਮ ਕ੍ਰਿਸਮਸ 2021 ’ਤੇ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News