ਕਰੀਨਾ ਕਪੂਰ ਤੋਂ ਬਾਅਦ ਉਸ ਦੀ ਮੇਡ ਵੀ ਹੋਈ ਕੋਰੋਨਾ ਪਾਜ਼ੇਟਿਵ, ਮਲਾਇਕਾ-ਆਲੀਆ ਦੀ ਰਿਪੋਰਟ ਨੈਗੇਟਿਵ

12/15/2021 4:29:46 PM

ਮੁੰਬਈ (ਬਿਊਰੋ)– ਬਾਲੀਵੁੱਡ ’ਚ ਇਕ ਵਾਰ ਮੁੜ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ। ਕਰੀਨਾ ਕਪੂਰ ਸਮੇਤ 4 ਸਿਤਾਰੇ ਕੋਰੋਨਾ ਦੀ ਲਪੇਟ ’ਚ ਹਨ। ਬੀ. ਐੱਮ. ਸੀ. ਅਧਿਕਾਰੀਆਂ ਦੇ ਹਵਾਲੇ ਤੋਂ ਵੱਡੀ ਖ਼ਬਰ ਇਹ ਸਾਹਮਣੇ ਆਈ ਹੈ ਕਿ ਕਰੀਨਾ ਕਪੂਰ ਤੋਂ ਬਾਅਦ ਉਸ ਦੀ ਮੇਡ ਵੀ ਵਾਇਰਸ ਦੀ ਲਪੇਟ ’ਚ ਆ ਗਈ ਹੈ।

ਬਾਲੀਵੁੱਡ ਅਦਾਕਾਰਾ ਕਰੀਨਾ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਉਸ ਦੇ ਪੂਰੇ ਪਰਿਵਾਰ ਤੇ ਸਟਾਫ ਦਾ ਆਰ. ਟੀ.-ਪੀ. ਸੀ. ਆਰ. ਟੈਸਟ ਕੀਤਾ ਗਿਆ ਸੀ, ਜਿਸ ’ਚ ਮੇਡ ਦੇ ਕੋਵਿਡ ਪਾਜ਼ੇਟਿਵ ਹੋਣ ਦੀ ਜਾਣਕਾਰੀ ਮਿਲੀ ਹੈ।

ਉਥੇ ਕਰੀਨਾ ਕਪੂਰ ਦੀ ਬੈਸਟ ਫਰੈਂਡ ਤੇ ਅੰਮ੍ਰਿਤਾ ਅਰੋੜਾ ਦੀ ਭੈਣ ਮਲਾਇਕਾ ਅਰੋੜਾ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਦੱਸ ਦੇਈਏ ਕਿ ਮਲਾਇਕਾ ਦੀ ਭੈਣ ਅੰਮ੍ਰਿਤਾ ਅਰੋੜਾ ਕੋਰੋਨਾ ਦੀ ਲਪੇਟ ’ਚ ਹੈ। ਆਲੀਆ ਭੱਟ ਵੀ ਨੈਗੇਟਿਵ ਹੈ। ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਬੀ. ਐੱਮ. ਸੀ. ਨੇ ਮੰਗਲਵਾਰ ਨੂੰ 108 ਲੋਕਾਂ ਦਾ ਆਰ. ਟੀ.-ਪੀ. ਸੀ. ਆਰ. ਟੈਸਟ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਵਾਰ ਕੈਟਰੀਨਾ-ਵਿੱਕੀ ਕੌਸ਼ਲ ਆਏ ਲੋਕਾਂ ਸਾਹਮਣੇ, ਵੇਖੋ ਨਵੀਂ ਵਿਆਹੀ ਅਦਾਕਾਰਾ ਦਾ ਅੰਦਾਜ਼

ਬੀਤੇ ਦਿਨੀਂ ਬਾਲੀਵੁੱਡ ’ਚ ਦੋ ਪਾਰਟੀਆਂ ਹੋਈਆਂ ਸਨ। ਪਹਿਲੀ ਸੀ ਕਰਨ ਜੌਹਰ ਦੀ ਤੇ ਦੂਜੀ ਰਿਆ ਕਪੂਰ ਦੀ। ਕਰਨ ਜੌਹਰ ਦੇ ਘਰ ਹੋਈ ਪਾਰਟੀ ’ਚ ਮਲਾਇਕਾ, ਅੰਮ੍ਰਿਤਾ, ਕਰੀਨਾ ਕਪੂਰ, ਅਰਜੁਨ ਕਪੂਰ, ਮਹੀਪ ਕਪੂਰ, ਸੀਮਾ ਖ਼ਾਨ, ਆਲੀਆ ਭੱਟ ਸ਼ਾਮਲ ਸਨ। ਉਥੇ ਰਿਆ ਦੇ ਘਰ ਹੋਈ ਪ੍ਰੀ ਕ੍ਰਿਸਮਸ ਪਾਰਟੀ ’ਚ ਮਲਾਇਕਾ, ਕਰਿਸ਼ਮਾ, ਅੰਮ੍ਰਿਤਾ, ਮਸਾਬਾ ਗੁਪਤਾ, ਪੂਨਮ ਦਮਾਨੀਆ ਨੇ ਸ਼ਿਰਕਤ ਕੀਤੀ ਸੀ। ਪਾਰਟੀ ਤਾਂ ਹੋ ਗਈ ਪਰ ਹੁਣ ਸਿਤਾਰਿਆਂ ਨੂੰ ਲੈਣੇ ਦੇ ਦੇਣੇ ਪੈ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News