ਕਰੀਨਾ ਕਪੂਰ ਦੇ ਦੂਜੇ ਬੇਟੇ ‘ਜੇਹ’ ਦੀ ਤਸਵੀਰਾਂ ਹੋਈ ਵਾਇਰਲ, ਅਦਾਕਾਰਾ ਬੇਟੇ ਨੂੰ ਕਿੱਸ ਕਰਦੀ ਆਈ ਨਜ਼ਰ

Thursday, Jul 15, 2021 - 03:06 PM (IST)

ਕਰੀਨਾ ਕਪੂਰ ਦੇ ਦੂਜੇ ਬੇਟੇ ‘ਜੇਹ’ ਦੀ ਤਸਵੀਰਾਂ ਹੋਈ ਵਾਇਰਲ, ਅਦਾਕਾਰਾ ਬੇਟੇ ਨੂੰ ਕਿੱਸ ਕਰਦੀ ਆਈ ਨਜ਼ਰ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕਰੀਨ ਕਪੂਰ ਖ਼ਾਨ ਇਨ੍ਹੀਂ ਦਿਨੀਂ ਆਪਣੀ ਕਿਤਾਬ ‘ਪ੍ਰੈਗਨੈਂਸੀ ਬਾਈਬਲ’ ਨੂੰ ਲੈ ਕੇ ਕਾਫੀ ਸੁਰਖ਼ੀਆਂ ’ਚ ਬਣੀ ਹੋਈ ਹੈ। ਕਰੀਨਾ ਨੇ ਆਪਣੀ ਇਸ ਕਿਤਾਬ ਨੂੰ ਇਸੇ ਮਹੀਨੇ 9 ਜੁਲਾਈ ਨੂੰ ਲਾਂਚ ਕੀਤਾ ਹੈ। ਕਰੀਨਾ ਆਪਣੀ ਇਸ ਕਿਤਾਬ ਦੇ ਟਾਈਟਲ ਕਾਰਨ ਕਾਫੀ ਵਿਵਾਦਾਂ ’ਚ ਹੈ।

ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਵੀ ਉਸ ਨੂੰ ਕਾਫੀ ਨਿੰਦਿਆ ਜਾ ਰਿਹਾ ਹੈ। ਉਧਰ ਇਸੇ ਦੌਰਾਨ ਕਰੀਨਾ ਦੀ ਕਿਤਾਬ ‘ਪ੍ਰੈਗਨੈਂਸੀ ਬਾਈਬਲ’ ਤੋਂ ਉਨ੍ਹਾਂ ਦੇ ਬੇਟੇ ਦੀ ਤਸਵੀਰ ਲੀਕ ਹੋਈ ਹੈ। ਕਰੀਨਾ ਦੇ ਫੈਨ ਪੇਜ ’ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਕਿਤਾਬ ’ਚ ਜੋ ਤਸਵੀਰ ਹੈ, ਉਹ ਕਰੀਨਾ ਦੇ ਛੋਟੇ ਬੇਟੇ ‘ਜੇਹ’ ਦੀਆਂ ਹਨ।

PunjabKesari

ਕਰੀਨਾ ਕਪੂਰ ਨੇ ਆਪਣੇ ਦੂਜੇ ਬੇਟੇ ‘ਜੇਹ’ ਨੂੰ ਅਜੇ ਤਕ ਮੀਡੀਆ ਤੋਂ ਦੂਰ ਰੱਖਿਆ ਹੈ। ਹਾਲਾਂਕਿ ਪ੍ਰਸ਼ੰਸਕ ਕਰੀਨਾ ਦੇ ਦੂਜੇ ਬੇਟੇ ਦੀ ਇਕ ਝਲਕ ਦੇਖਣ ਲਈ ਬੇਤਾਬ ਹਨ। ਅਜਿਹੇ ’ਚ ਕਰੀਨਾ ਕਪੂਰ ਦੇ ਇਕ ਫੈਨ ਪੇਜ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ।

ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਹੈ ਇਸ ਤਸਵੀਰ ’ਚ ਦਿਖਣ ਵਾਲਾ ਬੱਚਾ ਤੈਮੂਰ ਅਲੀ ਖ਼ਾਨ ਦਾ ਛੋਟਾ ਭਰਾ ‘ਜੇਹ’ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਰੀਨਾ ਨੇ ਆਪਣੀ ਕਿਤਾਬ ‘ਪ੍ਰੈਗਨੈਂਸੀ ਬਾਈਬਲ’ ’ਚ ਬੇਟੇ ਦੀ ਤਸਵੀਰ ਸਾਂਝੀ ਕੀਤੀ ਹੈ। ਦੱਸਿਆ ਗਿਆ ਹੈ ਕਿ ਇਹ ਤਸਵੀਰ ਉਸੇ ਕਿਤਾਬ ’ਚੋਂ ਲਈ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News